ਮਾਂ ਗੁਜਰੀ ਜੀ ਦਾ ਹਾਲ

ਕਮਲਜੀਤ ਕੌਰ ਧਾਲੀਵਾਲ

ਅੱਖਾਂ ਵਿੱਚ ਹੰਝੂਆਂ ਨੂੰ ਸਮਾ ਕੇ

ਦਿਲ ਵਿੱਚ ਪੀੜਾ ਨੂੰ ਲੁਕਾ ਕੇ

ਸੁਣਿਓ ਮਾਂ ਗੁਜਰੀ ਜੀ ਦਾ ਹਾਲ

ਕਹਿੰਦੇ ਦਾਦੀ ਅੱਜ ਅਸਾਂ ਆਉਣਾ ਨਹੀਂ

ਦਾਦੀ ਨੇ ਵੀ ਸਿਹਰੇ ਬੰਨ੍ਹ ਸਜ਼ਾ ਦਿੱਤੇ

ਲਾੜੀ ਮੌਤ ਦੇ ਨਾਲ ਵਿਆਹ ਦਿੱਤੇ

ਦਾਦੀ ਕਹਿੰਦੀ ਹੁਣ ਮੈਂ ਵੀ ਨਹੀਂ ਰਹਿਣਾ

ਜਾਣਾ ਸੱਚ ਖੰਡ ਵਿੱਚ ਬੱਚਿਓ ਥੋਡੇ ਨਾਲ

ਸੁਣਿਓ ਮਾਂ ਗੁਜਰੀ ਜੀ ਦਾ ਹਾਲ

ਠੰਡੇ ਬੁਰਜ਼ ਵਿੱਚ ਦਾਦੀ ਰਹੀ ਸਾਰੀ ਰਾਤ ਸਮਝਾਉਦੀ

ਰੱਖੀਉ ਪੰਥ ਦੀ ਲਾਜ, ਨਹੀਂ ਝੂਕਣਾ ਜ਼ਾਲਿਮਾਂ ਅੱਗੇ ।

ਕਿਉਂਕਿ ਤੁਸੀਂ ਹੋ ਮੇਰੇ ਗੋਬਿੰਦ ਦੇ ਲਾਲ

ਸੁਣਿਓ ਮਾਂ ਗੁਜਰੀ ਜੀ ਦਾ ਹਾਲ

ਇੱਕ-ਇੱਕ ਜੋੜਾ ਮਾਂ ਨੇ ਰੱਖਿਆ ਸੰਭਾਲ ਕੇ

ਤੋਰਨ ਵੇਲੇ ਮਾਂ ਨੇ ਪਾਇਆ ਪੋਤਿਆਂ ਦੇ ਗੱਠੜੀ ਚੌਂ ਨਿਕਾਲ ਕੇ

ਕਦੀ ਦੁੱਖ ਵਿਛੋੜੇ ਦਾ ਤੇ ਕਦੀ ਆਵੇ ਪੁੱਤ ਗੋਬਿੰਦ ਦਾ ਖਿਆਲ

ਸੁਣਿਓ ਮਾਂ ਗੁਜਰੀ ਜੀ ਦਾ ਹਾਲ

ਪੁੱਛਦੀ ਏ ਮਾਂ ਠੰਡੀਆਂ ਹਵਾਵਾਂ ਨੂੰ

ਦੇ ਦੋ ਕੋਈ ਸੁਨੇਹਾਂ, ਦੱਸੋ ਕੋਈ ਪਤਾ ਮੇਰੇ ਲਾਲ ਦਾ

ਕਿੱਧਰ ਗਏ ਸਾਡੇ ਵੀਰ, ਕਿੱਥੇ ਸਾਡਾ ਬਾਪ,

ਕਰਦੇ ਦਾਦੀ ਨੂੰ ਵਾਰੋ-ਵਾਰੀ ਇੱਕੋ ਹੀ ਸਵਾਲ

ਸੁਣਿਓ ਮਾਂ ਗੁਜਰੀ ਜੀ ਦਾ ਹਾਲ

ਡਿੱਗੀ ਦੀ ਦਿਵਾਰ ਮਾਤਾ ਪਹੁੰਚ ਗਈ ਸਿਪਾਹੀ ਕੋਲ

ਪੁੱਛਦੀ ਏ ਜਾ ਕੇ ਉਹਨੂੰ ਕਿਤੇ ਡਰ ਤਾਂ ਨਹੀਂ ਗਏ ਸੀ ਮੇਰੇ ਪੋਤੇ ਅਨਭੋਲ

ਦਿਲ ਮੇਰਾ ਵੀ ਤਾਂ ਇਹੀ ਕਹਿੰਦਾ ਮੇਰੇ ਸੋਹਣੇ ਬੱਚਿਆਂ ਨੇ ਆਖਰੀ ਨਾਹਰਾ ਲਾਇਆ

ਜੋ ਬੋਲੇ ਸੋ ਨਿਹਾਲ,

ਸੁਣਿਓ ਮਾਂ ਗੁਜਰੀ ਜੀ ਦਾ ਹਾਲ

ਪੁੱਤਾਂ ਵਾਲੀਓ ਭੁੱਲ ਨਾ ਜਾਇਉ ਸੋਹਣੇ ਪੁੱਤਾਂ ਦੀਆਂ ਕੁਰਬਾਨੀਆਂ ਨੂੰ

