ਰਿਪੁਦਮਨ ਸਿੰਘ ਰੂਪ ਨੂੰ ਸਦਮਾ, ਵੱਡੇ ਭਰਾ ਲੋਕ-ਕਲਾਕਾਰ ਮਹਿੰਦਰ ਸਿੰਘ ਰੰਗ ਦਾ ਦੇਹਾਂਤ

ਪੰਜਾਬੀ ਲੇਖਕ ਰਿਪੁਦਮਨ ਸਿੰਘ ਰੂਪ ਨੂੰ ਉਸ ਸਮੇ ਭਾਰੀ ਸਦਮਾ ਲੱਗਾ ਜਦ ਉਨ੍ਹਾਂ ਦੇ ਵੱਡੇ ਭਰਾ ਅਤੇ ਸ਼੍ਰਮੋਣੀ ਲੇਖਕ ਮਰਹੂਮ ਸੰਤੋਖ ਸਿੰਘ ਧੀਰ ਦੇ ਛੋਟੇ ਭਰਾ ਪ੍ਰਸਿੱਧ ਲੋਕ-ਕਲਾਕਾਰ ਮਹਿੰਦਰ ਸਿੰਘ ਰੰਗ ਦਾ 90 ਸਾਲ ਦੀ ਉਮਰ ਭੋਗਕੇ ਦੇਹਾਂਤ ਹੋ ਗਿਆ। ਮਹਿੰਦਰ ਸਿੰਘ ਰੰਗ ਆਪਣੇ ਸਮਿਆਂ ਦੇ ਭਾਰਤ ਸਰਕਾਰ ਦੇ ਗੀਤ ਅਤੇ ਡਰਾਮਾ ਵਿਭਾਗ ਦੇ ਪ੍ਰਵਾਨਿਤ ਕਲਾਕਾਰ ਸਨ। ਸਕੂਲਾਂ-ਕਾਲਿਜਾਂ ਵਿਚ ਆਪਣੇ ਫ਼ਨ ਦਾ ਮੁਜ਼ਹਾਰਾ ਕੀਤਾ।ਉਹ ਮੂੰਹ ਨਾਲ ਜਾਨਵਰਾਂ ਅਤੇ ਹੋਰ ਵੀ ਕਈ ਤਰ੍ਹਾਂ ਦੀ ਅਵਾਜ਼ਾਂ ਬਾਖ਼ੂਬੀ ਕੱਢ ਲੈਂਦੇ ਸਨ। ਸ੍ਰੀ ਰੰਗ ਦਾ ਸਾਰੀ ਉਪਰ ਖੱਬੇ-ਪੱਖੀ ਸੋਚ ‘ਤੇ ਦ੍ਰਿੜਤਾ ਨਾਲ ਡੱਟੇ ਰਹਿਣ ਕਰਕੇ ਉਨਾਂ ਦੀ ਮ੍ਰਿਤਕ ਦੇਹ ਉਪਰ ਸੀ.ਪੀ.ਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਵਿਨੋਦ ਕੁਮਾਰ ਨੇ ਲਾਲ ਝੰਡਾ ਪਾਅ ਕੇ ਸ਼ਰਧਾਜਲੀ ਦਿੱਤੀ।ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਬੇਟਾ ਕੰਵਲਜੀਤ ਸਿੰਘ ਇਕ ਸਫ਼ਰਨਾਮਾ ਅਤੇ ਉਨ੍ਹਾਂ ਦਾ ਪੋਤਾ ਰਸਨਜੀਤ ਸਿੰਘ 600 ਦੇ ਕਰੀਬ ਗੀਤ ਲਿਖ ਚੁੱਕਾ ਹੈ। ਉਸ ਦਾ ਗੀਤ ਇਕ ਉਦਾਸ ਗੀਤ ਪੰਜਾਬੀ ਦਾ ਪ੍ਰਸਿੱਧ ਗਾਇਕ ਸਤਿੰਦਰ ਸਰਤਾਜ ਵੀ ਗਾਅ ਚੁੱਕਾ ਹੈ।ਸ੍ਰੀ ਰੰਗ ਨਾਟਕਕਰਮੀ ਸੰਜੀਵਨ ਸਿੰਘ ਤੇ ਰੰਜੀਵਨ ਸਿੰਘ ਦੇ ਤਾਇਆ ਜੀ ਸਨ। ਉਨਾਂ ਦੀ ਅੰਤਿਮ ਅਰਦਾਸ 24 ਦਸੰਬਰ 2021, ਸ਼ੁੱਕਰਵਾਰ ਨੂੰ ਗੁਰੂਦੁਆਰਾ ਸਾਹਿਬ ਪਿੰਡ ਡਡਹੇੜੀ ਵਿਖੇ ਬਾਅਦ ਦੁਹਿਪਰ 12 ਤੋਂ 1 ਵਜੇ ਤੱਕ ਹੋਵੇਗੀ।