WC 2019 : 4 ਜੂਨ ਨੂੰ ਭਾਰਤ ਖੇਡੇਗਾ ਦੱਖਣੀ ਅਫਰੀਕਾ ਖਿਲਾਫ ਆਪਣਾ ਪਹਿਲਾ ਮੈਚ

ਕੋਲਕਾਤਾ : ਭਾਰਤ ਵਿਸ਼ਵ ਕੱਪ ‘ਚ ਆਪਣੇ ਅਭਿਆਨ ਦੀ ਸ਼ੁਰੂਆਤ 2 ਜੂਨ ਦੀ ਵਜ੍ਹਾਏ ਚਾਰ ਜੂਨ ਨੂੰ ਦੱਖਣੀ ਅਫਰੀਕਾ ਖਿਲਾਫ ਕਰੇਗਾ, ਕਿਉਂਕਿ ਬੀ.ਸੀ.ਸੀ.ਆਈ. ਨੂੰ ਲੋਡਹਾ ਕਮੇਟੀ ਦੀ ਸਿਫਾਰਿਸ਼ਾਂ ਦੇ ਮੁਤਾਬਕ ਆਈ.ਪੀ.ਐੱਲ. ਅਤੇ ਅੰਤਰਰਾਸ਼ਟਰੀ ਮੈਚਾਂ ਵਿਚਾਲੇ 15 ਦਿਨ ਦਾ ਜ਼ਰੂਰੀ ਅੰਤਰ ਰਖਣਾ ਹੋਵੇਗਾ। ਵਿਸ਼ਵ ਕੱਪ ਅਗਲੇ ਸਾਲ 30 ਮਈ ਤੋਂ 14 ਜੁਲਾਈ ਤੱਕ ਇੰਗਲੈਂਡ ‘ਚ ਖੇਡਿਆ ਜਾਵੇਗਾ। ਇਸ ਮਾਮਲੇ ‘ਤੇ ਅੱਜ ਕੋਲਕਾਤਾ ‘ਚ ਆਈ.ਸੀ.ਸੀ. ਦੇ ਮੁੱਖ ਕਾਰਜਕਾਰੀ ਦੀ ਬੈਠਕ ‘ਚ ਚਰਚਾ ਹੋਈ।
ਬੀ.ਸੀ.ਸੀ.ਆਈ. ਦੇ ਇਕ ਸੀਨੀਅਰ ਅਫਸਰ ਨੇ ਪ੍ਰਾਈਵੇਸੀ ਦੀ ਸ਼ਰਤ ‘ਤੇ ਮੀਡੀਆ ਨੂੰ ਕਿਹਾ, ਅਗਲੇ ਸਾਲ ਆਈ.ਪੀ.ਐੱਲ. 29 ਮਾਰਚ ਤੋਂ 19 ਮਈ ਵਿਚਾਲੇ ਖੇਡਿਆ ਜਾਵੇਗਾ। ਪਰ ਸਾਨੂੰ 15 ਦਿਨ ਦਾ ਅੰਤਰ ਰਖਣਾ ਹੋਵੇਗਾ। ਇਸ ਲਈ ਇਸ ਅੰਤਰ ਨੂੰ ਰੱਖਣ ਲਈ ਅਸੀਂ ਚਾਰ ਜੂਨ ਨੂੰ ਹੀ ਪਹਿਲਾ ਮੈਚ ਖੇਡ ਸਕਦੇ ਹਾਂ। ਇਸ ਤੋਂ ਪਹਿਲਾਂ ਭਾਰਤੀ ਟੀਮ ਨੂੰ 2 ਜੂਨ ਨੂੰ ਪਹਿਲਾ ਮੈਚ ਖੇਡਣਾ ਸੀ, ਪਰ ਅਸੀਂ ਉਸ ਦਿਨ ਨਹੀਂ ਖੇਡ ਸਕਦੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਈ.ਸੀ.ਸੀ. ਦੇ ਚੋਟੀ ਦੇ ਟੂਰਨਾਮੈਂਟਾਂ ਦੀ ਸ਼ੁਰੂਆਤ ਭਾਰਤ-ਪਾਕਿਸਤਾਨ ਦੇ ਮੁਕਾਬਲੇ ਤੋਂ ਹੁੰਦੀ ਸੀ, ਕਿਉਂਕਿ ਇਸ ‘ਚ ਸਟੇਡੀਅਮ ਪੂਰਾ ਭਰਿਆ ਹੁੰਦਾ ਹੈ। ਭਾਰਤੀ ਬੋਰਡ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੋਵੇਗਾ, ਜਦੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਟੂਰਨਾਮੈਂਟ ਦਾ ਸ਼ੁਰੂਆਤੀ ਮੁਕਾਬਲਾ ਨਹੀਂ ਹੋਵੇਗਾ। ਇਹ ਟੂਰਨਾਮੈਂਟ 1992 ਦੇ ਵਿਸ਼ਵ ਕੱਪ ਦੀ ਤਰ੍ਹਾਂ ਹੋਵੇਗਾ। ਜਿਸ ‘ਚ ਸਾਰੀਆਂ ਟੀਂਮਾਂ ਇਕ ਦੂਜੇ ਖਿਲਾਫ ਖੇਡਣਗੀਆਂ।