ਕਦਰ ਕਰੋ ਉਹਨਾਂ ਦੀ ਜੋ ਦੇ ਗਏ ਸਾਨੂੰ ਧਰਮ ਨਿਸ਼ਾਨੀਆਂ ਨੂੰ ।

ਮਾਂ ਗੁਜਰੀ ਜੋ ਕਈ ਵਾਰ ਗੁਜ਼ਰੀ

ਗੁਜ਼ਰਦੀ ਗੁਜ਼ਰਦੀ ਆਖ਼ਿਰ ਗੁਜ਼ਰ ਹੀ ਗਈ ।

      ਹਾਲ ਏ ਦਿਲ ਬਿਆਨ

ਮੈਂ ਹਰ ਇੱਕ ਅੱਖਰ ਮੇਰੀਆਂ ਸੱਧਰਾਂ ਨਾਲੋਂ ਉਖੇੜ ਕੇ ਲਿਖਿਆ

ਅੱਜ ਫਿਰ ਆਈ ਰੁੱਤ ਮੇਰੀਆਂ ਰੀਝਾਂ ਸੱਖਣੀਆਂ

ਰੁੱਸੇ ਹੋਏ ਚਾਵਾਂ ਨੂੰ ਹੱਝੂਆਂ ਨਾਲ ਲਬੇੜ ਕੇ ਲਿਖਿਆ

ਜੋ ਬੁਣੀ ਸੀ ਬੁਣਤੀ ਪਿਆਰ ਦੀ,

ਅੱਜ ਫਿਰ ਉਸਨੂੰ ਉਧੇੜ ਕੇ ਲਿਖਿਆ

ਬਚਪਨ ਤੋਂ ਲੈ ਕੇ ਫੇਰਿਆਂ ਤੱਕ ਫਿਕੇ ਪਏ ਸਭ ਰਿਸ਼ਤਿਆਂ ਨੂੰ

ਮੈਂ ਵੀ ਆਪਣੇ ਵੱਲੋਂ ਨਬੇੜ ਕੇ ਲਿਖਿਆ

ਕੱਲੇ ਬੈਠਿਆਂ ਨੂੰ ਆਈਆਂ ਪੁਰਾਣੀਆਂ ਯਾਦਾਂ,

ਤਾਂ ਤਨਹਾਈ ਵਾਲੇ ਸਭ ਆਲਮ ਛੇੜ ਕੇ ਲਿਖਿਆ

ਮੈਂ ਨਹੀਂ ਚਹੁੰਦੀ ਮੇਰੇ ਰੌਂਦੇ ਦਿਲ ਦੀਆਂ ਚੀਕਾਂ ਕੋਈ ਸੁਣੇ

ਇਸ ਲਈ ਅੱਜ ਸਭ ਖੜ੍ਹਕੀਆਂ ਅਤੇ ਦਰਵਾਜ਼ੇ ਭੇੜ ਕੇ ਲਿਖਿਆ

ਵੱਖੋ-ਵੱਖਰੇ ਹੋਏ ਫਿਰਦੇ ਸਨ ਰੂਹ ਅਤੇ ਹਊਂਕੇ ਅਤੇ ਜਜ਼ਬਾਤ

ਪਰ ਅੱਜ ਸਭ ਨੂੰ ਮੈਂ ਘੇਰ ਕੇ ਲਿਖਿਆ ।

ਜੋ ਮੈਥੋਂ ਅੱਖਾਂ ਫੇਰ ਗਏ

ਅੱਜ ਮੈਂ ਵੀ ਉਹਨਾਂ ਤੋਂ ਅੱਖਾਂ ਫੇਰ ਕੇ ਲਿਖਿਆ

ਭਰਿਆ ਹੋਇਆ ਵੀ ਖਾਲ੍ਹੀ ਕਰ ਰੱਖਿਆ ਸੀ

ਪਰ ਉਹ ਹੰਝੂਆਂ ਵਾਲਾ ਖੂਹ ਵੀ ਅੱਜ ਗੇੜ ਕੇ ਲਿਖਿਆ

ਅੱਜ ਫਿਰ ਉਦਾਸੀ ਵਾਲੀ ਹਰ ਇੱਕ ਰਾਗ ਛੇੜ ਕੇ ਲਿਖਿਆ

                            

                                   ਮੋਬਾ; ਨੰ: 77105-97642

Leave a Reply

Your email address will not be published. Required fields are marked *