fbpx Nawidunia - Kul Sansar Ek Parivar

ਬੰਦ ਹੋਇਆ ਮਿੰਨੀ ਕ੍ਰਿਕੇਟ ਵਿਸ਼ਵ ਕੱਪ

ਨਵੀਂ ਦਿੱਲੀ: ਵਨਡੇ ਕ੍ਰਿਕਟ ਦੀ ਘਟਦੀ ਲੋਕਪ੍ਰਿਅਤਾ ਨੂੰ ਦੇਖਦਿਆਂ ਆਈਸੀਸੀ ਨੇ ਚੈਂਪੀਅਨਜ਼ ਟ੍ਰਾਫੀ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਵਿਸ਼ਵ ਕੱਪ ਤੋਂ ਬਾਅਦ ਆਈਸੀਸੀ ਦਾ ਇਹ ਦੂਜਾ ਸਭ ਤੋਂ ਵੱਡਾ ਈਵੈਂਟ ਹੈ, ਜਿਸ ਨੂੰ ਮਿੰਨੀ ਵਿਸ਼ਵ ਕੱਪ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਆਖਰੀ ਵਾਰ ਚੈਂਪੀਅਨਸ ਟ੍ਰਾਫੀ 2017 ‘ਚ ਇੰਗਲੈਂਡ ਦੀ ਧਰਤੀ ‘ਤੇ ਖੇਡੀ ਗਈ।
ਹੁਣ, 2021 ‘ਚ ਇਹ ਟੂਰਨਾਮੈਂਟ ਨਵੇਂ ਫਾਰਮੈਟ ‘ਚ ਖੇਡਿਆ ਜਾਵੇਗਾ। ਪੰਜਾਹ ਓਵਰਾਂ ਦਾ ਇਹ ਟੂਰਨਾਮੈਂਟ 2021 ‘ਚ ਭਾਰਤ ਦੀ ਧਰਤੀ ‘ਤੇ ਖੇਡਿਆ ਜਾਣਾ ਸੀ ਪਰ ਹੁਣ ਆਈਸੀਸੀ ਨੇ ਇਸ ਨੂੰ ਟੀ-20 ਫਾਰਮੈਟ ‘ਚ ਬਦਲਣ ਦਾ ਫੈਸਲਾ ਕਰ ਲਿਆ।
‘ਚ ਆਈਸੀਸੀ ਨੇ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਸੀ। ਆਈਸੀਸੀ ਨਾਕ ਆਊਟ ਦੇ ਨਾਂਅ ਤੋਂ ਸ਼ੁਰੂ ਹੋਇਆ ਟੂਰਨਾਮੈਂਟ 2002 ‘ਚ ਆਈਸੀਸੀ ਚੈਂਪੀਅਨਜ਼ ਟ੍ਰਾਫੀ ਦੇ ਨਾਂਅ ਨਾਲ ਹੋਣ ਲੱਗਾ। ਹੁਣ ਤੱਕ ਇਸ ਟੂਰਨਾਮੈਂਟ ਨੂੰ 8 ਵਾਰ ਕਰਵਾਇਆ ਜਾ ਚੁੱਕਾ ਹੈ।
ਫੈਸਲਾ ਆਈਸੀਸੀ ਬੋਰਡ ਦੀ ਪੰਜ ਦਿਨਾਂ ਬੈਠਕ ਦੇ ਸਮਾਪਤ ਹੋਣ ਤੋਂ ਬਾਅਦ ਲਿਆ ਗਿਆ। ਕ੍ਰਿਕਟ ਦੀ ਇਸ ਗਲੋਬਲ ਅਦਾਰੇ ਨੇ ਸਰਬਸੰਮਤੀ ਨਾਲ ਸਹਿਮਤੀ ਜਤਾਈ ਕਿ 2021 ‘ਚ ਭਾਰਤ ‘ਚ 16 ਟੀਮਾਂ ਵਿਚਕਾਰ ਟੀ-20 ਟੂਰਨਾਮੈਂਟ ਦਾ ਕਰਵਾਇਆ ਜਾਵੇਗਾ।
ਦਾ ਮਤਲਬ ਲਗਾਤਾਰ ਦੋ ਸਾਲਾਂ ‘ਚ ਆਈਸੀਸੀ ਵਿਸ਼ਵ ਟੀ-20 ਟੂਰਨਾਮੈਂਟ ਕਰਵਾਇਆ ਜਾਵੇਗਾ। 2020 ‘ਚ ਆਸਟ੍ਰੇਲੀਆ ਵਿਸ਼ਵ ਟੀ-20 ਕੱਪ ਦੀ ਮੇਜ਼ਬਾਨੀ ਕਰ ਰਿਹਾ।

Share this post

Leave a Reply

Your email address will not be published. Required fields are marked *