25
Aug
ਅਮਰੀਕਾ ਵਿੱਚ ਭਾਰਤੀ ਖਾਨਸਾਮੇ ‘ਤੇ ਹਮਲਾ
ਨਿਊਯਾਰਕ (ਨਦਬ): ਅਮਰੀਕਾ ਦੇ ਓਮਾਹਾ ਸ਼ਹਿਰ ਵਿੱਚ ਕਥਿਤ ਤੌਰ ‘ਤੇ ਨਫ਼ਰਤ ਅਪਰਾਧ ਦੀ ਘਟਨਾ ਵਿੱਚ ਇਕ ਅਣਪਛਾਤੇ ਵਿਅਕਤੀ ਨੇ 30 ਸਾਲਾ ਇਕ ਭਾਰਤੀ ਖਾਨਸਾਮੇ ਦੇ ਚਿਹਰੇ ‘ਤੇ ਘਸੁੰਨ ਜੜ ਦਿੱਤੇ ਅਤੇ ਉਸ ਨੂੰ ਆਈਐਸਆਈਐਸ ਕਿਹਾ। ਓਮਾਹਾ ਦੇ ਇਕ ਭਾਰਤੀ ਰੇਸਤਰਾਂ ਵਿੱਚ ਇਕ ਖਾਨਸਾਮੇ ਸੁਤਾਹਰ ਸੁਬੂਰਾਜ ਉਪਰ ਪਿਛਲੇ ਮਹੀਨੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ ਕੰਮ ਲਈ ਬਾਹਰ ਗਿਆ ਸੀ। ਦਿ ਓਮਾਹਾ ਵਰਲਡ ਹੇਰਾਲਡ ਨੇ ਪੁਲੀਸ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਾਲੇ ਰੰਗ ਦੀ ਹੂਡੀ ਪਹਿਨੀ ਇਕ ਵਿਅਕਤੀ ਨੇ ਸੁਬੂਰਾਜ ਦੇ ਮੱਥੇ ਅਤੇ ਚਿਹਰੇ ‘ਤੇ ਕਈ ਘਸੁੰਨ ਮਾਰੇ ਤੇ ਉਸ ਦੇ ਪੈਰ ਉਪਰ ਠੁੱਡਾ ਮਾਰਿਆ। ਖ਼ਬਰ ਮੁਤਾਬਕ ਉਸ ਹਮਲਾਵਰ ਨੇ ਇਸ ਭਾਰਤੀ ਨੂੰ ਮੰਦਾ ਬੋਲਦਿਆਂ ਉਸ ਨੂੰ ਆਈਐਸਆਈਐਸ ਕਰਾਰ ਦਿੰਦਿਆਂ ਅਮਰੀਕਾ ਵਿੱਚੋਂ ਨਿਕਲਣ ਲਈ ਕਿਹਾ। ਇਹ ਹਮਲਾਵਰ ਆਪਣੀ ਕਾਰਵਾਈ ਪਾਕੇ ਮੌਕੇ ਤੋਂ ਫਰਾਰ ਹੋ ਗਿਆ। ਹਿੰਦੂ ਅਮਰੀਕੀਆਂ ਦੇ ਇਕ ਸਮਰਥਕ ਸੰਗਠਨ ਨੇ ਦੱਖਣੀ ਏਸ਼ਿਆਈ ਲੋਕਾਂ ਪ੍ਰਤੀ ਵਧਦੀ ਨਫ਼ਰਤ ਬਾਰੇ ਚਿੰਤਾ ਜਾਹਰ ਕੀਤੀ ਹੈ।
Related posts:
ਅਮਰੀਕਾ-ਯੂਰਪ 'ਚ ਕੋਰੋਨਾ ਦਾ ਧਮਾਕਾ, 1 ਦਿਨ 'ਚ ਅਮਰੀਕਾ 'ਚ 5.72 ਲੱਖ ਲੋਕ ਸੰਕਰਮਿਤ, ਫਰਾਂਸ 'ਚ 2.06 ਲੱਖ ਨਵੇਂ ਮਾਮਲ...
ਕੋਰੋਨਾ 'ਤੇ ਡਬਲਯੂਐਚਓ ਦੀ ਚੇਤਾਵਨੀ: ਡੈਲਟਾ ਅਤੇ ਓਮੀਕਰੋਨ ਦੀ ਸੁਨਾਮੀ ਆਵੇਗੀ, ਦੁਨੀਆ ਦੀ ਸਿਹਤ ਪ੍ਰਣਾਲੀ ਤਬਾਹੀ ਦੇ ਕੰ...
ਪਾਕਿਸਤਾਨ 'ਚ ਨਵਾਜ਼ ਦੀ ਵਾਪਸੀ ਤੈਅ: ਲੰਡਨ 'ਚ ਫੌਜ ਨਾਲ ਗੁਪਤ ਗੱਲਬਾਤ, ਕੁਝ ਦਿਨ ਜੇਲ੍ਹ 'ਚ ਰਹਿਣਗੇ, ਫਿਰ ਬਣ ਸਕਦੇ ਹਨ...
ਬੰਗਲਾਦੇਸ਼ : ਕਿਸ਼ਤੀ ਵਿੱਚ ਅੱਗ ਲੱਗਣ ਕਾਰਨ 36 ਦੀ ਮੌਤ: ਕੁਝ ਅੱਗ ਤੇ ਧੂੰਏਂ ਨਾਲ ਮਰੇ, ਕੁਝ ਨੇ ਪਾਣੀ ਵਿੱਚ ਛਾਲ ਮਾਰੀ
ਬਿਲ ਗੇਟਸ ਦੀ ਡਰਾਉਣੀ ਚੇਤਾਵਨੀ: ਦੁਨੀਆ ਵਧ ਰਹੀ ਹੈ ਮਹਾਂਮਾਰੀ ਦੇ ਸਭ ਤੋਂ ਭੈੜੇ ਪੜਾਅ ਵੱਲ
ਪਾਕਿਸਤਾਨ ਦੇ ਕਰਾਚੀ 'ਚ ਹਿੰਦੂ ਮੰਦਰ 'ਤੇ ਫਿਰ ਹਮਲਾ, ਦੋਸ਼ੀ ਗ੍ਰਿਫਤਾਰ