25
Aug
ਸੈਲਫੀ ਲੈਣ ‘ਤੇ ਹੋ ਸਕਦੀ ਹੈ ਮੌਤ ਦੀ ਸਜ਼ਾ

ਰੀਓ ਡੀ ਜਨੇਰੀਓ, (ਨਦਬ) : ਉੱਤਰੀ ਕੋਰੀਆ ਤੇ ਦੱਖਣੀ ਕੋਰੀਆ ਵਿਚਾਲੇ ਦੁਸ਼ਮਣੀ ਦੀ ਕੜਵਾਹਟ ਖੇਡ ਦੇ ਮੈਦਾਨ ‘ਤੇ ਨਹੀਂ ਆ ਸਕੀ। ਇਨ੍ਹਾਂ ਦੋਵਾਂ ਦੇਸ਼ਾਂ ਦੀਆਂ ਖਿਡਾਰਨਾਂ ਦੀ ਇਕ ਸੈਲਫੀ ਰੀਓ ਉਲੰਪਿਕ ਦੇ ਸਭ ਤੋਂ ਖਾਸ ਪਲਾਂ ‘ਚ ਸ਼ਾਮਿਲ ਹੋ ਗਈ ਹੈ। ਦੱਖਣੀ ਕੋਰੀਆ ਦੀ ਲੀ ਯੁਨ ਜੂ ਤੇ ਉੱਤਰੀ ਕੋਰੀਆ ਦੀ ਜਿਮਨਾਸਟ ਹਾਂਗ ਯੂੰ ਜੂੰਗ ਨੇ ਇਕੱਠਿਆਂ ਸੈਲਫੀ ਲੈ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਖੇਡ ਦੇ ਰਸਤੇ ‘ਚ ਦੇਸ਼ਾਂ ਵਿਚਾਲੇ ਫੈਲਿਆ ਤਣਾਅ ਵੀ ਨਹੀਂ ਆ ਸਕਦਾ, ਪਰ ਇਸ ਸੈਲਫੀ ਨੇ ਉੱਤਰੀ ਕੋਰੀਆ ਦੀ ਐਥਲੀਟ ਹਾਂਗ ਯੂੰ ਜੂੰਗ ਲਈ ਮੁਸੀਬਤਾਂ ਵੀ ਖੜੀਆਂ ਕਰ ਦਿੱਤੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਜੂੰਗ ਨੂੰ ਇਸ ਸੈਲਫੀ ਕਾਰਨ ਦੇਸ਼ ਵਾਪਸੀ ਤੋਂ ਬਾਅਦ ਮੌਤ ਦੀ ਸਜ਼ਾ ਹੋ ਸਕਦੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਸੈਲਫੀ ‘ਚ ਦੋਵੇਂ ਦੇਸ਼ਾਂ ਦੀਆਂ ਖਿਡਾਰਣਾਂ ਇਕ ਦੂਸਰੇ ਨਾਲ ਮੁਸਕਰਾਉਂਦੇ ਹੋਏ ਵਿਖਾਈ ਦੇ ਰਹੀਆਂ ਹਨ।
Related posts:
ਅਮਰੀਕਾ-ਯੂਰਪ 'ਚ ਕੋਰੋਨਾ ਦਾ ਧਮਾਕਾ, 1 ਦਿਨ 'ਚ ਅਮਰੀਕਾ 'ਚ 5.72 ਲੱਖ ਲੋਕ ਸੰਕਰਮਿਤ, ਫਰਾਂਸ 'ਚ 2.06 ਲੱਖ ਨਵੇਂ ਮਾਮਲ...
ਕੋਰੋਨਾ 'ਤੇ ਡਬਲਯੂਐਚਓ ਦੀ ਚੇਤਾਵਨੀ: ਡੈਲਟਾ ਅਤੇ ਓਮੀਕਰੋਨ ਦੀ ਸੁਨਾਮੀ ਆਵੇਗੀ, ਦੁਨੀਆ ਦੀ ਸਿਹਤ ਪ੍ਰਣਾਲੀ ਤਬਾਹੀ ਦੇ ਕੰ...
ਪਾਕਿਸਤਾਨ 'ਚ ਨਵਾਜ਼ ਦੀ ਵਾਪਸੀ ਤੈਅ: ਲੰਡਨ 'ਚ ਫੌਜ ਨਾਲ ਗੁਪਤ ਗੱਲਬਾਤ, ਕੁਝ ਦਿਨ ਜੇਲ੍ਹ 'ਚ ਰਹਿਣਗੇ, ਫਿਰ ਬਣ ਸਕਦੇ ਹਨ...
ਬੰਗਲਾਦੇਸ਼ : ਕਿਸ਼ਤੀ ਵਿੱਚ ਅੱਗ ਲੱਗਣ ਕਾਰਨ 36 ਦੀ ਮੌਤ: ਕੁਝ ਅੱਗ ਤੇ ਧੂੰਏਂ ਨਾਲ ਮਰੇ, ਕੁਝ ਨੇ ਪਾਣੀ ਵਿੱਚ ਛਾਲ ਮਾਰੀ
ਬਿਲ ਗੇਟਸ ਦੀ ਡਰਾਉਣੀ ਚੇਤਾਵਨੀ: ਦੁਨੀਆ ਵਧ ਰਹੀ ਹੈ ਮਹਾਂਮਾਰੀ ਦੇ ਸਭ ਤੋਂ ਭੈੜੇ ਪੜਾਅ ਵੱਲ
ਪਾਕਿਸਤਾਨ ਦੇ ਕਰਾਚੀ 'ਚ ਹਿੰਦੂ ਮੰਦਰ 'ਤੇ ਫਿਰ ਹਮਲਾ, ਦੋਸ਼ੀ ਗ੍ਰਿਫਤਾਰ