ਕਹਾਣੀਕਾਰ ਦਵਿੰਦਰ ਮਲਹਾਂਸ ਦਾ ਪਲੇਠਾ ਨਾਵਲ ‘ਜੰਗਲੀ ਗੁਲਾਬ’ ਲੋਕ ਅਰਪਣ

ਪਰਵਾਸ ਦੀ ਜ਼ਿੰਦਗੀ ਉੱਤੇ ਸਾਰੇ ਬੁਲਾਰਿਆਂ ਵੱਲੋਂ ਗੰਭੀਰ ਚਰਚਾ ਹੋਈ
ਜ਼ੋਰਾਵਰ ਬਾਂਸਲ -ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਕਤੂਬਰ ਮਹੀਨੇ ਦੀ ਮੀਟਿੰਗ ਪ੍ਰਧਾਨ ਦਵਿੰਦਰ ਮਲਹਾਂਸ ਦੀ ਅਗਵਾਈ ਵਿੱਚ ਹੋਈ। ਜਿਸ ਦਾ ਆਗਾਜ਼ ਕਰਦਿਆਂ ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੇ ਸਭ ਨੂੰ ‘ਜੀ ਆਇਆਂ’ ਆਖਿਆ ਤੇ ਮੀਟਿੰਗ ਦਾ ਵੇਰਵਾ ਸਾਂਝਾ ਕੀਤਾ। ਸ਼ੋਕਮਤੇ ਸਾਂਝੇ ਕਰਦਿਆਂ ਪ੍ਰਸਿੱਧ ਭਾਰਤੀ ਨਾਰੀਵਾਦੀ ਲੇਖਿਕਾ ਸਮਾਜਸੇਵੀ ਮਨੁੱਖੀ ਅਧਿਕਾਰਾਂ ਦੀ ਆਵਾਜ਼ ਉਠਾਉਣ ਵਾਲੀ ਉੱਘੀ ਕਵਿਤਰੀ ਕਮਲਾ ਭਸੀਨ ਦਾ ਜ਼ਿਕਰ ਕੀਤਾ ,ਜਿਨ੍ਹਾਂ ਦੀਆਂ ਲਿਖਤਾਂ ਆਉਣ ਵਾਲੀ ਪੀੜ੍ਹੀ ਲਈ ਰਾਹ ਦਸੇਰਾ ਬਣਨਗੀਆਂ। ਪੱਤਰਕਾਰੀ ਦੇ ਖੇਤਰ ਵਿਚ ਨਾਮਵਰ ਸ਼ਖ਼ਸੀਅਤ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਨਿਊਜ਼ ਐਡੀਟਰ ਸੁਰਿੰਦਰ ਸਿੰਘ, ਜੋ ਪੱਤਰਕਾਰੀ ਦੇ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਕਾਫੀ ਸਰਗਰਮ ਰਹੇ ਤੇ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ।ਕੈਲੀਫੋਰਨੀਆ ਵਿੱਚ ਪੰਜਾਬੀ ਲਾਇਬਰੇਰੀ ਦੇ ਸੰਸਥਾਪਕ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਸੇਵਾਦਾਰ, ਸੁਹਿਰਦ ਹਸਤਾਖਰ ਸਰਦਾਰ ਜਗਜੀਤ ਸਿੰਘ ਥਿੰਦ ਦੇ ਤੁਰ ਜਾਣ ਤੇ ਭਾਈਚਾਰੇ ਨੂੰ ਵੱਡਾ ਘਾਟਾ ਪਿਆ।ਸ੍ਰੀਨਗਰ ਦੀ ਵਿੱਦਿਆਦਾਨੀ ਪ੍ਰਿੰਸੀਪਲ ਬੀਬੀ ਸੁਪਿੰਦਰ ਕੌਰ, ਜਿਨ੍ਹਾਂ ਨੂੰ ਪਿਛਲੇ ਦਿਨੀਂ ਸਕੂਲ ਅੰਦਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਹ ਲੋੜਵੰਦਾਂ ਦੀ ਮੱਦਦ ਕਰਨ ਤੇ ਵਿੱਦਿਆ ਵੰਡਣ ਵਾਲਾ ਚਾਨਣ ਮੁਨਾਰਾ ਸੀ। ਪੁਲੀਸ ਮੁਕਾਬਲੇ ਵਿੱਚ ਨਾਇਬ ਸੂਬੇਦਾਰ ਸਮੇਤ ਪੰਜ ਜਵਾਨ,ਸ਼ਹੀਦ ਨਾਇਬ ਸੂਬੇਦਾਰ ਜਸਵਿੰਦਰ ਸਿੰਘ,ਨਾਇਕ ਮਨਦੀਪ ਸਿੰਘ ,ਸਿਪਾਹੀ ਗੱਜਣ ਸਿੰਘ, ਸਿਪਾਹੀ ਸਰਾਜ ਸਿੰਘ, ਸਿਪਾਹੀ ਵੈਸ਼ਾਖ.ਐੱਚ ਅਤੇ ਲਖੀਮਪੁਰ ਵਿੱਚ ਸ਼ਹੀਦ ਹੋਏ ਤਿੰਨ ਕਿਸਾਨਾ ਨੂੰ ਸ਼ਰਧਾ ਦੀ ਅਕੀਦੇ ਭੇਟ ਕੀਤੇ ਗਏ ਤੇ ਸਰਕਾਰ ਦੀ ਗਲਤ ਨੀਤੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਦੁਰਗਾ ਭਾਬੀ(ਮਾਤਾ) ਦੀਆਂ ਕੁਰਬਾਨੀਆਂ ਨੂੰ ਵਿਸ਼ੇਸ਼ ਤੌਰ ਤੇ ਇਸ ਮੀਟਿੰਗ ਵਿੱਚ ਯਾਦ ਕੀਤਾ ਗਿਆ। ਕਹਾਣੀਕਾਰ ਦਵਿੰਦਰ ਮਲਹਾਂਸ ਦਾ ਪਲੇਠਾ ਨਾਵਲ ‘ਜੰਗਲੀ ਗੁਲਾਬ’ ਦੀ ਗੱਲ ਤੁਰੀ ਤਾਂ ਹਰੀਪਾਲ ਨੇ ਬਹੁਤ ਹੀ ਅਸਰਦਾਰ, ਪਰਵਾਸ ਦੀ ਜ਼ਿੰਦਗੀ ਦਾ ਬਿਰਤਾਂਤ ਸਾਂਝਾ ਕਰਦਾ ਪਰਚਾ ਪੜ੍ਹਿਆ ਕਿ ਕਿਵੇਂ ਕਾਲੇ ਤੌਰ ਵਿੱਚ ਪੰਜਾਬ ਤੋਂ ਹਾਲਾਤਾਂ ਦੇ ਸਤਾਏ ਲੋਕ ਪਰਵਾਸ ਵੱਲ ਨਿਕਲੇ ਤੇ ਰਾਹ ਦੀਆਂ ਦੁਸ਼ਵਾਰੀਆਂ ਵਿੱਚ ਪਿਸਦੇ ਚਲੇ ਗਏ, ਕੁਝ ਰਾਹ ਵਿੱਚ ਹੀ ਮਿੱਟੀ ਹੋ ਗਏ ਤੇ ਕਈਆਂ ਨੂੰ ਅੱਗੇ ਪਹੁੰਚ ਕੇ ਵੀ ਢੋਈ ਨਹੀਂ ਮਿਲੀ। ਇਹ ਨਾਵਲ ਪੰਜਾਬ ਦੀ ਨੋਜਵਾਨੀ ਲਈ ਸਬਕ ਹੈ। ਨਿਕੰਮੀਆਂ ਸਰਕਾਰਾਂ ਤੇ ਸਿਸਟਮ ਦੇ ਸਤਾਏ ਲੋਕਾਂ ਦੀ ਦਾਸਤਾਨ ‘ਜੰਗਲੀ ਗੁਲਾਬ’ ਦਾ ਬਹੁਤ ਹੀ ਨਿਵੇਕਲੇ ਢੰਗ ਨਾਲ ਵਿਸ਼ਲੇਸ਼ਣ ਕੀਤਾ ਗਿਆ।ਪੂਰੀ ਕਾਰਜਕਾਰੀ ਕਮੇਟੀ ਵਲੋਂ ਮਹਿਮਾਨਾਂ ਦੀ ਹਾਜ਼ਰੀ ਵਿੱਚ ਨਾਵਲ ਲੋਕ ਅਰਪਣ ਦੀ ਰਸਮ ਅਦਾ ਕੀਤੀ ਗਈ।