ਰਾਜਸਥਾਨ : ਬੱਸ-ਟਰੇਲਰ ਦੀ ਟੱਕਰ ਮਗਰੋਂ ਦੋਵੇਂ ਵਾਹਨਾਂ ਨੂੰ ਲੱਗੀ ਅੱਗ, 12 ਲੋਕ ਜ਼ਿੰਦਾ ਸੜੇ

ਬਾੜਮੇਰ : ਰਾਜਸਥਾਨ ਦੇ ਬਾੜਮੇਰ ਜ਼ਿਲੇ ‘ਚ ਬੁੱਧਵਾਰ ਨੂੰ ਜੋਧਪੁਰ ਨੈਸ਼ਨਲ ਹਾਈਵੇ ‘ਤੇ ਇਕ ਬੱਸ ਅਤੇ ਟਰਾਲੇ ਦੀ ਟੱਕਰ ਹੋ ਗਈ। ਪਿੰਡ ਭੰਡਿਆਵਾਸ ਦੇ ਸੰਸਕਾਰ ਸਕੂਲ ਨੇੜੇ ਆਹਮੋ-ਸਾਹਮਣੇ ਹੋਈ ਟੱਕਰ ਤੋਂ ਬਾਅਦ ਬੱਸ ਅਤੇ ਟਰਾਲੇ ਨੂੰ ਅੱਗ ਲੱਗ ਗਈ। ਇਸ ਵਿਚ 12 ਲੋਕ ਜ਼ਿੰਦਾ ਸੜ ਗਏ ਸਨ। ਇਹ ਹਾਦਸਾ ਸਵੇਰੇ 10.30 ਵਜੇ ਵਾਪਰਿਆ। ਸ਼ੁਰੂਆਤ ਵਿੱਚ 5 ਲੋਕਾਂ ਦੀ ਮੌਤ ਹੋ ਗਈ ਪਰ ਬਾਅਦ ਵਿੱਚ ਜ਼ਿਲ੍ਹੇ ਦੇ ਐਸਪੀ ਨੇ ਇੱਕ ਬੱਚੀ ਸਮੇਤ 7 ਹੋਰ ਮੌਤਾਂ ਦੀ ਪੁਸ਼ਟੀ ਕੀਤੀ। 40 ਜ਼ਖਮੀਆਂ ਨੂੰ ਨਜ਼ਦੀਕੀ ਨਹਾਟਾ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿਨ੍ਹਾਂ ‘ਚੋਂ 13 ਨੂੰ ਜੋਧਪੁਰ ਰੈਫਰ ਕਰ ਦਿੱਤਾ ਗਿਆ। ਸੂਚਨਾ ਤੋਂ ਬਾਅਦ ਪਚਪਦਰਾ, ਬਲੋਤਰਾ ਅਤੇ ਰਿਫਾਇਨਰੀ ਦੀ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚ ਗਈ। ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਅੱਧੇ ਘੰਟੇ ਵਿੱਚ ਦੋਨਾਂ ਗੱਡੀਆਂ ਵਿੱਚ ਲੱਗੀ ਅੱਗ ’ਤੇ ਕਾਬੂ ਪਾਇਆ। ਗਲਤ ਸਾਈਡ ਤੋਂ ਆ ਰਿਹਾ ਟਰਾਲਾ ਬੱਸ ਨਾਲ ਟਕਰਾ ਗਿਆ।
ਬੱਸ ਵਿੱਚ ਸਫ਼ਰ ਕਰ ਰਹੇ ਇੱਕ ਯਾਤਰੀ ਨੇ ਦੱਸਿਆ ਕਿ ਬਲੋਤਰਾ ਤੋਂ ਜੋਧਪੁਰ ਜਾ ਰਹੀ ਬੱਸ ਵਿੱਚ 35-40 ਯਾਤਰੀ ਬੈਠੇ ਸਨ। ਟਰਾਲਾ ਗਲਤ ਸਾਈਡ ਤੋਂ ਆਇਆ ਅਤੇ ਹਾਈਵੇਅ ‘ਤੇ ਬੱਸ ਨਾਲ ਟਕਰਾ ਗਿਆ। ਅੱਗ ਇੰਨੀ ਜ਼ਬਰਦਸਤ ਸੀ ਕਿ ਤਿੰਨੋਂ ਫਾਇਰ ਟੈਂਡਰਾਂ ਨੇ ਅੱਗ ‘ਤੇ ਕਾਬੂ ਪਾਉਣ ਲਈ ਦੋ-ਦੋ ਚੱਕਰ ਲਗਾਏ।

Leave a Reply

Your email address will not be published. Required fields are marked *