ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਵਲੋਂ 7ਵਾਂ ਨਾਟਕ ਸਮਾਗਮ

ਕੈਲਗਰੀ, (ਨਦਬ) : ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੀ ਕਮਾਨ ਹੇਠ ਕਰਵਾਇਆ ਗਿਆ ਸੱਤਵਾਂ ਸਾਲਾਨਾ ਤਰਕਸ਼ੀਲ ਤੇ ਸੱਭਿਆਚਾਰਕ ਨਾਟਕ ਸਮਾਜਿਕ, ਸਿਆਸੀ ਤੇ ਸੱਭਿਆਚਾਰਕ ਮਸਲਿਆਂ ਦੀ ਪ੍ਰਭਾਵਸ਼ਾਲੀ ਪੇਸ਼ਕਾਰੀ ਨਾਲ਼-ਨਾਲ਼ ਲੋਕਾਂ ਨੂੰ ਇੱਕ ਚੰਗਾ ਸੁਨੇਹਾ ਦੇਣ ਵਿੱਚ ਕਾਮਯਾਬ ਰਿਹਾ। ਕੈਲਗਰੀ ਯੂਨੀਵਰਸਿਟੀ ਦੇ ਥੀਏਟਰ ਵਿੱਚ ਕਰਵਾਏ ਇਸ ਸਮਾਗਮ ਵਿੱਚ ਪ੍ਰਸਿੱਧ ਨਾਟਕਕਾਰ ਅਜਮੇਰ ਔਲਖ ਦੇ ਲਿਖੇ ਨਾਟਕ ‘ਨਿਉਂ ਜੜ੍ਹ’ ਅਤੇ ਦੋ ਕੋਰੀਓਗਰਾਫੀਆਂ ਦੀ ਪੇਸ਼ਕਾਰੀ ਤੋਂ ਇਲਾਵਾ ਉਸਾਰੂ ਸੋਚ ਵਾਲ਼ੀਆਂ ਹੋਰ ਵੰਨਗੀਆਂ ਪੇਸ਼ ਕੀਤੀਆਂ ਗਈਆਂ।

ਸਮਾਗਮ ਵਿੱਚ ਨਾਟਕ ਤੋਂ ਇਲਾਵਾ ਦੋ ਕੋਰੀਓਗਰਾਫੀਆਂ ਵੀ ਪੇਸ਼ ਕੀਤੀਆਂ ਗਈਆਂ। ਗਾਇਕ ਕਰਮਜੀਤ ਅਨਮੋਲ ਦੇ ਹਾਲ ਹੀ ਵਿੱਚ ਰਿਲੀਜ਼ ਹੋਏ ਗੀਤ ‘ਮੇਰਾ ਪਿੰਡ ਵਿਕਾਊ ਹੈ’ ਦੇ ਆਧਾਰਿਤ ਇੱਕ ਕੋਰਿਓਗਰਾਫੀ ਪੇਸ਼ ਕੀਤੀ। ਦੂਜੀ ਕੋਰੀਓਗਰਾਫੀ 5 ਸਤੰਬਰ(ਲੇਬਰ ਡੇਅ) ਉਪਰ ਆਧਾਰਿਤ ਸੀ। ਬੱਚਿਤਰ ਗਿੱਲ, ਸੁਰਿੰਦਰ ਗੀਤ, ਹਰਨੇਕ ਬੱਧਣੀ ਤੇ ਸੁਖਦੀਪ ਚਹਿਲ ਨੇ ਉਸਾਰੂ ਕਵਿਤਾਵਾਂ ਪੇਸ਼ ਕੀਤੀਆਂ। ਪ੍ਰਧਾਨ ਸੋਹਣ ਸਿੰਘ ਮਾਨ ਅਤੇ ਤਰਲੋਚਨ ਦੂਹੜਾ ਨੇ ਵਿਚਾਰ ਰੱਖੇ। ਹਰਦੀਪ ਦੇਵਗਣ ਦੁਆਰਾ ਤਿਆਰ ਕੀਤੇ ਸਲਾਈਡ ਸ਼ੋਅ ਰਾਹੀਂ ਜੱਥੇਬੰਦੀ ਦੀਆਂ ਪ੍ਰਾਪਤੀਆਂ ਅਤੇ ਨਾਟਕ ਦੀ ਤਿਆਰੀ ਨੂੰ ਪੇਸ਼ ਕੀਤਾ ਗਿਆ। ਮਾਸਟਰ ਭਜਨ ਨੇ ਵਲੰਟੀਅਰਾਂ ਹਰੀਪਾਲ, ਹਰਮੀਤ ਸ਼ੇਰਗਿੱਲ, ਕਮਲਜੀਤ, ਸੁੱਖ ਸੰਧੂ, ਹੈਪੀ ਤੂਰ, ਸੰਨੀ ਖੋਸਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਐਸੋਸੀਏਸ਼ਨ ਦੇ ਪ੍ਰਧਾਨ ਸੋਹਣ ਮਾਨ, ਵਿੱਤ ਸਕੱਤਰ ਜੀਤਇੰਦਰ ਪਾਲ, ਹਰਚਰਨ ਪਰਹਾਰ, ਗੋਪਾਲ ਜੱਸਲ, ਗੁਰਬਚਨ ਬਰਾੜ, ਹਰੀਪਾਲ, ਬੱਚਿਤਰ ਗਿੱਲ, ਕਮਲਪ੍ਰੀਤ, ਗੁਰਿੰਦਰ ਬਰਾੜ ਅਤੇ ਸੁਖਵੀਰ ਗਰੇਵਾਲ ਨੇ ਸਾਰੇ ਸਪਾਂਸਰਾਂ ਅਤੇ ਮੀਡੀਆ ਦਾ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *