ਸਾਨੀਆ ਮਿਰਜ਼ਾ ਸੁਣਾਏਗੀ ਜਲਦ ਖੁਸ਼ਖਬਰੀ!

ਨਵੀਂ ਦਿੱਲੀ: ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਮਾਂ ਬਣਨ ਵਾਲੀ ਹੈ। ਸਾਨੀਆ ਦੇ ਪਿਤਾ ਇਮਰਾਨ ਮਿਰਜ਼ਾ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਸਾਨੀਆ ਵੱਲੋਂ ਅਕਤੂਬਰ ਵਿੱਚ ਬੱਚੇ ਨੂੰ ਜਨਮ ਦੇਣ ਦੀ ਸੰਭਾਵਨਾ ਹੈ।
ਸਾਨੀਆ ਤੇ ਉਸ ਦੇ ਪਤੀ ਸ਼ੋਏਬ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਤਸਵੀਰ ਪੋਸਟ ਕਰਕੇ ਸੰਕੇਤ ਦਿੱਤੇ ਹਨ ਕਿ ਉਨ੍ਹਾਂ ਦੇ ਘਰ ਨੰਨ੍ਹਾ ਮਹਿਮਾਨ ਆਉਣ ਵਾਲਾ ਹੈ। ਪਹਿਲਾਂ ਖਬਰ ਆਈ ਸੀ ਕਿ ਸਾਨੀਆ ਤੇ ਉਨ੍ਹਾਂ ਦੇ ਪਾਕਿਸਤਾਨੀ ਕ੍ਰਿਕਟਰ ਪਤੀ ਸ਼ੋਇਬ ਮਲਿਕ ਇੱਕ ਕੁੜੀ ਚਾਹੁੰਦੇ ਹਨ ਤੇ ਜਦ ਵੀ ਉਨ੍ਹਾਂ ਦੇ ਪਰਿਵਾਰ ਵਿੱਚ ਨਵਾਂ ਮੈਂਬਰ ਆਵੇਗਾ ਤਾਂ ਬੱਚੇ ਦਾ ਸਰਨੇਮ ਮਿਰਜ਼ਾ ਮਲਿਕ ਹੋਵੇਗਾ।

Leave a Reply

Your email address will not be published. Required fields are marked *