ਸੋਲੋ ਲਿਕੁਅਰ ਨੇ ‘ਚਿਲਡਰਨਜ਼ ਵਿਸ਼’ ਸੰਸਥਾ ਦੀ ਸਹਾਇਤਾ ਲਈ ਵੀਹ ਹਜ਼ਾਰ ਡਾਲਰ ਇਕੱਠੇ ਕੀਤੇ
ਕੈਲਗਰੀઠ(ਨਦਬ) ਕਾਰੋਬਾਰ ਵਿੱਚ ਤਰੱਕੀਆਂ ਦੇ ਨਾਲ਼-ਨਾਲ਼ ਪੰਜਾਬੀ ਸਮਾਜ ਸੇਵੀ ਕੰਮਾਂ ਵਿੱਚ ਵੀ ਅਗਾਂਹ ਹਨ। ਕੈਲਗਰੀ ਦੇ ਨਾਮੀ ਕਾਰੋਬਾਰ ਸੋਲੋ ਲਿਕੁਅਰ ਵਲੋਂ ‘ਚਿਲਡਰਨਜ਼ ਵਿਸ਼’ ਸੰਸਥਾ ਲਈ ਫੰਡ ਜੁਟਾਉਣ ਲਈ ਪਿਛਲੇ ਦਿਨੀਂ ਇੱਕ ਵਾਕ ਕਰਵਾਈ ਗਈ।ਇਸ ਈਵੈਂਟ ਦੇ ਮੁੱਖ ਪ੍ਰਬੰਧਕ ਜੀਵਨ ਮਾਂਗਟ ਨੇ ਦੱਸਿਆ ਕਿ ਇਸ ਵਾਕ ਦੌਰਾਨ ਵੀਹ ਹਜ਼ਾਰ ਡਾਲਰ ਇੱਕਤਰ ਕੀਤੇ ਗਏ ਹਨ।
ਚਿਲਡਰਨਜ਼ ਵਿੱਸ਼ ਉਹ ਸੰਸਥਾ ਹੈ ਜੋ ਉਹਨਾਂ ਬੱਚਿਆਂ ਦੀਆਂ ਖੁਆਹਿਸ਼ਾਂ ਪੂਰੀਆਂ ਕਰਦੀ ਹੈ ਜੋ ਗੰਭੀਰ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਉਹਨਾਂ ਦੇ ਬਚਣ ਦੀ ਉਮੀਦ ਕਾਫਲ਼ੀ ਘੱਟ ਹੁੰਦੀ ਹੈ।1984 ਵਿੱਚ ਬਣੀ ਇਸ ਸੰਸਥਾ ਨੇ ਹੁਣ ਤੱਕ 25 ਹਜ਼ਾਰ ਦੇ ਕਰੀਬ ਬੱਚਿਆਂ ਦੀਆਂ ਖੁਆਹਿਸ਼ਾਂ ਪੂਰੀਆਂ ਕੀਤੀਆਂ ਹਨ। ਇਹਨਾਂ ਵਿੱਚ ਕਈ ਖੁਆਹਿਸ਼ਾਂ ਅਜਿਹੀਆਂ ਹਨ ਕਿ ਜਿਹਨਾਂ ਨੂੰ ਪੂਰੇ ਕਰਨ ਲਈ ਕਈ ਹਜ਼ਾਰ ਡਾਲਰਾਂ ਦਾ ਖਰਚਾ ਆ ਜਾਂਦਾ ਹੈ।ਇਹ ਸੰਸਥਾ ਫੰਡ ਇਕੱਤਰ ਕਰਨ ਲਈ ਕਈ ਤਰਾਂ ਦੇ ਸਮਾਗਮ ਕਰਵਾੳਂਦੀ ਹੈ । ਸੋਲੋ ਲਿਕੁਅਰ ਪਿਛਲੇ ਤਿੰਨ ਸਾਲ ਤੋਂ ਇਸ ਸੰਸਥਾ ਨੂੰ ਵਾਕ ਕਰਵਾ ਕੇ ਫੰਡ ਇਕੱਤਰ ਕਰਵਾਉਣ ਵਿੱਚ ਮੱਦਦ ਕਰਦੀ ਹੈ।ਇਸ ਵਾਰੀ ਵਾਕ ਵਿੱਚ ਭਾਗ ਲੈਣ ਵਲਿਆਂ ਤੋਂ ਦੱਸ ਹਜ਼ਾਰ ਡਾਲਰ ਇੱਕਤਰ ਹੋਏ ਅਤੇ ਸੋਲੋ ਲਿਕੁਅਰ ਨੇ ਬਰਾਬਰ ਦੀ ਰਾਸ਼ੀ ਦਾਨ ਕਰਕੇ ਕੁਲ ਦਾਨੀ ਰਾਸ਼ੀ ਵੀਹ ਹਜ਼ਾਰ ਡਾਲਰ ਕਰ ਦਿੱਤੀ।
ਹਰ ਸਾਲ ਦੀ ਤਰਾਂ ਇਸ ਵਾਰ ਵੀ ਕੈਲਗਰੀ ਹਾਕਸ ਫੀਲਡ ਹਾਕੀ ਅਕਾਦਮੀ ਦੇ ਮੈਂਬਰ ਇਸ ਵਾਕ ਵਿੱਚ ਹਿੱਸਾ ਲੈਣ ਲਈ ਪੁੱਜੇ।ਪਾਲੀ ਬੇਦੀ, ਨਵੀ ਬੇਦੀ,ਤਿਰਲੋਕ ਸਿੰਘ ਤਾਤਲਾ, ਜਸਵੀਰ ਹਾਂਸ, ਹੈਪੀ ਮੱਦੋਕੇ, ਜੀਵਨ ਮਾਂਗਟ ਤੋਂ ਇਲਾਵਾ ਸੋਲੋ ਲਿਕੁਅਰ ਦੀ ਪੂਰੀ ਟੀਮ ਨੇ ਇਸ ਮੌਕੇ ਹਾਜ਼ਰੀ ਭਰੀ।