ਦਵਿੰਦਰ ਮਲਹਾਂਸ ਨੇ ਸਭਾ ਦੇ ਪਿਛਲੇ ਕਾਰਜਾ (ਇਤਿਹਾਸ) ਤੋਂ ਜਾਣੂ ਕਰਵਾਇਆ ਅਤੇ ਆਪਣੇ ਨਾਵਲ ਤੇ ਲਿਖਣ ਕਲਾ ਬਾਰੇ ਵਿਚਾਰ ਸਾਂਝੇ ਕੀਤੇ। ਨਰਿੰਦਰ ਢਿੱਲੋਂ ਨੇ ਲਿਖਤ ਤੇ ਲੇਖਕਾਂ ਦੀ ਗੱਲ ਕਰਦਿਆਂ ਕਿਹਾ ਕਿ ਜੋ ਚੀਜ਼ ਕਿਤਾਬਾਂ ਵਿੱਚ ਦਰਜ ਹੋ ਜਾਂਦੀ ਹੈ, ਉਹ ਸਦੀਵੀ ਬਣ ਜਾਂਦੀ ਹੈ।ਡਾ ਬਲਵਿੰਦਰ ਬਰਾੜ ਨੇ ਜਿੱਥੇ ਨਾਵਲ ਦੀ ਸ਼ਲਾਘਾ ਕੀਤੀ ਤੇ ਨਾਲ ਹੀ ਪਰਵਾਸ ਦੀ ਜ਼ਿੰਦਗੀ ਪਿੱਛੇ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ। ਗੁਰਚਰਨ ਕੌਰ ਥਿੰਦ ਨੇ ਹੋਰ ਲੇਖਕਾਂ ਦਾ ਵੇਰਵਾ ਦਿੰਦਿਆਂ ਨਾਵਲ ਦੇ ਕਈ ਖ਼ਾਸ ਪਹਿਲੂਆਂ ਦੀ ਗੱਲ ਕੀਤੀ ਤੇ ਲੇਖਕ ਨੂੰ ਵਧਾਈ ਦਿੱਤੀ। ਜੱਗ ਪੰਜਾਬੀ ਟੀ ਵੀ ਤੋਂ ਸਤਵਿੰਦਰ ਸਿੰਘ ਨੇ ਸੇਧ ਦੇਣ ਵਾਲੇ ਸਾਹਿਤ ਲਿਖਣ ਦੀ ਪ੍ਰੇਰਣਾ ਤੇ ਬੇਨਤੀ ਕੀਤੀ।’ਸਿੱਖ ਵਿਰਸਾ’ ਤੋਂ ਆਏ ਹਰਚਰਨ ਪਰਹਾਰ ਨੇ ਇਸ ਤਰ੍ਹਾਂ ਦੇ ਨਾਵਲ ਲਿਖੇ ਜਾਣ ਦੀ ਗੱਲ ਕੀਤੀ ਤੇ ਸਭ ਨੂੰ ਪੜ੍ਹਨ ਲਈ ਪ੍ਰੇਰਿਆ। ‘ਨੈਸ਼ਨਲ ਪੰਜਾਬੀ’ ਅਖ਼ਬਾਰ ਤੋਂ ਚੰਦ ਸਦਿਓੜਾ ਨੇ ਲੇਖਕਾਂ ਦੀਆਂ ਭਾਵਨਾਵਾਂ ਦੀ ਗੱਲ ਅਖ਼ਬਾਰਾਂ ਰਾਹੀਂ ਲੋਕਾਂ ਤੱਕ ਪਹੁੰਚਾਉਣ ਬਾਰੇ ਕਿਹਾ। ਜਗਤਾਰ ਸਿੱਧੁ ਨੇ ਨਾਵਲ ਦੇ ਕੁਝ ਨੁਕਤੇ ਸਾਝੇ ਕੀਤੇ। ਸਾਰੇ ਹੀ ਬੁਲਾਰਿਆਂ ਨੇ ਆਪਣੀ ਹਾਜ਼ਰੀ ਲਗਾਉਣ ਵੇਲੇ ਨਾਵਲ “ਜੰਗਲੀ ਗੁਲਾਬ’ ਦੇ ਲੇਖਕ ਦਵਿੰਦਰ ਮਲਹਾਂਸ ਨੂੰ ਵਧਾਈ ਦਿੱਤੀ।ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਬਲਵੀਰ ਗੋਰਾ ਨੇ ਲੋਕ ਤੱਥ ‘ਸੂਟਾਂ ਦੀ ਗੱਲ’ ਨਾਲ ਕੀਤੀ।ਸਰਬਜੀਤ ਉੱਪਲ ਨੇ ਸ਼ਹੀਦ ਭਗਤ ਸਿੰਘ ਨੰ ਸਮਰਪਿਤ ‘ਕੈਸਾ ਸੀ ਕਹਿਰ ਦਾ ਦਿਨ ਆਇਆ’,ਤਰਲੋਚਨ ਸੈਂਭੀ ਨੇ ਜਗਤਾਰ ਦੀ ਗ਼ਜ਼ਲ ‘ਮੰਜ਼ਿਲ ਤੇ ਜੋ ਨਾ ਪਹੁੰਚੇ,ਸੁਖਵਿੰਦਰ ਤੂਰ ਨੇ ਗੀਤ ‘ਤੁਸੀਂ ਨਾ ਮੁੜ੍ਹਕੇ ਆਏ ਸੱਜਣ ਜੀ’,ਮੰਗਲ ਚੱਠਾ ਨੇ ਵਿਅੰਗਮਈ ਕਵਿਤਾ ‘ਫਿਰ ਕਹਿੰਦਾ ਮੋਦੀ ਬੂਟਾ ਗਾਲ੍ਹਾਂ ਕੱਢਦਾ’, ਸੁਖਜੀਤ ਸੈਣੀ ਨੇ ਖ਼ੂਬਸੂਰਤ ਕਵਿਤਾ ‘ਦੋ ਕਬੂਤਰ’, ਜਸਵੀਰ ਸਹੋਤਾ ਨੇ ‘ਤੂੰ ਆ ਗਿਆ ਕੈਨੇਡਾ’, ਹਰਿਮੰਦਰ ਚੁੱਘ ਨੇ ‘ਹਾਂ ਚਾਹੁੰਦੀ ਹਾਂ ਮੈਂ’, ਗੁਰਲਾਲ ਰੁਪਾਲ਼ੋਂ ਨੇ ‘ਮਾਰ ਗਈਆਂ ਸਰਕਾਰਾਂ ਦੇਖੋ’,ਲਖੀਮਪੁਰ ਦੇ ਕਾਂਡ ਉੱਤੇ ਸਰਕਾਰ ਦੀ ਨਿਖੇਧੀ ਕਰਦੀ ਕਵਿਤਾ ਪੇਸ਼ ਕੀਤੀ। ਇਸ ਮੌਕੇ ਚਾਹ ਪਾਣੀ ਦੀ ਸੇਵਾ ਸੁਖਵਿੰਦਰ ਤੂਰ ਵੱਲੋਂ ਕੀਤੀ ਗਈ। ਰਣਜੀਤ ਸਿੰਘ,ਸਕੱਤਰ ਮੰਗਲ ਚੱਠਾ ਅਤੇ ਗੁਰਲਾਲ ਰੁਪਾਲ਼ੋਂ ਵੱਲੋਂ ਇਸ ਮੌਕੇ ਨੂੰ ਯਾਦਗਾਰ ਬਣਾਉਣ ਲਈ ਤਸਵੀਰਾਂ ਵਿਚ ਕੈਦ ਕੀਤਾ ਗਿਆ।’ਅਜੀਤ’ ਅਖ਼ਬਾਰ ਤੋਂ ਜਸਜੀਤ ਧਾਮੀ ਆਪਣੀ ਟੀਮ ਦੇ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇ।ਬੁਲਾਰਿਆਂ ਤੋਂ ਇਲਾਵਾ ਇਸ ਮੌਕੇ ਬਲਜਿੰਦਰ ਸੰਘਾ, ਹਰਸੀਰਤ ਸਿੰਘ ਧਾਮੀ, ਪਵਨਦੀਪ ਬਾਂਸਲ, ਜਸਵੀਰ ਮਲਹਾਂਸ, ਸੁਖਪਾਲ ਕੋਰ ਸਿੱਧੂ, ਸੁਖਵਿੰਦਰ ਕੋਰ ਗਰੇਵਾਲ, ਅਗੰਦ ਸਿੰਘ, ਗੁਰਮੀਤ ਸਿੰਘ, ਰੇਮੰਤ ਸਿੰਘ, ਜਸਪ੍ਰੀਤ ਸਿੰਘ ,ਕੁਲਵਿੰਦਰ ਗਰੇਵਾਲ, ਇੰਦਰ ਗਰੇਵਾਲ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ। ਅਖੀਰ ਵਿਚ ਇਸ ਮੀਟਿੰਗ ਨੂੰ ਕਾਮਯਾਬ ਬਣਾਉਣ ਲਈ ਪ੍ਰਧਾਨ ਦਵਿੰਦਰ ਮਲਹਾਂਸ ਨੇ ਆਏ ਹੋਏ ਹਾਜ਼ਰੀਨ ਦਾ ਧੰਨਵਾਦ ਕੀਤਾ। ਨਵੰਬਰ ਮਹੀਨੇ ਦੀ ਮੀਟਿੰਗ ਜਾਂ ਸਭਾ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਪ੍ਰਧਾਨ ਦਵਿੰਦਰ ਮਲਹਾਂਸ ਨੂੰ 403 993 9902ਅਤੇ ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੂੰ 587 437 7805 ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ।