ਗਮਾਂ ਦਾ ਗੀਤ…..

ਕਮਲਜੀਤ ਕੌਰ ਧਾਲੀਵਾਲ

ਦੇਹੀ ਦੇ ਵਿਚੋਂ ਨਿਕਲਣ ਚੀਸਾਂ,

ਤੇ ਹੱਥ ਜਾਇ ਕੁਮਲਾਇਆ ।

ਤੱਕਾਂ ਖੜ ਕੇ ਸੀਸਾ ਤਾਂ ਮੈਂ,

ਖੁਦ ਨੂੰ ਰੋਦਾਂ ਪਾਇਆ ।

ਵਰਾਂਵਾਂ ਤਾਂ ਮੈਂ ਚੁੱਪ ਨਾ ਹੋਵੇ,

ਲੱਖ ਦਿਲ ਚੰਦਰਾ ਸਮਝਾਇਆ ।

ਕੀ ਕਰਾਂ ਮਾਣ ਹਾਲਾਤਾਂ ਤੇ

ਜਿਨਾਂ ਵਕਤ ਤੋਂ ਪਹਿਲਾਂ ਹੀ ਸਤਾਇਆ ।

ਦੇਹੀ ਦੇ ਵਿਚੋਂ ਨਿਕਲਣ ਚੀਸਾਂ,

ਤੇ ਹੱਥ ਜਾਇ ਕੁਮਲਾਇਆ ।

ਸਾਥ ਨਾ ਲੱਭਾ ਰੁੱਤਾਂ ਵਾਲਾ,

ਕੀ ਕਰਨੀ ਮੈਂ ਮਾਇਆ ।

ਖੋਰੇ ਕਿਹੜੇ ਪਾਪ ਸੀ ਕੀਤੇ,

ਜੋ ਦੁੱਖ ਹਿਜ਼ਰ ਦਾ ਲਾਇਆ ।

ਪ੍ਰੇਮ ਗੀਤ ਵਾਲੀ ਰੀਲ ਬਿਰਥੀ,

ਗਮਾਂ ਦਾ ਗੀਤ ਮੈਂ ਗਾਇਆ,

ਦੇਹੀ ਦੇ ਵਿਚੋਂ ਨਿਕਲਣ ਚੀਸਾਂ,

ਤੇ ਹੱਥ ਜਾਇ ਕੁਮਲਾਇਆ ।

ਬਿਜਲੀ ਗੜਕੇ ਬਾਰਿਸ਼ ਹੋਵੇ,

ਪਰ ਖੁਦ ਨੂੰ ਤਨਹਾ ਪਾਇਆ ।

ਅੱਜ ਮੈਨੂੰ ਮੇਰਾ ਹਾਲ ਪੁੱਛੇ,

ਮੇਰਾ ਖੁਦ ਦਾ ਹੀ ਹਮਸਾਇਆ ।

ਚਾਹੇ ਲੱਖਾਂ ਹਾਲਾਤ ਝੱਲੇ,

ਪਰ ਰੂਹ ਨੂੰ ਦਾਗ਼ ਨਾ ਲਾਇਆ ।

ਦੇਹੀ ਦੇ ਵਿਚੋਂ ਨਿਕਲਣ ਚੀਸਾਂ,

ਤੇ ਹੱਥ ਜਾਇ ਕੁਮਲਾਇਆ ।          

                                  

ਫੋਨ ਨੰ: 77105-97642