ਕੰਨੜ ਸਟਾਰ ਪੁਨੀਤ ਰਾਜਕੁਮਾਰ ਦੀ ਕਸਰਤ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ, ਕਰਨਾਟਕ ‘ਚ ਧਾਰਾ 144


ਕੰਨੜ ਫਿਲਮਾਂ ਦੇ ਅਭਿਨੇਤਾ ਪੁਨੀਤ ਰਾਜਕੁਮਾਰ ਦੀ ਜਿਮ ਵਿੱਚ ਵਰਕਆਊਟ ਕਰਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਦਿਲ ਦਾ ਦੌਰਾ ਪੈਣ ਤੋਂ ਤੁਰੰਤ ਬਾਅਦ, 46 ਸਾਲਾ ਪੁਨੀਤ ਨੂੰ ਬੇਂਗਲੁਰੂ ਦੇ ਵਿਕਰਮ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਮੌਤ ਨਾਲ ਪੂਰੇ ਕਰਨਾਟਕ ‘ਚ ਸੋਗ ਦੀ ਲਹਿਰ ਹੈ। ਸੂਬੇ ਵਿੱਚ ਸਾਰੇ ਸਿਨੇਮਾਘਰ ਬੰਦ ਕੀਤੇ ਜਾ ਰਹੇ ਹਨ। ਪ੍ਰਸੰਸਕਾਂ ਨੂੰ ਕਾਬੂ ਕਰਨ ਲਈ ਕਈ ਇਲਾਕਿਆਂ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਵੀ ਹਸਪਤਾਲ ਪਹੁੰਚੇ।

ਪੁਨੀਤ ਦੇ ਪਿਤਾ ਰਾਜਕੁਮਾਰ ਦੱਖਣ ਭਾਰਤੀ ਸਿਨੇਮਾ ਦੇ ਆਈਕਨ ਸਨ। ਉਹ ਕੰਨੜ ਫਿਲਮ ਉਦਯੋਗ ਵਿੱਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਪ੍ਰਾਪਤ ਕਰਨ ਵਾਲੇ ਪਹਿਲੇ ਅਭਿਨੇਤਾ ਸਨ। ਉਸ ਨੂੰ ਜੁਲਾਈ 2000 ਵਿੱਚ ਚੰਦਨ ਦੀ ਲੱਕੜ ਦੇ ਤਸਕਰ ਵੀਰੱਪਨ ਨੇ ਤਾਮਿਲਨਾਡੂ ਤੋਂ ਅਗਵਾ ਕਰ ਲਿਆ ਸੀ। ਪੁਨੀਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਾਲ ਕਲਾਕਾਰ ਵਜੋਂ ਕੀਤੀ ਸੀ, ਉਸ ਨੂੰ ਨੈਸ਼ਨਲ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।

Leave a Reply

Your email address will not be published. Required fields are marked *