ਸਰਦਾਰ ਊਧਮ: ਕੱਟੜ ਰਾਸ਼ਟਰਵਾਦ ਦਾ ਸ਼ਿਕਾਰ ਹੋਏ ਬਿਨਾਂ ਇੱਕ ਸੁਤੰਤਰਤਾ ਸੈਨਾਨੀ ਦੀ ਕਹਾਣੀ ਪੇਸ਼ ਕਰਦੀ ਫਿਲਮ

ਤਨੁਲ ਠਾਕੁਰ
ਬਹੁਤ ਸਾਰੇ ਭਾਰਤੀਆਂ ਵਾਂਗ, ਮੈਂ ਵੀ ਮੋਹਨਦਾਸ ਕਰਮਚੰਦ ਗਾਂਧੀ ਦੀ ਕਹਾਵਤ ‘ਤੇ ਵਿਸ਼ਵਾਸ ਕਰਦਾ ਸੀ, ‘ਇੱਕ ਅੱਖ ਦੇ ਬਦਲੇ ਸਾਰੀ ਦੁਨੀਆ ਅੰਨ੍ਹੀ ਹੋ ਜਾਵੇਗੀ’। ਇਹ ਗੱਲ ਮੇਰੇ ਅੰਦਰ ਇੰਨੀ ਡੂੰਘੀ ਵਸ ਗਈ ਸੀ ਕਿ ਇਹ ਕਥਨ ਅਸਲ ਵਿੱਚ ਕਿਸ ਦਾ ਹੈ, ਇਸ ਬਾਰੇ ਪੜਤਾਲ ਕਰਨ ਦਾ ਖ਼ਿਆਲ ਵੀ ਮੇਰੇ ਮਨ ਵਿੱਚ ਨਹੀਂ ਆਇਆ। ਬਾਲੀਵੁੱਡ ਦੀਆਂ ਕਈ ਦੇਸ਼ਭਗਤੀ ਵਾਲੀਆਂ ਫਿਲਮਾਂ ਵਿੱਚ ਵੀ ਇਹੀ ਮਾਨਸਿਕਤਾ ਝਲਕਦੀ ਹੈ। ਇਹ ਫਿਲਮਾਂ ਆਜ਼ਾਦੀ ਦੇ ਨਾਇਕਾਂ ਨੂੰ ਹੱਡ-ਮਾਸ ਦੇ ਮਨੁੱਖਾਂ ਵਾਂਗ ਨਹੀਂ ਸਗੋਂ ਇਕ ਪ੍ਰਤੀਕ ਵਜੋਂ ਪੇਸ਼ ਕਰਦੀਆਂ ਸਨ- ਅਤੇ ਉਨ੍ਹਾਂ ਦਾ ਬੇਢਭਾ ਸਾਧਾਰਨੀਕਰਨ ਕਰਦੀਆਂ ਸਨ, ਉਨ੍ਹਾਂ ਦੀਆਂ ਗੁੰਝਲਾਂ ਨੂੰ ਫਿਲਟਰ ਕਰਕੇ ਉਨ੍ਹਾਂ ਨੂੰ ਮਲਟੀਪਲੈਕਸ ਦੇ ਦਰਸ਼ਕਾਂ ਲਈ ਸੁੰਦਰ ਮਾਲ ਵਿੱਚ ਬਦਲ ਦਿੰਦੀਆਂ ਸਨ। ਇਹ ਰੁਝਾਨ ਸਮੇਂ ਦੇ ਨਾਲ ਵਿਗੜਦਾ ਗਿਆ।
ਪਿਛਲੇ ਸੱਤ ਸਾਲਾਂ ਵਿੱਚ ਬਾਲੀਵੁੱਡ ਦੇ ਜਬਰੀ ਰਾਸ਼ਟਰਵਾਦ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ। ਪਰ ਐਮਾਜ਼ਾਨ ਪ੍ਰਾਈਮ ਵੀਡੀਓਜ਼ ‘ਤੇ ਪ੍ਰਸਾਰਤ ਸ਼ੂਜੀਤ ਸਰਕਾਰ ਦੀ ਹਾਲੀਆ ਫਿਲਮ ਸਰਦਾਰ ਊਧਮ, ਅਜਿਹੀਆਂ ਕਮਜ਼ੋਰੀਆਂ ਨੂੰ ਪਾਸੇ ਰੱਖਦੀ ਹੈ ਅਤੇ ਕੁਝ ਅਜਿਹਾ ਪੇਸ਼ ਕਰਦੀ ਹੈ ਜੋ ਬਾਲੀਵੁੱਡ ਲਈ ਦੁਰਲੱਭ ਹੈ: ਇੱਕ ਕ੍ਰਾਂਤੀਕਾਰੀ ਅਤੇ ਉਸ ਦੇ ਵਿਚਾਰ, ਇੱਕ ਬਾਗੀ ਅਤੇ ਉਸ ਦੇ ਮਹਾਂਦੀਪ ਦੇ ਆਰ-ਪਾਰ ਫੈਲੇ ਸਹਿਯੋਗੀ, ਇੱਕ ਆਦਮੀ ਅਤੇ ਉਸ ਦੀ ਸ਼ਖਸੀਅਤ – ਜੋ ਲਾਪ੍ਰਵਾਹ ਸਰਲੀਕਰਨਾਂ ਅਤੇ ਖੋਖਲੇ ਚਰਿੱਤਰੀਕਰਨ ਵਿੱਚ ਖੁਸ਼ ਹੋਣ ਵਾਲੀ ਸੌੜੀ ਸੋਚ ਨਾਲ ਦਾਗਦਾਰ ਨਹੀਂ ਹੋਏ ਹਨ।
ਰਿਤੇਸ਼ ਸਾਹ ਅਤੇ ਸ਼ੁਭੇਂਦੂ ਭੱਟਾਚਾਰੀਆ ਦੁਆਰਾ ਲਿਖੀ, ਸਰਦਾਰ ਊਧਮ ਜ਼ਿਆਦਾਤਰ ਜੀਵਨੀ ਫਿਲਮਾਂ ਦੀ ਲੜੀਵਾਰ ਜੀਵਨੀ ਸ਼ੈਲੀ ਨੂੰ ਛੱਡ ਕੇ, ਇੱਕ ਗੈਰ-ਲੀਨੀਅਰ ਬਿਰਤਾਂਤ (ਅਰਥਾਤ ਕਿਸੇ ਕ੍ਰਮ ਦੀ ਪਾਲਣਾ ਕੀਤੇ ਬਿਨਾਂ) ਦੀ ਵਰਤੋਂ ਕਰਦੇ ਹੋਏ ਭਾਰਤੀ ਇਤਿਹਾਸ ਦੀ ਇੱਕ ਮਹੱਤਵਪੂਰਣ ਕਹਾਣੀ ਬਿਆਨ ਕਰਦੀ ਹੈ।
ਜੇ ਮਨੁੱਖੀ ਜੀਵਨ ਨੂੰ ਕੁਝ ਮਹੱਤਵਪੂਰਨ ਘਟਨਾਵਾਂ ਤੱਕ ਸੀਮਤ ਕੀਤਾ ਜਾ ਸਕਦਾ ਹੈ, ਤਾਂ ਊਧਮ ਸਿੰਘ (ਵਿੱਕੀ ਕੌਸ਼ਲ) ਦੀ ਜ਼ਿੰਦਗੀ ਕੁਝ ਇਸ ਤਰ੍ਹਾਂ ਹੋਣੀ ਸੀ: ਜਲਿਆਂਵਾਲਾ ਬਾਗ ਕਤਲੇਆਮ (ਅਪ੍ਰੈਲ, 1919) ਦਾ ਗਵਾਹ ਬਣਨਾ, ਪੰਜਾਬ ਦੇ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਦੀ ਹੱਤਿਆ (ਮਾਰਚ, 1940), ਫਾਂਸੀ (ਜੁਲਾਈ, 1940)।
ਇਸ ਫਿਲਮ ਦੀਆਂ ਘਟਨਾਵਾਂ ਇਸ ਕ੍ਰਮ ਵਿੱਚ ਪੇਸ਼ ਕੀਤੀਆਂ ਗਈਆਂ ਹਨ (ਚਿੰਤਾ ਨਾ ਕਰੋ, ਇਹ ਜਾਣਕਾਰੀ ਫਿਲਮ ਦੇਖਣ ਦਾ ਮਜ਼ਾ ਖਰਾਬ ਨਹੀਂ ਕਰੇਗੀ – ਪਰ ਜੇ ਤੁਸੀਂ ਇਸ ਪ੍ਰਤੀ ਵਧੇਰੇ ਸੰਵੇਦਨਸ਼ੀਲ ਹੋ, ਤਾਂ ਅਗਲੇ ਕੁਝ ਸ਼ਬਦ ਨਾ ਪੜ੍ਹੋ): ਕਤਲ (27ਵੇਂ ਮਿੰਟ), ਕਤਲੇਆਮ (117ਵੇਂ ਮਿੰਟ) ਅਤੇ ਫਿਰ ਫਾਂਸੀ (150ਵੇਂ ਮਿੰਟ)।
ਊਧਮ ਦੀ ਮੌਤ ਤੋਂ ਇਲਾਵਾ ਹੋਰ ਘਟਨਾਵਾਂ ਇੱਕ ਨਿਸ਼ਚਿਤ ਕਾਲਕ੍ਰਮਿਕ ਪੈਟਰਨ ਦੀ ਪਾਲਣਾ ਨਹੀਂ ਕਰਦੀਆਂ – ਇੱਕ ਧਮਾਕੇਦਾਰ ਸ਼ੁਰੂਆਤ ਜਾਂ ਕਲਾਈਮੈਕਸ ਛੱਡ ਕੇ – ਕਿਉਂਕਿ ਸਰਕਾਰ ਇੱਕ ਆਜ਼ਾਦੀ ਘੁਲਾਟੀਏ ਦੇ ਜੀਵਨ ਨੂੰ ਇੱਕ ਵਿਕਾਉ ਮਾਲ ਵਾਂਗ ਨਹੀਂ ਦੇਖਦੀ ਅਤੇ ਇਕ ਪਹਿਲਾਂ ਤੋਂ ਹੀ ਸੁਲਗਦੀ ਕਹਾਣੀ ਦੇ ਸਭ ਤੋਂ ਨਾਟਕੀ ਪਲਾਂ ਦਾ ਲਾਹਾ ਖੱਟਣ ਦੀ ਕੋਸ਼ਿਸ਼ ਨਹੀਂ ਕਰਦੀ।
ਉਹ ਸਭ ਤੋਂ ਪਹਿਲਾਂ ਫਿਲਮ ਦੀਆਂ ਕੇਂਦਰੀ ਧੜਕਨਾਂ ਨੂੰ ਸਮਝਣਾ ਚਾਹੁੰਦੇ ਹਨ – ਇੱਕ ਵੱਡੀ ਤਸਵੀਰ ਦੇ ਆਪਸ ਵਿੱਚ ਜੁੜੇ ਹੋਏ ਵੱਖ-ਵੱਖ ਟੁਕੜਿਆਂ ਨੂੰ ਫੜਨਾ ਚਾਹੁੰਦੇ ਹਨ- – ਇਸ ਉਮੀਦ ਨਾਲ ਕਿ ਇਹ ਟੁਕੜੇ ਮਿਲ ਕੇ ਮਨੋਰੰਜਕ ਫਿਲਮ ਵੀ ਬਣਾਉਣਗੇ। ਇਸ ਜੁੜਾਵ ਨੇ ਹੀ ਫਿਲਮ ਨਿਰਮਾਤਾ ਨੂੰ ਸੰਭਵ ਤੌਰ ‘ਤੇ : ਹਰ ਕਿਸੇ ਦੇ ਹੱਥੋਂ ਖਿਸਕ ਜਾਣ ਵਾਲੇ ਟੀਚੇ ਨੂੰ ਹਾਸਲ ਕਰਨ ਵਿਚ ਮਦਦ ਕੀਤੀ ਹੋਵੇ- ਅਤੇ ਇਹ ਬਾਇਓਪਿਕ ਦੀ ਸਫਲਤਾ ਹੈ।
ਸਰਦਾਰ ਊਧਮ ਦਾ ਸ਼ੁਰੂਆਤੀ ਦ੍ਰਿਸ਼ ਪੰਜਾਬ ਦੀ ਇੱਕ ਜੇਲ੍ਹ ਦਾ ਹੈ, ਸਾਲ 1931, ਜਦੋਂ ਊਧਮ ਸਿੰਘ ਜੇਲ੍ਹ ਤੋਂ ਰਿਹਾਅ ਹੁੰਦੇ ਹਨ। ਫਿਰ ਕੁਝ ਸਮੇਂ ਲਈ ਦੋ ਕਹਾਣੀਆਂ ਇਕੱਠੀਆਂ ਚੱਲਦੀਆਂ ਹਨ: ਪਹਿਲੀ, ਊਧਮ ਸਿੰਘ ਦਾ ਪੰਜਾਬ ਪੁਲਿਸ ਦੀ ਨਿਗਰਾਨੀ ‘ਚੋਂ ਫਰਾਰ ਹੋਣਾ ਅਤੇ ਦੂਜਾ, ਕ੍ਰਾਂਤੀਕਾਰੀ ਵਜੋਂ ਉਨ੍ਹਾਂ ਦੇ ਸ਼ੁਰੂਆਤੀ ਦਿਨ, ਜਦੋਂ ਉਹ ਭਗਤ ਸਿੰਘ (ਅਮੋਲ ਪਰਾਸ਼ਰ) ਤੋਂ ਪ੍ਰਭਾਵਿਤ ਹੋਏ ਸਨ ਅਤੇ ਉਨ੍ਹਾਂ ਨਾਲ ਦੋਸਤੀ ਹੋਈ ਸੀ।
ਇਹ ਸਮਾਨਾਂਤਰ ਬਿਰਤਾਂਤ ਊਧਮ ਸਿੰਘ ਦੁਆਰਾ ਡਾਇਰ (ਸ਼ੌਨ ਸਕਾਟ) ਦੇ ਕਤਲ ਤੋਂ ਬਾਅਦ ਮੁੜ ਪ੍ਰਗਟ ਹੁੰਦਾ ਹੈ: ਇੱਕ ਕਹਾਣੀ ਸਕਾਟਲੈਂਡ ਯਾਰਡ ਦੇ ਅਧਿਕਾਰੀ ਸਵੈਨ (ਸਟੀਫਨ ਹੋਗਨ) ਦੁਆਰਾ ਅਜੋਕੇ ਸਮੇਂ ਵਿਚ ਕੀਤੀ ਜਾ ਰਹੀ ਪੁੱਛਗਿੱਛ ‘ਤੇ ਕੇਂਦਰਤ ਹੈ, ਜਦੋਂ ਕਿ ਦੂਜੀ ਕਹਾਣੀ ਆਜ਼ਾਦੀ ਘੁਲਾਟੀਏ ਊਧਮ ਸਿੰਘ ਦੀ 1934 ਵਿਚ ਲੰਡਨ ਆਉਣ ਤੋਂ ਲੈ ਕੇ 1940 ਤੱਕ ਦੀ ਯਾਤਰਾ ‘ਤੇ ਕੇਂਦਰਿਤ ਹੈ। ਇਹ ਸ਼ੈਲੀ ਅੰਤ ਤੱਕ ਕਾਇਮ ਰਹਿੰਦੀ ਹੈ ਅਤੇ ਜਲ੍ਹਿਆਂਵਾਲਾ ਬਾਗ ਦਾ ਸਾਕਾ ਅਤੇ ਊਧਮ ਸਿੰਘ ਦੇ ਆਖ਼ਰੀ ਦਿਨਾਂ ਦੌਰਾਨ ਵਾਰੀ ਵਾਰੀ ਆਉਂਦਾ ਰਹਿੰਦਾ ਹੈ।
ਭਾਰਤ ਵਿੱਚ ਬਰਤਾਨਵੀ ਸ਼ਾਸਨ ‘ਤੇ ਬਣੀਆਂ ਜ਼ਿਆਦਾਤਰ ਦੇਸ਼ਭਗਤੀ ਵਾਲੀਆਂ ਫਿਲਮਾਂ ਸੁਤੰਤਰਤਾ ਸੰਗਰਾਮ ਅਤੇ ਇਸ ਦੇ ਨੇਤਾਵਾਂ ਦੇ ਨਿੱਜੀ ਪੱਖ ਨੂੰ ਦਬਾਉਂਦੀਆਂ ਹਨ। ਅਜਿਹੀਆਂ ਜ਼ਿਆਦਾਤਰ ਕੋਸ਼ਿਸ਼ਾਂ ਦਾ ਧਿਆਨ ਬਾਕਸ ਆਫਿਸ ਦੇ ਮੁਨਾਫੇ ‘ਤੇ ਕੇਂਦ੍ਰਿਤ ਹੁੰਦਾ ਹੈ ਅਤੇ ਸਭ ਤੋਂ ਬੁਨਿਆਦੀ – ਅਤੇ ਸਭ ਤੋਂ ਫਿਲਮੀ – ਗੱਲਾਂ ਤੋਂ ਅੱਗੇ ਨਹੀਂ ਜਾਂਦੀਆਂ ਹਨ। ਦੱਬੇ-ਕੁਚਲੇ ਭਾਰਤੀਆਂ, ਜ਼ਾਲਮ ਅੰਗਰੇਜ਼ਾਂ, ਭੁੱਖ ਹੜਤਾਲਾਂ, ਜੇਲ੍ਹਾਂ, ਬਗਾਵਤਾਂ; ਕਤਲ. ਇਹ ਇਤਿਹਾਸ ਸਿਰਫ਼ ਕਠਪੁਤਲੀਆਂ ਲਈ ਨਹੀਂ, ਸਗੋਂ ਉਨ੍ਹਾਂ ਲਈ ਵੀ ਹੈ ਜੋ ਸੋਚਣ-ਸਮਝਣ ਦੀ ਸ਼ਕਤੀ ਤੋਂ ਕੋਰੇ ਹਨ।
ਉਹ ਦਰਸ਼ਕਾਂ ਨੂੰ ਦੇਸ਼ ਦੇ ਅਸਲ ਦਿਲ ਤੋਂ ਦੂਰ ਕਰ ਦਿੰਦੀ ਹੈ ਅਤੇ ਉਨ੍ਹਾਂ ਨੂੰ ਕੁਝ ਆਕਰਸ਼ਕ ਸ਼ਬਦਾਂ ਨਾਲ ਛੱਡ ਦਿੰਦੀ ਹੈ – ਇਸ ਮਾਨਸਿਕਤਾ ਦਾ ਇੱਕ ਪਹਿਲੂ ਹਰ ਰੋਜ਼ ਨਿਊਜ਼ ਚੈਨਲਾਂ, ਟਵਿੱਟਰ ਟਾਈਮਲਾਈਨਾਂ ਅਤੇ ਗੈਰ-ਰਸਮੀ ਗੱਲਾਂਬਾਤਾਂ ਵਿੱਚ ਪ੍ਰਕਾਸ਼ਤ ਹੁੰਦਾ ਹੈ, ਜਿਨ੍ਹਾਂ ਵਿਚ ਅੰਨ੍ਹੇਵਾਹ ‘ਦੇਸ਼ਧ੍ਰੋਹ’, ਰਾਸ਼ਟਰ ਵਿਰੋਧੀ, ਸ਼ਹਿਰੀ ਨਕਸਲੀ ਵਰਗੇ ਅਰਥ ਗੁਆ ਚੁੱਕੇ ਸ਼ਬਦਾਂ, ਜਿਨ੍ਹਾਂ ਦੀ ਲੰਮੀ ਸੂਚੀ ਹੈ, ਦੀ ਵਰਤੋਂ ਕੀਤੀ ਜਾਂਦੀ ਹੈ।
ਸ਼ੂਜੀਤ ਸਰਕਾਰ ਦੀ ਫਿਲਮ ਨੂੰ ਇਸ ਗੱ ਦੀ ਸਮਝ ਹੈ ਕਿ ਸਿਰਫ ਇੱਕ ਆਲ ਰਾਊਂਡਰ ਫਿਲਮ ਨਿਰਮਾਣ – ਜਿਸ ਵਿਚ ਸੰਦਰਭਾਂ, ਅੰਤਰਵਿਰੋਧਾਂ ਅਤੇ ਜਟਿਲਤਾਵਾਂ ਲਈ ਥਾਂ ਹੋਵੇ – ਭਾਰਤੀ ਸ਼ਹੀਦਾਂ ਦੇ ਅਸਲ ਤੱਤ ਨੂੰ ਉਜਾਗਰ ਕਰ ਸਕਦਾ ਹੈ। ਕੀ ਇਹ ਇਨ੍ਹੀਂ ਦਿਨੀਂ ਗਰਮਾ-ਗਰਮ ਬਹਿਸਾਂ ਦਾ ਕੇਂਦਰ ਨਹੀਂ ਹੈ – ਭਾਰਤੀ ਕੌਣ ਹੈ ਅਤੇ ਭਾਰਤ ਕੀ ਹੈ? ਅਜਿਹੇ ਸਵਾਲ ਜਿਨ੍ਹਾਂ ਦਾ ਹੱਲ 1947 ਵਿੱਚ ਨਹੀਂ ਹੋ ਸਕਿਆ ਸੀ, ਉਹ ਸਵਾਲ ਜੋ ਅੱਜ ਵੀ ਦੇਸ਼ ਨੂੰ ਦੋ ਹਿੱਸਿਆਂ ਵਿੱਚ ਵੰਡਦੇ ਹਨ। ਅਤੇ ਇਹ ਬਹੁਤ ਮਹੱਤਵਪੂਰਨ ਹੈ, ਕਿਉਂਕਿ ਜੇਕਰ ਤੁਸੀਂ ਆਪਣੀ ਕਹਾਣੀ, ਆਪਣਾ ਇਤਿਹਾਸ ਨਹੀਂ ਜਾਣਦੇ ਹੋ, ਤਾਂ ਕੋਈ ਹੋਰ ਤੁਹਾਡੀ ਥਾਂ ‘ਤੇ ਲਿਖੇਗਾ ਅਤੇ ਫਿਰ ਉਸ ਨੂੰ ਕਿਵੇਂ ਕਿਹਾ ਜਾਂਦਾ ਹੈ, ਇਸ ‘ਤੇ ਤੁਹਾਡਾ ਕੋਈ ਕੰਟਰੋਲ ਨਹੀਂ ਹੋਵੇਗਾ ਜੋ ਫ਼ਿਲਮ ਸਰਦਾਰ ਊਧਮ ਨੂੰ ਬੇਮਿਸਾਲ ਹੀਰਾ ਬਣਾਉਂਦਾ ਹੈ।
ਪਰ ਫਿਲਮ ਨੂੰ ਇੱਕ ਸਾਰਥਕ ਲੈਅ ਲੱਭਣ ਵਿੱਚ ਸਮਾਂ ਲੱਗਦਾ ਹੈ। ਸ਼ੁਰੂਆਤੀ ਸੰਪਾਦਨ ਜਲਦੀ ਅਤੇ ਧਿਆਨ ਭਟਕਾਉਣ ਵਾਲਾ ਹੈ: ਇੱਥੇ ਬਹੁਤ ਸਾਰੇ ਬੇਮਕਸਦ ਕੱਟ ਹਨ ਅਤੇ ਮਨ ਖੱਟਾ ਕਰਨ ਵਾਲੇ ਸੰਵਾਦ ਦੀ ਗੱਲ ਜਾਚ ਦਿਓ, ਕਿਸੇ ਸ਼ਾਟ ‘ਤੇ ਟਿਕੇ ਰਹਿਣ ਨੂੰ ਲੈ ਕੇ ਅਜੀਬ ਜਿਹੀ ਝਿਜਕ ਹੈ। ਪਰ ਡਾਇਰ ਦੇ ਕਤਲ ਤੋਂ ਬਾਅਦ ਇਹ ਕਮੀਆਂ ਪਿੱਛੇ ਰਹਿ ਜਾਂਦੀਆਂ ਹਨ ਅਤੇ ਇੱਕ ਪਰਤਵੀਂ ਕਹਾਣੀ ਸਾਡੇ ਸਾਹਮਣੇ ਆ ਜਾਂਦੀ ਹੈ।
ਅਸੀਂ ਬਹੁਤ ਸਾਰੇ ਭਾਰਤੀਆਂ ਨੂੰ ਅੰਗਰੇਜ਼ਾਂ ਦਾ ਸਾਥ ਦਿੰਦੇ ਦੇਖਦੇ ਹਾਂ, ਖਾਸ ਕਰਕੇ ਪੰਜਾਬ ਪੁਲਿਸ ਅਤੇ ਸਕਾਟਲੈਂਡ ਯਾਰਡ ਵਿੱਚ। ਇਹ ਪ੍ਰਤੀਕ ਉਦੋਂ ਹੋਰ ਵੀ ਚੁੱਭਦਾ ਹੈ ਜਦੋਂ ਡਾਇਰ ਊਧਮ ਨੂੰ , ਜੋ ਡਾਇਰ ਦੇ ਨੌਕਰ ਵਜੋਂ ਕੰਮ ਕਰ ਰਿਹਾ ਹੈ, ਕਹਿੰਦਾ ਹੈ, ‘ਪ੍ਰਸੰਨ ਕਰਨ ਦੀ ਤਿਆਰੀ – ਭਾਰਤੀਆਂ ਦੀ ਇਹ ਚੀਜ਼ ਮੈਂ ਪਸੰਦ ਕਰਦਾ ਹਾਂ। ਪਰ ਇਹ ਸਬ-ਪਲਾਟ ਉਦੋਂ ਖਤਮ ਹੁੰਦਾ ਹੈ ਜਦੋਂ ਊਧਮ ਅਦਾਲਤ ਨੂੰ ਕਹਿੰਦਾ ਹੈ, ‘ਕੁਝ ਭਾਰਤੀਆਂ ਨੇ ਗੁਲਾਮੀ ਦਾ ਆਨੰਦ ਮਾਣਨਾ ਸ਼ੁਰੂ ਕਰ ਦਿੱਤਾ ਹੈ।’ – ਜਿਵੇਂ ਕਿਸੇ ਨੇ ਬੰਦ ਕਮਰੇ ਦੀ ਕੰਧ ਢਾਹ ਦਿੱਤੀ ਹੋਵੇ।
ਵਿੱਕੀ ਕੌਸ਼ਲ ਦੀ ਅਦਾਕਾਰੀ ਇੱਥੇ ਸ਼ਾਨਦਾਰ ਹੈ। ਜਿੰਨੇ ਚੁਸਤ ਹੱਥ ਨਾਲ ਇਹ ਲਿਖਿਆ ਗਿਆ ਹੈ, ਉੱਨਾ ਹੀ ਸੰਪੂਰਨ ਹੁਨਰ ਦਾ ਕੰਮ ਹੈ।
ਇਹ ਫ਼ਿਲਮ ਹਿੰਸਾ ਦੇ ਰਾਹ ‘ਤੇ ਚੱਲ ਰਹੇ ਆਜ਼ਾਦੀ ਘੁਲਾਟੀਆਂ ਨੂੰ ਵੀ ਸਨਮਾਨ ਨਾਲ ਭਰਦੀ ਹੈ। ਉਹ ਦੁਵਿਧਾਜਨਕ ਜਾਂ ਖੂਨ ਦੇ ਪਿਆਸੇ ਨਹੀਂ ਸਨ, ਇਹ ਗੱਲ ਵਾਰ-ਵਾਰ ਉਭਰ ਕੇ ਆਉਂਦੀ ਹੈ, ਸਗੋਂ ਉਹ ਤਿੱਖਾ ਅਤੇ ਪਿਆਰ ਕਰਨ ਵਾਲਾ ਦਿਲ ਰੱਖਣ ਵਾਲੇ ਸਨ, ਜਿਨ੍ਹਾਂ ਨੂੰ ਆਪਣੇ ਅੰਤਮ ਟੀਚੇ ਬਾਰੇ ਪਤਾ ਸੀ, ਜੋ ਸੀ ਬ੍ਰਿਟਿਸ਼ ਸਾਮਰਾਜਵਾਦ ਦਾ ਅੰਤ।
ਊਧਮ ਸਿੰਘ ਅਤੇ ਭਗਤ ਸਿੰਘ ਦੇ ਪਾਤਰਾਂ ਦਾ ਹਵਾਲਾ ਦੇ ਕੇ, ਸ਼ੂਜੀਤ ਸਰਕਾਰ ਦੋ ਮਹੱਤਵਪੂਰਨ ਟੀਚਿਆਂ ਨੂੰ ਪ੍ਰਾਪਤ ਕਰਦਾ ਹੈ।
- ਉਹ ਕ੍ਰਾਂਤੀਕਾਰੀਆਂ ਨੂੰ ਮੌਜੂਦਾ ਸੌੜੇ ਰਾਸ਼ਟਰਵਾਦ ਦੇ ਵਿਚਾਰ ਦੇ ਚਸ਼ਮੇ ਨਾਲ ਦਿਖਾਈ ਜਾਣ ਵਾਲੀ ਉਨ੍ਹਾਂ ਦੀ ਦਿਖ- ਜੋ ਅਕਸਰ ਉਨ੍ਹਾਂ ਨੂੰ ਗਲਤ ਤਰੀਕੇ ਨਾਲ ਹਥਿਆਉਣ ਦੀ ਕੋਸ਼ਿਸ਼ ਕਰਦੀ ਹੈ – ਨਾਲੋਂ ਹੋਰ ਵੱਡਾ ਅਤੇ ਬਿਹਤਰ ਬਣਾ ਕੇ ਪੇਸ਼ ਕਰਦੇ ਹਨ।
- ਉਹ ਆਜ਼ਾਦੀ ਦੇ ਅਸਲ ਮਹੱਤਵ ਦੀ ਮਿਸਾਲ ਪੇਸ਼ ਕਰਦੇ ਹਨ. ਕਿਉਂਕਿ ਜਦੋਂ ਸਵਾਲ ਆਜ਼ਾਦੀ ਦਾ ਆਉਂਦਾ ਹੈ, ਤਾਂ ਸਿਰਫ ਦੋ ਸਵਾਲ ਮਾਇਨੇ ਰੱਖਦੇ ਹਨ: ਕਿਸ ਦੀ ਆਜ਼ਾਦੀ, ਕਿਸ ਤੋਂ ਆਜ਼ਾਦੀ?