ਫਰਾਂਸ ਦੇ ਸਾਬਕਾ ਫੁੱਟਬਾਲ ਕੋਚ ਹੇਨਰੀ ਮਿਸ਼ੇਲ ਦਾ ਦਿਹਾਂਤ

ਪੈਰਿਸ : ਫਰਾਂਸ ਨੂੰ ਓਲੰਪਿਕ ਖਿਤਾਬ ਦਿਵਾਉਣ ਵਾਲੇ ਸਾਬਕਾ ਫੁੱਟਬਾਲ ਕੋਚ ਹੇਨਰੀ ਮਿਸ਼ੇਲ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਫਰੈਂਚ ਫੁੱਟਬਾਲਰਸ ਸੰਘ (ਯੂ.ਐੱਨ.ਐੱਫ.ਪੀ.) ਨੇ 70 ਸਾਲਾ ਇਸ ਸਾਬਕਾ ਖਿਡਾਰੀ ਅਤੇ ਕੋਚ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ।
ਯੂ.ਐੱਨ.ਐੱਫ.ਪੀ. ਨੇ ਟਵੀਟ ਕੀਤਾ, ”ਫਰਾਂਸ ਫੁੱਟਬਾਲ ਦੇ ਵੱਡੇ ਨਾਵਾਂ ‘ਚੋਂ ਇਕ ਹੇਨਰੀ ਮਿਸ਼ੇਲ ਦਾ ਮੰਗਲਵਾਰ ਨੂੰ ਦਿਹਾਂਤ ਹੋ ਗਿਆ। ਉਨ੍ਹਾਂ ਦੇ ਪਰਿਵਾਰ ਅਤੇ ਦੋਸਤਾਂ ਦੇ ਪ੍ਰਤੀ ਸਾਡੀ ਡੂੰਘੀ ਹਮਦਰਦੀ ਹੈ।” ਹੇਨਰੀ ਦਾ ਜਨਮ ਐਕਸੇਨ ਸੂਬੇ ‘ਚ ਹੋਇਆ। ਉਹ ਘਰੇਲੂ ਫੁੱਟਬਾਲ ‘ਚ ਨਾਨਤੇਸ ਦੀ ਅਗਵਾਈ ਕਰਦੇ ਸਨ ਅਤੇ ਮਿਡਫੀਲਡ ‘ਚ ਖੇਡਦੇ ਸਨ। ਮਿਸ਼ੇਲ ਨੇ 1967 ਤੋਂ 1980 ਵਿਚਾਲੇ ਫਰਾਂਸ ਦੇ ਲਈ 58 ਕੌਮਾਂਤਰੀ ਮੈਚ ਖੇਡੇ ਹਨ। ਉਹ ਫਰੈਂਚ ਲੀਗ ਖਿਤਾਬ ਦੇ ਤਿੰਨ ਵਾਰ ਜੇਤੂ ਰਹੇ ਸਨ। ਉਹ 1982 ‘ਚ ਫਰਾਂਸ ਫੁੱਟਬਾਲ ਟੀਮ ਦੇ ਕੋਚ ਬਣੇ ਅਤੇ 1984 ‘ਚ ਲਾਸ ਏਂਜਲਸ ‘ਚ ਹੋਏ ਓਲੰਪਿਕ ‘ਚ ਟੀਮ ਨੇ ਫਾਈਨਲ ‘ਚ ਬ੍ਰਾਜ਼ੀਲ ਨੂੰ ਮਾਤ ਦੇ ਕੇ ਸੋਨ ਤਮਗਾ ਹਾਸਲ ਕੀਤਾ।

Leave a Reply

Your email address will not be published. Required fields are marked *