ਸਿੱਖ ਫ਼ੈਡਰੇਸ਼ਨ ਦਾ ਦੋ ਰੋਜ਼ਾ ਖੇਡ ਤੇ ਸੱਭਿਆਚਾਰਕ ਮੇਲਾ ਸਮਾਪਤ

ਐਡਮਿੰਟਨ, (ਨਦਬ) : ਨੌਜਵਾਨ ਵਰਗ ਨੂੰ ਖੇਡਾਂ ਅਤੇ ਆਪਣੇ ਵਿਰਸੇ ਨਾਲ ਜੋੜਨ ਸਿੱਖ ਫੈਡਰੇਸ਼ਨ ਆਫ਼ ਐਡਮਿੰਟਨ ਵਲੋਂ 25ਵਾਂ ਦੋ ਰੋਜ਼ਾ ਖੇਡ ਤੇ ਸੱਭਿਆਚਾਰਕ ਮੇਲਾ ਕਰਵਾਇਆ ਗਿਆ।  ਸਥਾਨਕ ਰਿੱਕ ਸੈਂਟਰ ਵਿਚ ਕਰਵਾਏ ਇਸ ਖੇਡ ਮੇਲੇ ਦੇ ਪਹਿਲੇ ਦਿਨ ਸ਼ੌਕਰ ਤੇ ਵਾਲੀਬਾਲ ਦੇ ਮੁਕਾਬਲੇ ਦੇਖਣ ਨੂੰ ਮਿਲੇ। ਦੂਸਰੇ ਦਿਨ ਬੱਚਿਆਂ ਤੇ ਬਜ਼ੁਰਗਾਂ ਦੀਆਂ ਦੌੜਾਂ, ਰੱਸਾਕਸ਼ੀ ਤੇ ਔਰਤਾਂ ਦੇ ਮਿਊਜ਼ੀਕਲ ਚੇਅਰ ਦੇ ਮੁਕਾਬਲੇ ਕਰਵਾਏ ਗਏ। ਰੱਸਾਕਸ਼ੀ ਮੁਕਾਬਲੇ ‘ਚ ਕਲਗੀਧਰ ਦਸਮੇਸ਼ ਸਪੋਰਟਸ ਕਲੱਬ ਦੀ ਟੀਮ ਜੇਤੂ ਰਹੀ। ਜੇਤੂ ਟੀਮਾਂ ਨੂੰ ਕਨੇਡਾ ਦੇ ਕੈਬਨਿਟ ਮੰਤਰੀ ਅਮਰਜੀਤ ਸੋਹੀ ਨੇ ਟਰਾਫ਼ੀਆਂ ਦੇ ਕੇ ਸਨਮਾਨਤ ਕੀਤਾ। ਇਸ ਮੌਕੇ ਅਮਰਜੀਤ ਸੋਹੀ ਨੇ ਫੈਡਰੇਸ਼ਨ ਵਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਵੀ ਕੀਤੀ।  ਸੱਭਿਆਚਾਰਕ ਮੇਲੇ ਦੌਰਾਨ ਉਘੇ ਗਾਇਕ ਪ੍ਰੀਤ ਹਰਪਾਲ, ਮਨਕੀਰਤ ਔਲਖ, ਸੁਰਜੀਤ ਭੁੱਲਰ, ਜੰਨਤ ਕੌਰ, ਗੁਰਮੀਤ ਸੰਧੂ ਨੇ ਆਪਣੀ ਗਾਇਕੀ ਰਾਹੀਂ ਚੰਗਾ ਰੰਗ ਬੰਨ੍ਹਿਆ। ਸਟੇਜ ਦੀ ਭੂਮਿਕਾ ਸੋਨੀ ਢਿੱਲੋਂ ਨੇ ਬਾਖ਼ੂਬੀ ਨਿਭਾਈ। ਵਿਧਾਇਕ ਰੌਡ ਲੋਇਲਾ, ਸਾਬਕਾ ਫੈਡਰਲ ਮੰਤਰੀ ਟਿੰਮ ਉਪਲ, ਸਾਬਕਾ ਮੰਤਰੀ ਨਰੇਸ਼ ਭਾਰਦਵਾਜ ਅਤੇ ਸਾਬਕਾ ਵਿਧਾਇਕ ਪੀਟਰ ਸੰਧੂ ਨੇ ਵੀ ਹਾਜ਼ਰੀ ਲਗਵਾਈ। ਮੇਲੇ ਦੇ ਅੰਤ ਵਿਚ ਫੈਡਰੇਸ਼ਨ ਦੇ ਪ੍ਰਧਾਨ ਬਲਦੇਵ ਧਾਲੀਵਾਲ, ਮੁੱਖ ਪ੍ਰਬੰਧਕ ਚਰਨਜੀਤ ਦਾਖਾ, ਮੁੱਖ ਸਲਾਹਕਾਰ ਪਿਝਤਪਾਲ ਸੇਖੋਂ, ਕਮੇਟੀ ਦੇ ਪ੍ਰਧਾਨ ਰਣਜੀਤ ਪਵਾਰ ਨੇ ਸਮੂਹ ਭਾਈਚਾਰੇ ਦਾ ਧੰਨਵਾਦ ਕੀਤਾ। ਮੇਲੇ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਕਰਨੈਲ ਦਿਓਲ, ਸੀਤਲ ਨੰਨੂਆਂ, ਜਗਰੂਪ ਗਿੱਲ, ਪਾਲ ਸ਼ੇਖੋਂ, ਤੀਰਥ ਬਰਾੜ, ਬਿੱਟੂ ਦਿਓਲ, ਲਖਵਿੰਦਰ ਅਟਵਾਲ, ਹਰਪ੍ਰੀਤ ਗਿੱਲ, ਜੱਗਾ ਦਿਓਲ ਤੋਂ ਇਲਾਵਾ ਫੈਡਰੇਸ਼ਨ ਦੇ ਕਮੇਟੀ ਮੈਂਬਰ, ਸਮੂਹ ਭਾਈਚਾਰਾ ਤੇ ਸਪਾਂਸਰ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।

Leave a Reply

Your email address will not be published. Required fields are marked *