2021 ‘ਚ ਪੰਜਾਬ-ਕਿਸਾਨਾਂ ਦੀ ਜਿੱਤ ਦੇ ਨਾਂ: ਬੇਅਦਬੀ ਦੀਆਂ ਘਟਨਾਵਾਂ ਨੇ ਹਿਲਾ ਕੇ ਰੱਖ ਦਿੱਤਾ

ਚੰਡੀਗੜ੍ਹ: ਸਾਲ 2021 ਪੰਜਾਬ ਲਈ ਕਈ ਪ੍ਰਾਪਤੀਆਂ ਦਾ ਸਾਲ ਰਿਹਾ ਹੈ। ਹਾਲਾਂਕਿ ਇਸ ਸਾਲ ਸੂਬੇ ਦੇ ਨਾਂ ‘ਤੇ ਕਈ ਵੱਡੇ ਹੰਗਾਮੇ ਦਰਜ ਹੋਏ ਹਨ। ਸਭ ਤੋਂ ਵੱਡੀ ਪ੍ਰਾਪਤੀ ਸੂਬੇ ਦੇ ਕਿਸਾਨਾਂ ਦੇ ਨਾਂ ਰਹੀ। ਦਿੱਲੀ ਸਰਹੱਦ ‘ਤੇ ਇਕ ਸਾਲ ਦੇ ਅੰਦੋਲਨ ਤੋਂ ਬਾਅਦ ਕੇਂਦਰ ਸਰਕਾਰ ਝੁਕ ਗਈ ਅਤੇ ਖੇਤੀਬਾੜੀ ਕਾਨੂੰਨ ਨੂੰ ਵਾਪਸ ਲੈਣ ਦਾ ਐਲਾਨ ਕੀਤਾ।
ਇਸ ਦੇ ਨਾਲ ਹੀ ਹਰਿਮੰਦਰ ਸਾਹਿਬ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ ਹੋਏ ਕਤਲ ਅਤੇ ਕਪੂਰਥਲਾ ਵਿੱਚ ਮੌਬ ਲਿੰਚਿੰਗ ਨੇ ਸੂਬੇ ਦੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਇਸ ਦੇ ਨਾਲ ਹੀ ਪੰਜਾਬ ਵਿੱਚ ਜਲਾਲਾਬਾਦ ਅਤੇ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਧਮਾਕਿਆਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਅੱਤਵਾਦੀਆਂ ਨੇ ਮੁੜ ਸਿਰ ਚੁੱਕਣ ਦੀ ਕੋਸ਼ਿਸ਼ ਕੀਤੀ ਹੈ। ਜਾਂਚ ਦੌਰਾਨ ਇਨ੍ਹਾਂ ਦੋਵਾਂ ਘਟਨਾਵਾਂ ਦਾ ਪਾਕਿਸਤਾਨ ਕਨੈਕਸ਼ਨ ਸਾਹਮਣੇ ਆਇਆ ਹੈ।
ਖੇਡਾਂ ਵਿੱਚ ਹਾਕੀ ਟੀਮ ਨੇ ਉਲੰਪਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਟੀਮ ਵਿੱਚ ਕਪਤਾਨ ਮਨਪ੍ਰੀਤ ਸਮੇਤ ਕਈ ਖਿਡਾਰੀ ਪੰਜਾਬ ਦੇ ਸਨ। ਪੰਜਾਬ ਦੀ ਬੇਟੀ ਹਰਨਾਜ਼ ਕੌਰ ਸੰਧੂ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਕੇ ਭਾਰਤ ਦੀ ਝੋਲੀ ਪਾਈ ਹੈ। ਇਸ ਦੇ ਨਾਲ ਹੀ ਦਸਤਾਰਧਾਰੀ ਹਰਭਜਨ ਸਿੰਘ ਨੇ ਵੀ ਸਾਲ ਦੇ ਅੰਤ ‘ਚ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।