ਟੋਰਾਂਟੋ ਪੁਲਸ ਨੇ ‘ਵੈਨ ਹਾਦਸੇ’ ‘ਚ ਮਾਰੇ ਗਏ 10 ਲੋਕਾਂ ਦੀ ਜਨਤਕ ਕੀਤੀ ਪਛਾਣ

ਟੋਰਾਂਟੋ : ਸ਼ੁੱਕਰਵਾਰ ਨੂੰ ਟੋਰਾਂਟੋ ਪੁਲਸ ਨੇ ਜਾਂਚ ਕਰਨ ਤੋਂ ਬਾਅਦ ਸੋਮਵਾਰ ਨੂੰ ਹੋਏ ਵੈਨ ਹਾਦਸੇ ‘ਚ ਮਾਰੇ ਗਏ 10 ਲੋਕਾਂ ਦੀ ਪਛਾਣ ਜਨਤਕ ਕੀਤੀ ਹੈ। ਇਸ ਹਾਦਸੇ ‘ਚ ਮਾਰੇ ਗਏ ਲੋਕਾਂ ‘ਚ ਬਿਓਟੀਸ ਰੈਨੋਕਾ ਅਮਾਰਾਸਿੰਘਾ (45) ਟੋਰਾਂਟੋ ਵਾਸੀ, ਐਨਡਰਾਂ ਬਰਾਡੈਨ (33) ਵੁੱਡਬ੍ਰਿਜ ਵਾਸੀ, ਗੈਰਲਡਾਇਨ ਬਰੈਡੀ (83) ਟੋਰਾਂਟੋ ਵਾਸੀ, ਸੋ ਹੀ ਚੰਗ (22) ਟੋਰਾਂਟੋ ਵਾਸੀ, ਐਨੇ ਮਾਰੀਏ ਦਿ ਅਮੀਕੋ (30) ਟੋਰਾਂਟੋ ਵਾਸੀ, ਮੈਰੀ ਐਲੀਜ਼ਾਬੇਥ ਫੋਰਸਾਈਥ (94) ਟੋਰਾਂਟੋ ਵਾਸੀ, ਜ਼ੀ ਹੁਨ ਕਿਮ (22) ਟੋਰਾਂਟੋ ਵਾਸੀ, ਡੋਰੋਥੀ ਸੀਵੈੱਲ (80) ਟੋਰਾਂਟੋ ਵਾਸੀ, ਚੁਲ ਮਿਨ ਕੰਗ (45) ਟੋਰਾਂਟੋ ਵਾਸੀ, ਮੁਨੀਰ ਅਬਡੋ ਹਬੀਬ ਨਾਜ਼ਰ (85) ਟੋਰਾਂਟੋ ਵਾਸੀ ਸ਼ਾਮਲ ਹਨ।
ਹਾਦਸੇ ‘ਚ ਮਾਰੇ ਗਏ ਲੋਕਾਂ ਦੀ ਲਿਸਟ ਜਾਰੀ ਕਰਦਿਆਂ ਓਨਟਾਰੀਓ ਪੁਲਸ ਚੀਫ ਨੇ ਕਿਹਾ ਕਿ ਉਨ੍ਹਾਂ ਦੇ ਅਧਿਕਾਰੀ ਅਜੇ ਵੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਜਾਣਕਾਰੀ ਮੁਤਾਬਕ ਇਸ ਹਾਦਸੇ ‘ਚ 16 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ, ਪਰ ਪੁਲਸ ਵੱਲੋਂ ਉਨ੍ਹਾਂ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ।
ਟੋਰਾਂਟੋ ਪੁਲਸ ਨੇ ਕਿਹਾ ਕਿ ਦੋਸ਼ੀ ਦੀ ਪਛਾਣ ਐਲਕ ਮੀਨਾਸੈਨ (25) ਵੱਜੋਂ ਕੀਤੀ ਗਈ ਸੀ, ਜਿਸ ਨੇ ਕਿਰਾਏ ‘ਤੇ ਵੈਨ ਲੈ ਕੇ ਸੋਮਵਾਰ ਨੂੰ ਇਸ ਹਾਦਸੇ ਨੂੰ ਅੰਜ਼ਾਮ ਦਿੱਤਾ ਸੀ।