27
Oct
ਕਾਰ ਚਲਾਉਂਦਿਆਂ ਮੋਬਾਈਲ ਫ਼ੋਨ ਸੁਣਨ ‘ਤੇ 2 ਹਜ਼ਾਰ

ਵੈਨਕੂਵਰ, (ਨਦਬ) : ਵੈਨਕੂਵਰ ਪੁਲਿਸ ਨੇ ਮੋਬਾਈਲ ਫ਼ੋਨ ਸੁਣਦਿਆਂ ਜਾਂ ਹੋਰ ਕਿਸੇ ਕਾਰਨ ਬੇਧਿਆਨੀ ‘ਚ ਕਾਰ ਚਲਾਉਣ ਵਾਲੇ 2 ਹਜ਼ਾਰ ਲੋਕਾਂ ਨੂੰ ਸਤੰਬਰ ਮਹੀਨੇ ਦੌਰਾਨ ਜੁਰਮਾਨਾ ਕੀਤਾ। ਸਾਰਜੈਂਟ ਜੈਸਨ ਰੌਬਿਲਰਡ ਨੇ ਦੱਸਿਆ ਕਿ ਇਕ ਮਹੀਨੇ ਦੀ ਵਿਸ਼ੇਸ਼ ਮੁਹਿੰਮ ਦੌਰਾਨ ਇਲੈਕਟ੍ਰਾਨਿਕ ਵਸਤਾਂ ਦੀ ਵਰਤੋਂ ਕਰਦਿਆਂ ਕਾਰ ਚਲਾਉਣ ਵਾਲਿਆਂ ‘ਤੇ ਨਜ਼ਰ ਰੱਖੀ ਗਈ ਅਤੇ ਲਗਭਗ 2 ਹਜ਼ਾਰ ਟਿਕਟਾਂ ਦਿਤੀਆਂ ਗਈਆਂ। ਮੁਹਿੰਮ ਦੌਰਾਨ ਇਕ ਵਿਅਕਤੀ ਨੂੰ 700 ਡਾਲਰ ਤੋਂ ਵੱਧ ਜੁਰਮਾਨਾ ਕੀਤਾ ਗਿਆ ਕਿਉਂਕਿ ਉਸ ਨੇ ਪਹਿਲੀ ਟਿਕਟ ਮਿਲਣ ਤੋਂ ਬਾਅਦ ਮੁੜ ਡਰਾਈਵਿੰਗ ਦੌਰਾਨ ਮੋਬਾਈਲ ‘ਤੇ ਗੱਲ ਕਰਨੀ ਸ਼ੁਰੂ ਕਰ ਦਿਤੀ। ਬ੍ਰਿਟਿਸ਼ ਕੋਲੰਬੀਆ ‘ਚ ਸ਼ਰਾਬ ਪੀ ਕੇ ਗੱਡੀ ਚਲਾਉਣ ਨਾਲੋਂ ਮੋਬਾਈਲ ਸੁਣਦਿਆਂ ਡਰਾਈਵਿੰਗ ਕਰਨ ਦੇ ਮਾਮਲਿਆਂ ‘ਚ ਵਾਧਾ ਹੋਇਆ ਹੈ। ਡਰਾਈਵਿੰਗ ਦੌਰਾਨ ਇਲੈਕਟ੍ਰਾਨਿਕ ਵਸਤੂ ਦੀ ਵਰਤੋਂ ਕਰਨ ‘ਤੇ ਬ੍ਰਿਟਿਸ਼ ਕੋਲੰਬੀਆ ‘ਚ 368 ਡਾਲਰ ਦਾ ਜੁਰਮਾਨਾ ਕੀਤਾ ਜਾਂਦਾ ਹੈ।
Related posts:
ਅਰਪਨ ਲਿਖਾਰੀ ਸਭਾ ਦੀ ਮੀਟਿੰਗ ਕਿਸਾਨੀ ਮੋਰਚੇ ਦੀ ਜਿੱਤ ਨੂੰ ਸਮਰਪਿਤ
ਪੀ.ਸੀ.ਏ. ਜਨਰਲ ਬਾਡੀ ਮੀਟਿੰਗ 26 ਸਤੰਬਰ ਨੂੰ
ਬਸਤਾੜਾ ਟੌਲ ਪਲਾਜ਼ਾ 'ਤੇ ਕਿਸਾਨਾਂ 'ਤੇ ਲਾਠੀਚਾਰਜ ਦੀ ਪੀ.ਪੀ.ਈ.ਈ. ਵਲੋਂ ਸਖ਼ਤ ਨਿਖੇਧੀ
ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮੀਟਿੰਗ ਵਿੱਚ ਕੈਨੇਡਾ ਦੇ ਆਦਿਵਾਸੀਆਂ ਦੇ ਜੀਵਨ ਤੇ ਸੰਘਰਸ਼ ਦਾ ਵਿਸ਼ਲੇਸ਼ਣ
ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮੀਟਿੰਗ - ਰੈਜ਼ੀਡੈਂਸ਼ਲ ਸਕੂਲਾਂ ਦੇ ਇਤਿਹਾਸ ਉੱਤੇ ਗੰਭੀਰ ਸੰਵਾਦ
ਐਡਮਿੰਟਨ ਗੁਰਦੁਆਰਾ ਸਾਹਿਬ ਨੂੰ ਮਿਲ ਰਹੀਆਂ ਧਮਕੀਆਂ ਖ਼ਿਲਾਫ਼ ਐਨ.ਡੀ.ਪੀ. ਤੇ ਸਿੱਖ ਆਗੂਆਂ ਨੇ ਸਖ਼ਤ ਕਾਰਵਾਈ ਮੰਗੀ