ਪਾਕਿ ਤੋਂ ਹਾਰ ਮਗਰੋਂ ਸੰਗਰੂਰ ਵਿਚ ਕਸ਼ਮੀਰੀ ਵਿਦਿਆਰਥੀਆਂ ਦੀ ਕੁੱਟਮਾਰ

ਸੰਗਰੂਰ : ਟੀ-20 ਵਰਲਡ ਕੱਪ ਵਿਚ ਪਾਕਿਸਤਾਨ ਦੀ ਟੀਮ ਨੇ ਭਾਰਤ ਨੂੰ ਹਰਾ ਦਿੱਤਾ। ਇਸ ਨਾਲ ਨੌਜਵਾਨਾਂ ਨੂੰ ਏਨਾ ਗੁੱਸਾ ਆਇਆ ਕਿ ਉਨ੍ਹਾਂ ਨੇ ਕਸ਼ਮੀਰੀ ਵਿਦਿਆਰਥੀਆਂ ‘ਤੇ ਹਮਲਾ ਕਰ ਦਿੱਤਾ। ਘਟਨਾ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੀ ਹੈ। ਭਾਈ ਗੁਰਦਾਸ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਕਸ਼ਮੀਰੀ ਵਿਦਿਆਰਥੀਆਂ ਦਾ ਦੋਸ਼ ਹੈ ਕਿ ਹਾਸਟਰ ਵਿਚ ਵੜ ਕੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਕੁਝ ਨੌਜਵਾਨਾਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ।
ਕਾਲਜ ਵਿਚ ਬੀਬੀਏ ਦੇ ਵਿਦਿਆਰਥੀ ਆਕਿਬ ਨੇ ਦੱਸਿਆ ਕਿ 5 ਤੋਂ 6 ਨੌਜਵਾਨਾਂ ਨੇ ਖੂਬ ਭੰਨਤੋੜ ਕੀਤੀ ਅਤੇ ਸਾਮਾਨ ਖਿਲਾਰ ਦਿੱਤਾ। ਇਕ ਵਿਦਿਆਰਥੀ ਨੂੰ ਮਾਮੂਲੀ ਸੱਟਾ ਵੀ ਲੱਗੀਆਂ ਹਨ। ਘਟਨਾ ਦੇਰ ਰਾਤ 12 ਵਜੇ ਦੀ ਦੱਸੀ ਜਾ ਰਹੀ ਹੈ, ਪੀੜਤ ਨੌਜਵਾਨਾਂ ਨੇ ਭੰਨਤੋੜ ਤੋਂ ਬਾਅਦ ਵੀਡੀਓ ਵੀ ਬਣਾਇਆ। ਪੰਜਾਬ ਦੇ ਡੀ.ਜੀ.ਪੀ. ਤੋਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *