ਫੇਸਬੁੱਕ ਵਿਸ੍ਹਲ ਬਲੋਅਰ ਦਾ ਖੁਲਾਸਾ, ਭਾਰਤ ਵਿਚ ਸੰਘ ਸਮਰਥਿਤ ਫੇਕ ਨਿਊਜ਼ ਰੋਕਣ ਵਿਚ ਨਾਕਾਮ ਕੰਪਨੀ

ਨਵੀਂ ਦਿੱਲੀ (ਅਨੁਜ ਸ਼੍ਰੀਵਾਸਤਵ) : ਫੇਸਬੁੱਕ ਦੀ ਸਾਬਕਾ ਕਰਮਚਾਰੀ ਅਤੇ ਵਿਸ੍ਹਲਬਲੋਅਰ ਫਰਾਂਸੇਸ ਹੌਗੇਨ ਨੇ ਕੰਪਨੀ ਦੇ ਆਚਰਣ ਅਤੇ ਇਸ ਅੰਦਰ ਫੈਲੀਆਂ ਗੰਭੀਰ ਖਾਮੀਆਂ ਨੂੰ ਲੈ ਕੇ ਹਾਲ ਹੀ ਵਿਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਇਸ ਸਬੰਧ ਵਿਚ ਅਮਰੀਕਾ ਦੀ ਸਕਿਊਰਟੀ ਅਤੇ ਐਕਸਚੇਂਜ ਕਮਿਸ਼ਨ (ਐਸ.ਈ.ਸੀ.) ਵਿਚ ਸ਼ਿਕਾਇਤ ਦਰਜ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ।
ਖਾਸ ਗੱਲ ਇਹ ਹੈ ਕਿ ਹੌਗੇਨ ਨੇ ਆਪਣੇ ਸ਼ਿਕਾਇਤ ਪੱਤਰ ਵਿਚ ਜੋ ਸਬੂਤ ਨੱਥੀ ਕੀਤੇ ਹਨ, ਉਸ ਵਿਚ ਭਾਰਤ ਨਾਲ ਜੁੜੇ ਫੇਸਬੁੱਕ ਦੀ ਦੁਰਵਰਤੋਂ ਨੂੰ ਲੈ ਕੇ ਲੰਬੀ ਚੌੜੀ ਸੂਚੀ ਸ਼ਾਮਲ ਹੈ ਅਤੇ ਇਸ ਵਿਚ ਵਿਸ਼ੇਸ਼ ਤੌਰ ‘ਤੇ ਦੱਖਣਪੰਥੀ ਸੰਗਠਨਾਂ ਅਤੇ ਰਾਸ਼ਟਰੀ ਸਵਯਮ ਸੇਵਕ ਸੰਘ (ਆਰ.ਐਸ.ਐਸ.) ਦਾ ਨਾਮ ਸਾਹਮਣੇ ਆਉਂਦਾ ਹੈ।
ਵਿਸ੍ਹਲਬਲੋਰ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਆਰ.ਐਸ.ਐਸ. ਨਾਲ ਜੁੜੇ ਯੂਜ਼ਰਸ, ਗੁਪਤ ਅਤੇ ਪੇਜਾਂ ਰਾਹੀਂ ‘ਡਰ ਦਾ ਮਾਹੌਲ ਬਣਾਉਣ’ ਵਾਲੇ ਕੰਟੈਂਟ ਫੈਲਾਏ ਜਾਂਦੇ ਹਨ।
ਹੌਗੇਨ ਨੇ ਕੰਪਨੀ ਦੇ ਅੰਦਰੂਨੀ ਦਸਤਾਵੇਜ਼ਾਂ ਦੇ ਹਵਾਲੇ ਨਾਲ ਦਰਸਾਇਆ ਹੈ ਕਿ ਫੇਸਬੁੱਕ ਕਿਸ ਤਰ੍ਹਾਂ ‘ਵਿਸ਼ਵੀ ਵੰਡ ਅਤੇ ਜਾਤੀ ਹਿੰਸਾ’ ਨੂੰ ਹੱਲਾਸ਼ੇਰੀ ਦੇ ਰਿਹਾ ਹੈ ਅਤੇ ‘ਸਿਆਸੀ ਸੰਵੇਦਨਸ਼ੀਲਤਾ’ ਦੇ ਨਾਮ ‘ਤੇ ਅਜਿਹੇ ਸਮੂਹਾਂ (ਸੰਭਾਵੀ ਤੌਰ ‘ਤੇ ਆਰ.ਐਸ.ਐਸ. ਨਾਲ ਜੁੜੇ ਗਰੁੱਪ) ਖ਼ਿਲਾਫ਼ ਲੋੜੀਂਦੇ ਕਦਮ ਨਹੀਂ ਚੁੱਕੇ ਗਏ ਜਾਂ ਨਿਗਰਾਨੀ ਨਹੀਂ ਕੀਤੀ ਗਈ।
ਹੌਗੇਨ ਇਸ ਮਾਮਲੇ ਨੂੰ ਲੈ ਕੇ ਅਮਰੀਕੀ ਸੰਸਦ ਸਾਹਮਣੇ ਵੀ ਪੇਸ਼ ਹੋਣ ਵਾਲੀ ਹੈ।