25
Oct
ਟੀਮ ਇੰਡੀਆ ‘ਤੇ ਜਿੱਤ ਮਗਰੋਂ ਹੋਸ਼ ਗਵਾ ਬੈਠੇ ਪਾਕਿਸਤਾਨੀ, ਸੜਕਾਂ ‘ਤੇ ਫਾਇਰਿੰਗ, 12 ਜ਼ਖ਼ਮੀ

ਕਰਾਚੀ : ਟੀਮ-20 ਵਰਲਡ ਕੱਪ ਵਿਚ ਐਤਵਾਰ ਰਾਤ ਨੂੰ ਖੇਡੇ ਗਏ ਮੈਚ ਵਿਚ ਪਾਕਿਸਤਾਨ ਨੇ ਭਾਰਤ ਨੂੰ ਮਾਤ ਦੇ ਦਿੱਤੀ। ਇਸ ਜਿੱਤ ਤੋਂ ਬਾਅਦ ਪਾਕਿਸਤਾਨ ਵਿਚ ਜਸ਼ਨ ਮਨਾਇਆ ਗਿਆ। ਖ਼ਾਸ ਗੱਲ ਇਹ ਹੈ ਕਿ ਇਸ ਦੌਰਾਨ ਪਾਕਿਸਤਾਨੀ ਅਵਾਮ ਹੋਸ਼ ਗਵਾ ਬੈਠੀ। ਇਸਲਾਮਾਬਾਦ, ਕਰਾਚੀ, ਰਾਵਲਪਿੰਡੀ ਵਰਗੇ ਵੱਡੇ ਸ਼ਹਿਰਾਂ ਵਿਚ ਭੀੜ ਸੜਕਾਂ ‘ਤੇ ਆ ਗਈ। ਹਵਾਈ ਫਾਇਰਿੰਗ ਹੋਈ। ਕਰਾਚੀ ਵਿਚ ਫਾਇਰੰਗ ਨਾਲ 12 ਲੋਕ ਜ਼ਖ਼ਮੀ ਹੋ ਗਏ ਹਨ। ਪੁਲੀਸ ਅਨੁਸਾਰ, ਗੋਲੀ ਲੱਗਣ ਨਾਲ ਇਕ ਸਬ-ਇੰਸਪੈਕਟਰ ਵੀ ਜ਼ਖ਼ਮੀ ਹੋਇਆ ਹੈ।
ਜ਼ਿਕਰਯੋਗ ਹੈ ਕਿ ਭਾਰਤ ਵਰਲਡ ਕੱਪ ਵਿਚ ਪਾਕਿਸਤਾਨ ਦੇ ਹੱਥੋਂ ਪਹਿਲੀ ਵਾਰ ਹਾਰਿਆ ਹੈ। ਟਾੱਸ ਹਾਰ ਕੇ ਪਹਿਲਾਂ ਬੈਟਿੰਗ ਕਰਦਿਆਂ ਭਾਰਤ ਨੇ 151/7 ਦਾ ਸਕੋਰ ਬਣਾਇਆ। ਕਪਤਾਨ ਕੋਹਲੀ ਨੇ 57 ਦੌੜਾਂ ਦੀ ਪਾਰੀ ਖੇਡੀ। ਪਾਕਿਸਤਾਨ ਲਈ ਸ਼ਹੀਨ ਅਫਰੀਦੀ ਨੇ 3 ਵਿਕਟਾਂ ਲਈਆਂ। 152 ਦੇ ਟੀਚੇ ਦਾ ਪਿੱਛਾ ਕਰ ਰਹੀ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ਾਂ ਨੇ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ ਮੈਚ ਨੂੰ ਇਕਤਰਫ਼ਾ ਬਣਾ ਦਿੱਤਾ।
Related posts:
ਭਾਰਤ ਨੇ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ: ਪਾਕਿਸਤਾਨ ਨੂੰ 4-3 ਨਾਲ ਹਰਾਇਆ
ਭਾਰਤ ਨੇ ਏਸ਼ੀਅਨ ਹਾਕੀ ਚੈਂਪੀਅਨਸ ਟਰਾਫੀ 'ਚ ਪਾਕਿਸਤਾਨ ਨੂੰ 3-1 ਨਾਲ ਹਰਾਇਆ, ਹਰਮਨਪ੍ਰੀਤ ਨੇ ਕੀਤੇ ਦੋ ਗੋਲ
ਨੀਰਜ ਚੋਪੜਾ ਸਮੇਤ 11 ਨੂੰ ਖੇਡ ਰਤਨ ਪੁਰਸਕਾਰ, ਲਵਲੀਨਾ ਤੇ ਮਿਤਾਲੀ ਦੇ ਨਾਂ ਵੀ ਸੂਚੀ 'ਚ ਸ਼ਾਮਲ
ਗੁਰਜੀਤ ਕੌਰ ਅਤੇ ਹਰਮਨਪ੍ਰੀਤ ਸਿੰਘ ਸਰਵੋਤਮ ਖਿਡਾਰੀ ਐਲਾਨੇ
13ਵਾਂ ਲਾਇਨਜ਼ ਫੀਲਡ ਹਾਕੀ ਟੂਰਨਾਮੈਂਟ 8 ਤੋਂ 10 ਅਕਤੂਬਰ ਤੱਕ ਸਰੀ ਵਿੱਚ ਹੋਵੇਗਾ
ਕਿਸਾਨ ਅੰਦੋਲਨ : ਟਿੱਕਰੀ ਬਾਰਡਰ 'ਤੇ 22-23 ਸਤੰਬਰ ਨੂੰ ਹੋਣਗੇ ਕਬੱਡੀ ਮੈਚ