13
Dec
ਕਵਿਤਾ / ਪੁਰਾਣਾ ਜ਼ਮਾਨਾ

ਨਿੱਕੇ-ਨਿੱਕੇ ਘਰ ਸੀ
ਨਾ ਕਿਸੇ ਦਾ ਕੋਈ ਡਰ ਸੀ ।
ਖੂਹਾਂ ਵਾਲਾ ਪਾਣੀ ਸੀ
ਇੱਕ ਘਰ ਵਿੱਚ ਤੀਹ ਜਾਣੇ ਰਹਿਣ
ਦੀ ਕਹਾਣੀ ਸੀ ।
ਰਾਵੀ ਨਾਲ ਬਿਆਸ ਸੀ
ਸ਼ਰਮਾ ਦਾ ਲਿਬਾਸ ਸੀ ।
ਮਾਈਏ ਟੱਪੇ ਗਾਉਂਦੇ ਸੀ
ਖੁਸ਼ੀਆਂ ਮਨਾਉਦੇ ਸੀ ।
ਪਿਆਰਾ ਜਿਹਾ ਸੰਗੀਤ ਸੀ
ਨਾ ਖੂੰਦਸਾਂ ਦੀ ਰੀਤ ਸੀ ।
ਨਾ ਕੋਈ ਵੈਰ ਨਾ ਫਸਾਦ ਸੀ
ਸਾਡੀ ਮਾਂ ਬੋਲੀ ਬੜੀ ਅਜ਼ਾਦ ਸੀ ।
ਭੰਗੜੇ ਨਾਲ ਗਿੱਧਾ ਸੀ
ਪ੍ਰਸਾਰਨ ਹੁੰਦਾ ਸਿੱਧਾ ਸੀ ।
ਫੁਲਕਾਰੀਆਂ ਨਾਲ ਵਿਆਹ ਸੀ
ਨਿੱਭਦੇ ਉਮਰਾਂ ਤੱਕ ਨਿਕਾਹ ਸੀ ।
ਤੌੜੀ ਚੁਲ੍ਹਿਆਂ ਦੀ ਰਾਣੀ ਸੀ
ਹੁੰਦੀ ਚਾਟੀ ਵਿੱਚ ਮਧਾਣੀ ਸੀ ।
ਬੱਸਾਂ ਗੱਡੀਆਂ ਤੇ ਨਾ ਕੁਝ ਹੋਰ ਸੀ
ਉਠਾਂ ਤੇ ਰੇਹੜਿਆਂ ਦਾ ਦੌਰ ਸੀ ।
ਮੋਬਾ: ਨੰ: 77105 97642