10
Nov
ਪਾਕਿਸਤਾਨ ਨੇ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਦੀ ਅਪੀਲ ਕੀਤੀ

ਇਸਲਾਮਾਬਾਦ : ਪਾਕਿਸਤਾਨ ਸਰਕਾਰ ਨੇ ਭਾਰਤ ਤੋਂ ਕਰਤਾਰਪੁਰ ਲਾਂਘਾ ਮੁੜ ਖੋਲ੍ਹਣ ਅਤੇ ਸ਼ਰਧਾਲੂਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਮੌਕੇ 17 ਤੋਂ 26 ਨਵੰਬਰ ਵਿਚਾਲੇ ਪਾਕਿਸਤਾਨ ਆਉਣ ਦੀ ਇਜਾਜ਼ਤ ਦੇਣ ਦੀ ਅਪੀਲ ਕੀਤੀ ਹੈ। ਲਾਂਘੇ ਦੀ ਦੂਜੀ ਵਰ੍ਹੇਗੰਢ ਮੌਕੇ ਪਾਕਿਸਤਾਨ ਨੇ ਉਮੀਦ ਜਤਾਈ ਕਿ ਭਾਰਤ ਸ਼ਰਧਾਲੂਆਂ ਨੂੰ ਲਾਂਘੇ ਰਾਹੀਂ ਪਾਕਿਸਤਾਨ ਆਉਣ ਦੇਵੇਗਾ। ਪਾਕਿਸਤਾਨ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ, ‘ਆਗਾਮੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਵਿੱਚ ਅਸੀਂ ਭਾਰਤ ਅਤੇ ਦੁਨੀਆਂ ਦੇ ਸ਼ਰਧਾਲੂਆਂ ਦੀ ਮੇਜ਼ਬਾਨੀ ਕਰਨ ਲਈ ਉਤਸੁਕ ਹਾਂ। ਬੀਤੇ ਦੋ ਵਰ੍ਹਿਆਂ ਵਿੱਚ ਲਾਂਘੇ ਨੇ ਨਾ ਸਿਰਫ ਭਾਰਤ ਸਗੋਂ ਦੁਨੀਆਂ ਦੇ ਸਿੱਖ ਭਾਈਚਾਰੇ ਨੂੰ ਇਸ ਧਾਰਮਿਕ ਸਥਾਨ ਤਕ ਆਸਾਨ ਪਹੁੰਚ ਦੀ ਉਨ੍ਹਾਂ ਦੀ ਇੱਛਾ ਨੂੰ ਪੂਰਾ ਕੀਤਾ ਹੈ।
Related posts:
ਹਰਿਦੁਆਰ ਵਿੱਚ ਨਫਰਤੀ ਭਾਸ਼ਣ; 5 ਸਾਬਕਾ ਫੌਜ ਮੁਖੀਆਂ ਸਮੇਤ 100 ਤੋਂ ਵੱਧ ਲੋਕਾਂ ਨੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ...
ਲੁਧਿਆਣਾ ਬੰਬ ਧਮਾਕਾ ਮਾਮਲਾ: ਗਗਨਦੀਪ ਦੀ ਦੋਸਤ ਮਹਿਲਾ ਕਾਂਸਟੇਬਲ 'ਤੇ ਕਾਰਵਾਈ, ਵਿਭਾਗ ਨੇ ਕੀਤਾ ਮੁਅੱਤਲ
2021 'ਚ ਪੰਜਾਬ-ਕਿਸਾਨਾਂ ਦੀ ਜਿੱਤ ਦੇ ਨਾਂ: ਬੇਅਦਬੀ ਦੀਆਂ ਘਟਨਾਵਾਂ ਨੇ ਹਿਲਾ ਕੇ ਰੱਖ ਦਿੱਤਾ
ਅਮਰੀਕਾ-ਯੂਰਪ 'ਚ ਕੋਰੋਨਾ ਦਾ ਧਮਾਕਾ, 1 ਦਿਨ 'ਚ ਅਮਰੀਕਾ 'ਚ 5.72 ਲੱਖ ਲੋਕ ਸੰਕਰਮਿਤ, ਫਰਾਂਸ 'ਚ 2.06 ਲੱਖ ਨਵੇਂ ਮਾਮਲ...
ਕੋਰੋਨਾ 'ਤੇ ਡਬਲਯੂਐਚਓ ਦੀ ਚੇਤਾਵਨੀ: ਡੈਲਟਾ ਅਤੇ ਓਮੀਕਰੋਨ ਦੀ ਸੁਨਾਮੀ ਆਵੇਗੀ, ਦੁਨੀਆ ਦੀ ਸਿਹਤ ਪ੍ਰਣਾਲੀ ਤਬਾਹੀ ਦੇ ਕੰ...
ਪੰਜਾਬ 'ਚ ਕਿਸਾਨ ਸ਼ਕਤੀ ਦਾ ਪ੍ਰਦਰਸ਼ਨ: ਰਾਜੇਵਾਲ ਨੇ ਕਿਹਾ-ਕਿਸਾਨਾਂ ਦੇ ਅੰਦੋਲਨ ਕਾਰਨ ਚੰਡੀਗੜ੍ਹ 'ਚ 'ਆਪ' ਦੀ ਜਿੱਤ ਹੋ...