ਸ਼ਹੀਦ ਭਗਤ ਸਿੰਘ ਸੌਕਰ ਟੂਰਨਾਮੈਂਟ ਨੇ ਵੱਡੇ ਮੇਲੇ ਦਾ ਰੂਪ ਧਾਰਿਆ

ਐਡਮਿੰਟਨ, (ਨਦਬ) : ਬੱਚਿਆਂ ਨੇ ਜਿੱਥੇ 25 ਅਤੇ 26 ਜੂਨ ਨੂੰ ਆਪਣਾ ਹੁਨਰ ਦਿਖਾਇਆ, ਉਥੇ ਫੁੱਟਬਾਲ ਪ੍ਰੇਮੀਆਂ ਨੇ ਵੀ ਇਨ੍ਹਾਂ ਦੋ ਦਿਨਾਂ ਦਾ ਖੂਬ ਆਨੰਦ ਮਾਣਿਆ। ਬੂੰਦਾਂ-ਬਾਂਦੀ ਵਾਲੇ ਮੌਸਮ ਵਿਚ ਉਹ ਸਵੇਰੇ 11 ਵਜੇ ਹੀ ਪੁਸ਼ਾ ਗਰਾਉਂਡ ਵਿਚ ਇਕੱਤਰ ਹੋਏ ਅਤੇ ਦੇਰ ਸ਼ਾਮ ਤਕ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਆਪਣਾ ਹੁਨਰ ਦਿਖਾਉਂਦੇ ਰਹੇ।
ਇਹ ਦੋ ਰੋਜ਼ਾ ਟੂਰਨਾਮੈਂਟ ਪ੍ਰੋਗਰੈਸਿਵ ਪੀਪਲਜ਼ ਫਾਉਂਡੇਸ਼ਨ ਆਫ਼ ਐਡਮਿੰਟਨ ਅਤੇ ਪੰਜਾਬ ਯੂਨਾਇਟਿਡ ਸਪੋਰਟਸ ਐਂਡ ਹੈਰੀਟੇਜ ਐਸੋਸੀਏਸ਼ਨ ਆਫ਼ ਐਡਮਿੰਟਨ ਵਲੋਂ ਪਿਛਲੇ ਦੋ ਮਹੀਨੇ ਤੋਂ ਲਗਵਾਏ ਗਏ ਸੌਕਰ ਕੋਚਿੰਗ ਕੈਂਪ ਦੀ ਸਮਾਪਤੀ ਦੇ ਸਬੰਧ ਵਿੱਚ ਸੀ। ਲਗਭਗ 23 ਟੀਮਾਂ ਨੇ ਇਸ ਵਿਚ ਹਿੱਸਾ ਲਿਆ ਤੇ 5 ਤੋਂ 14 ਉਮਰ ਵਰਗ ਦੇ 360 ਦੇ ਕਰੀਬ ਮੁੰਡੇ ਅਤੇ ਕੁੜੀਆਂ ਮੈਦਾਨ ਵਿਚ ਉਤਰੇ। 26 ਜੂਨ ਨੂੰ ਜੇਤੂਆਂ ਨੂੰ ਮੈਡਲ ਦਿੱਤੇ ਗਏ ਤੇ ਵੱਡੀ ਗਿਣਤੀ ਵਿਚ ਫੁੱਟਬਾਲ ਪ੍ਰਸੰਸਕਾਂ ਨੇ ਇਹ ਨਜ਼ਾਰਾ ਤੱਕਿਆ। ਇਹ ਪੂਰੀ ਤਰ੍ਹਾਂ ਪੰਜਾਬ ਦੇ ਕਿਸੇ ਮੇਲੇ ਵਾਂਗ ਪ੍ਰਤੀਤ ਹੋ ਰਿਹਾ ਸੀ।
ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦਾ ਵਿਸ਼ਵ ਵਿਆਪੀ ਭਾਈਚਾਰੇ ਦਾ ਸੁਨੇਹਾ ਦਿੰਦੇ ਖਿਡਾਰੀ ਆਪਣੀ ਖੇਡ ਵਿਚ ਰੁੱਝੇ ਰਹੇ। ਇਹ ਟੂਰਨਾਮੈਂਟ ਨੌਜਵਾਨਾਂ ਨੂੰ ਇਕ ਮਿਸ਼ਨ ਦੇ ਨਾਲ ਫੁੱਟਬਾਲ ਖੇਡਣ ਲਈ ਪਲੇਟਫਾਰਮ ਮੁਹੱਈਆ ਕਰਵਾਉਂਦਾ ਹੈ। ਇਹ ਉਨ੍ਹਾਂ ਅੰਦਰ ਆਪਣੇ ਭਾਈਚਾਰੇ ਦੀ ਸ਼ਮੂਲੀਅਤ ਨੂੰ ਮਜ਼ਬੂਤ ਕਰਦਾ ਹੈ ਤੇ ਉਨ੍ਹਾਂ ਵਿਚ ਲੀਡਰਸ਼ਿਪ ਦੀ ਭਾਵਨਾ ਪੈਦਾ ਕਰਦਾ ਹੈ। ਸ਼ਹੀਦ ਭਗਤ ਸਿੰਘ ਸੋਕਰ ਟੂਰਨਾਮੈਂਟ ਦੀ ਸ਼ੁਰੂਆਤ 2008 ਵਿਚ ਹੋਈ ਸੀ। ਇਸ ਖੇਡ ਦੀ ਸਫਲਤਾ ਨੇ ਇਸ ਨੂੰ ਸਾਲਾਨਾ ਸਮਾਰੋਹ ਵਿਚ ਬਦਲ ਦਿੱਤਾ। ਇਸ ਟੂਰਨਾਮੈਂਟ ਦਾ ਮਕਸਦ ਆਪਣੀ ਨੌਜਵਾਨ ਪੀੜ੍ਹੀ ਦੇ ਦਿਲੋ-ਦਿਮਾਗ਼ ਵਿਚ ਮਹਾਨ ਭਾਰਤ ਦਾ ਜਜ਼ਬਾ ਪੈਦਾ ਕਰਨਾ ਹੈ।
ਇਸ ਪ੍ਰੋਗਰਾਮ ਨੂੰ ਸਿਰੇ ਚੜ੍ਹਾਉਣ ਵਿਚ ਕਈ ਕੋਚਾਂ ਅਤੇ ਰੈਫਰੀਆਂ ਦਾ ਭਰਪੂਰ ਯੋਗਦਾਨ ਰਿਹਾ, ਜਿਨ੍ਹਾਂ ਵਿਚ ਨਿਰਮਲ ਹੇਰੀਆਂ, ਦਿਲਜੋਤ ਸਾਧੜਾ, ਸੀਰਥ ਪਲਕ, ਅਰਮਾਨ ਦਿਓਲ, ਸਿਮਰਨ ਮਾਹਲ, ਪ੍ਰਭਜੋਤ ਬੈਂਸ, ਰਵੀ ਸਿੰਘ, ਦਿਵੇਸ਼ ਸਿੰਘ, ਪਰਮਜੀਤ ਸਿੰਘ ਖਿੰਡਾ, ਸ਼ਮਾ ਢਾਡਲੀ, ਗਗਨ ਰੰਧਾਵਾ, ਹਰਪ੍ਰੀਤ, ਅਜੈ ਖਾਬੜਾ, ਨਵੀ ਸੰਘਾ, ਗੌਰਵ ਸਿੱਧੂ, ਰਾਜਨ ਸਿੱਧੂ, ਗੁਰਨਾਮ ਔਜਲਾ, ਮੋਹਿੰਦਰ ਬੰਗਾ, ਸੁਮੀਤ ਰੰਧਾਵਾ, ਸਿਮਰਨ ਵਿਲਿੰਗ, ਅਵਨੀਤ ਰੰਧਾਵਾ, ਰਾਇਨ ਦਿਓਲ, ਜੋਸਨ ਦਿਓਲ, ਕਲਮੀਤ ਐਸ. ਮਨਣ, ਜੋਸ਼ ਬਾਜਵਾ, ਸ਼ੀਨਾ ਜੋਸਨ, ਅਮੋਲ ਭਿੰਡਰ, ਦੇਵ ਚਾਨਾ, ਨੀਲ ਸਿੰਘ, ਗੈਰੀ ਗਿੱਲ, ਨਵਦੀਪ ਗਿੱਲ, ਆਦੇਸ਼ ਸੰਗੀਓਨੀ, ਇੰਦਰਜੀਤ ਧੀਮਾਨ, ਕਾਲਵਿਨ ਵੋਂਗ, ਵਸਲੀਨ ਮਾਨ, ਅਮਨ ਬਾਸੀ, ਅਕਾਸ਼ ਦੀਪ ਸਿੰਘ ਤੇ ਦੇਵਨ ਸਰੋਇਆ ਸ਼ਾਮਲ ਸਨ। ਇਸ ਤੋਂ ਵੱਡੀ ਗਿਣਤੀ ਵਿਚ ਵਲੰਟੀਅਰ ਇਸ ਪ੍ਰੋਗਰਾਮ ਦੀ ਸਫਲਤਾ ਵਿਚ ਜੁਟੇ ਰਹੇ। ਵਲੰਟੀਅਰਾਂ ਦੇ ਇਸ ਟੀਮ ਨੇ ਦੋਵੇਂ ਦਿਨ ਖਾਣ-ਪੀਣ ਦਾ ਪ੍ਰਬੰਧ ਕੀਤਾ। ਦੋਵੇਂ ਦਿਨ ਖਾਣਾ ਉਥੇ ਹੀ ਤਿਆਰ ਕੀਤਾ ਗਿਆ, ਜਿਸ ਵਿਚ ਗੁਰਮੀਤ ਰੰਧਾਵਾ, ਜਸਵਿੰਦਰ ਜੀਧਾ, ਅਰਵਿੰਦ ਸੇਖੋਂ, ਪਰਵੀਨ ਦਿਓਲ, ਭੁਪਿੰਦਰ ਗਿੱਲ, ਪ੍ਰਦੀਪ ਮਾਨ, ਗੁਰਪ੍ਰੀਤ ਗਿੱਲ ਤੇ ਉਸ਼ਾ ਬੱਚੂ ਨੇ ਮਦਦ ਕੀਤੀ।
ਪਬਲੀਸਿਟੀ ਤੇ ਇਨਫੋਰਮੇਸ਼ਨ ਟੀਮ ਵੱਖਰੇ ਟੈਂਟ ਵਿਚ ਪ੍ਰੋਗਰਾਮ ਦੇਖ ਰਹੀ ਸੀ ਜਿਸ ਦੀ ਅਗਵਾਈ ਡਾ. ਪੀ.ਪੀ. ਕਾਲੀਆ, ਗੁਰਵਿੰਦਰ ਸੋਨੀ ਗਿੱਲ, ਕਿਰਤਮੀਤ ਸਿੰਘ ਕੋਹਾੜ, ਸੁਰਿੰਦਰ ਦਿਓਲ, ਦਲਬੀਰ ਸਾਂਗਿਆਣ, ਬਖ਼ਸ਼ ਸੰਘਾ, ਗੁਰਸੇਵਕ ਮਾਨ, ਜੋਗਿੰਦਰ ਰੰਧਾਵਾ, ਜਸਵੀਰ ਦਿਓਲ ਤੇ ਕਸ਼ਮੀਰ ਬਦੇਸ਼ਾ ਕਰ ਰਹੇ ਸਨ। ਇਸ ਤੋਂ ਇਲਾਵਾ ਇਕਬਾਲ ਮਾਹਲ, ਕਮਲਜੀਤ ਸਿੱਧੂ, ਕਸ਼ਮੀਰ ਗਿੱਲ, ਹਰਿੰਦਰ ਮੰਡੇਰ, ਜਗ ਅਟਵਾਲ ਨੇ ਪ੍ਰਬੰਧਕੀ ਟੀਮ ਦੀ ਜ਼ਿੰਮੇਵਾਰੀ ਨਿਭਾਈ। ਇਨ੍ਹਾਂ ਤੋਂ ਇਲਾਵਾ ਵੀ ਵੱਡੀ ਗਿਣਤੀ ਵਿਚ ਵਲੰਟੀਅਰ ਮੈਦਾਨ ਵਿਚ ਹਾਜ਼ਰ ਸਨ। ਇਸ ਵਿਚ ਇੰਡੋ ਕੈਨੇਡੀਅਨ ਬਿਜ਼ਨਸ ਦਾ ਵਿਤੀ ਸਹਿਯੋਗ ਵੀ ਸ਼ਾਮਲ ਰਿਹਾ। ਕਈ ਸਿਆਸਤਦਾਨਾਂ ਨੇ ਵੀ ਇਸ ਸਮਾਗਮ ਵਿਚ ਸ਼ਿਰਕਤ ਕੀਤੀ ਜਿਨ੍ਹਾਂ ਵਿਚ ਮੈਂਬਰ ਪਾਰਲੀਮੈਂਟ ਅਮਰਜੀਤ ਸੋਹੀ, ਐਮ.ਐਲ.ਏ. ਰੋਡ ਲੋਇਲਾ, ਸਿਟੀ ਕੌਂਸਲਰ ਮੋਹਿੰਦਰ ਬੰਗਾ ਦਾ ਨਾਂ ਜ਼ਿਕਰਯੋਗ ਹੈ। ਵੱਡੀ ਗਿਣਤੀ ਵਿਚ ਪੱਤਰਕਾਰ ਵੀ ਖਿਡਾਰੀਆਂ ਦੀ ਹੌਸਲਾਅਫ਼ਜ਼ਾਈ ਕਰਦੇ ਰਹੇ।