ਅਲਬਰਟਾ ਦੀ ਸਰਕਾਰ ਵੱਲੋਂ ਫੋਰਟ ਮੈਕਮਰੀ ਪੀੜਤਾਂ ਲਈ 87.5 ਮਿਲੀਅਨ ਦੀ ਸਹਾਇਤਾ ਦਾ ਐਲਾਨ

ਕੈਲਗਰੀ (ਨਦਬ): ਅਲਬਰਟਾ ਦੀ ਸਰਕਾਰ ਵੱਲੋ ਫੋਰਟ ਮੈਕਮਰੀ ਦੇ ਵਿੱਚ ਅੱਗ ਤੋ ਪੀੜਤਾਂ ਦੀ ਮਦਦ ਕਰਨ ਦੇ ਲਈ 87.5 ਮਿਲੀਅਨ ਦੀ ਰਾਸੀ ਦੇਣ ਦਾ ਐਲਾਨ ਕਰ ਦਿੱਤਾ ਹੈ। ਇਸ ਰਾਸੀ ਦੇ ਨਾਲ ਉਸ ਘਟਨਾ ਗ੍ਰਸਤ ਇਲਾਕੇ ਦੀ ਸਫਾਈ ਕਰਨ, ਐਮਰਜੈਂਸੀ ਸੇਵਾਵਾਂ ਬਹਾਲ ਕਰਨ,ਪਬਲਿਕ ਇਲਾਕੇ ਦੀ ਮੁਰੰਮਤ ਕਰਨ ਵਰਗੇ ਕਾਰਜ ਕੀਤੇ ਜਾਣਗੇ। ਇਸ ਇਲਾਕੇ ਵਿੱਚ ਅੱਗ ਲੱਗਣ ਦੀ ਦਰਘਟਨਾ ਨਾਲ ਤਕਰੀਬਨ 175 ਮਿਲੀਅਨ ਦਾ ਨੁਕਸਾਨ ਹੋਇਆ ਹੈ। ਇਸ ਰਾਸ਼ੀ ਦਾ ਐਲਾਨ ਕਰਦਿਆਂ ਮਿਊਂਸਪਲ ਅਫੈਅਰਸ ਮੰਤਰੀ ਡੈਨੀਲੀ ਲੈਰੀਵੀ ਨੇ ਦੱਸਿਆ ਕਿ ਇਹ ਅਗਾਊਂ ਦਿੱਤੀ ਜਾਣ ਵਾਲੀ ਰਾਸ਼ੀ ਸਰਕਾਰ ਵੱਲੋ ਆਪਣੇ ਤੌਰ ‘ ਤੇ ਪੈਸੇ ਦੇਣ ਦੇ ਇਕਰਾਰ ਦਾ ਇੱਕ ਹਿੱਸਾ ਹੈ। ਜਿਸ ਦੇ ਨਾਲ ਇਸ ਇਲਾਕੇ ਵਿਚ ਕੰਮਕਾਰ ਦੀ ਸੁਰੂਆਤ ਹੋ ਸਕੇ। ਇਸ ਤੋਂ ਪਹਿਲਾਂ ਪਿਛਲੇ ਮਹੀਨੇ ਹੀ ਮੰਤਰੀ ਨੇ ਲੋਕਾਂ ਨੂੰ ਕਿਹਾ ਸੀ ਕਿ ਤੁਸੀ ਆਪਣੇ ਘਰ ਦੁਬਾਰਾ ਬਣਾਉਣ ਦੇ ਲਈ ਕੰਨਸਟਕਸ਼ਨ ਕੰਪਨੀ ਦੀ ਚੋਣ ਕਰ ਸਕਦੇ ਹੋ। ਇਨ੍ਹਾਂ ਘਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਇਸ ਇਲਾਕੇ ਵਿਚ ਕੰਮ ਸੁਰੂ ਕਰਨ ਵਾਸਤੇ ਪਰਮਿਟ ਲੈਣ ਦੇ ਲਈ ਪੂਰੀ ਬਿਲਡਿੰਗ ਬਾਰੇ ਸਾਰੇ ਐਲਾਨ ਪਹਿਲਾਂ ਕਰਨੇ ਪੈਣਗੇ। ਕੰਪਨੀਆਂ ਵਲੋ ਠੇਕਾ ਲੈਣ ਦੇ ਲਈ ਬੋਲੀ ਦੀ ਪ੍ਰਕ੍ਰਿਆ ਵਾਸਤੇ ਉਸ ਦੀ ਹਿਸਟਰੀ, ਕੰਮ ਕਾਜ ਦੇ ਤਰੀਕੇ ਅਤੇ ਰਿਕਾਰਡ ਵਗੈਰਾ ਆਨ ਲਾਈਨ ਵੀ ਚੈਕ ਕੀਤਾ ਜਾ ਸਕਦਾ ਹੈ।