ਸਿਵਿਲ ਸੇਵਾਵਾਂ ਪ੍ਰੀਖਿਆ ਵਿੱਚ ਅਨੂਦੀਪ ਅੱਵਲ

ਨਵੀਂ ਦਿੱਲੀ : ਯੁੂਪੀਐਸਸੀ ਵੱਲੋਂ ਅੱਜ ਸਿਵਿਲ ਸਰਵਿਸਿਜ਼ 2017 ਦੀਆਂ ਪ੍ਰੀਖਿਆਵਾਂ ਦੇ ਕੱਢੇ ਗਏ ਨਤੀਜੇ ਵਿੱਚ ਇੰਡੀਅਨ ਰੈਵੇਨਿਊ ਸਰਵਿਸ ਦੇ ਅਧਿਕਾਰੀ ਦੂਰੀਸ਼ੈੱਟੀ ਅਨੂਦੀਪ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਪ੍ਰੀਖਿਆ ਵਿੱਚ ਅਨੁੂ ਕੁਮਾਰੀ ਅਤੇ ਸਚਿਨ ਗੁਪਤਾ ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਰਹੇ ਹਨ। ਅਨੂਦੀਪ ਨੇ ਓਬੀਸੀ ਉਮੀਦਵਾਰ ਵਜੋਂ ਐਂਥਰੋਪੋਲੋਜੀ ਨੂੰ ਵਾਧੂ ਵਿਸ਼ੇ ਵਜੋਂ ਪਾਸ ਕੀਤਾ। ਉਸ ਨੇ ਬੀਈ (ਇਲੈਕਟ੍ਰਾਨਿਕਸ ਅਤੇ ਇੰਸਟਰੂਮੈਂਟੇਸ਼ਨ) ਵਿੱਚ ਡਿਗਰੀ ਹਾਸਲ ਕੀਤੀ ਹੋਈ ਹੈ। ਅਨੂ ਕੁਮਾਰੀ ਨੇ ਦਿੱਲੀ ਯੂਨੀਵਰਸਿਟੀ ਤੋਂ ਫਿਜ਼ਿਕਸ ਵਿੱਚ ਬੀਐਸਈ (ਆਨਰਜ਼) ਅਤੇ ਆਈਐਮਟੀ ਨਾਗਪੁਰ ਤੋਂ (ਫਾਇਨਾਂਸ ਅਤੇ ਮਾਰਕੀਟਿੰਗ) ਵਿੱਚ ਐਮਬੀਏ ਕੀਤੀ ਹੋਈ ਹੈ। ਉਹ ਹਰਿਆਣਾ ਦੇ ਸੋਨੀਪਤ ਨਾਲ ਸਬੰਧਤ ਹੈ। ਸਰਕਾਰੀ ਸੂਤਰਾਂ ਅਨੁਸਾਰ ਕਮਿਸ਼ਨ ਵੱਲੋਂ 990 ਉਮੀਦਵਾਰਾਂ ਜਿਨ੍ਹਾਂ ਵਿੱਚ 750 ਪੁਰਸ਼ ਅਤੇ 240 ਮਹਿਲਾਵਾਂ ਹਨ, ਦੀ ਸੈਂਟਰ ਗੋਰਮਿੰਟ ਸਰਵਿਸਿਜ਼ ਲਈ ਚੋਣ ਕੀਤੀ ਗਈ ਹੈ।

Leave a Reply

Your email address will not be published. Required fields are marked *