ਕੈਨੇਡਾ ਉੱਤਰ ਕੋਰੀਆ ਵੱਲੋਂ ਕੀਤੀ ਜਾਣ ਵਾਲੀ ਸਮਗਲਿੰਗ ਨੂੰ ਰੋਕਣ ਲਈ ਤਿਆਰ
ਟੋਰਾਂਟੋ : ਉੱਤਰ ਕੋਰੀਆ ਵੱਲੋਂ ਕੀਤੀ ਜਾਣ ਵਾਲੀ ਸਮਗਲਿੰਗ ਨੂੰ ਰੋਕਣ ਲਈ ਅਮਰੀਕਾ, ਬ੍ਰਿਟੇਨ ਅਤੇ ਆਸਟਰੇਲੀਆ ਦੇ ਨਾਲ ਨਾਲ ਹੁਣ ਜਲਦ ਹੀ ਕੈਨੇਡਾ ਵੀ ਸ਼ਾਮਲ ਹੋਵੇਗਾ। ਗਲੋਬਲ ਅਫੇਅਰਜ਼ ਕੈਨੇਡਾ ਵੱਲੋਂ ਜਾਰੀ ਇਕ ਬਿਆਨ ‘ਚ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਤੇ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਕਿਹਾ ਕਿ ਕੈਨੇਡਾ ਉੱਤਰ ਕੋਰੀਆ ਵਿਰੁਧ ਸੰਯੁਕਤ ਰਾਸ਼ਟਰ (ਯੂ. ਐੱਨ.) ਦੀ ਸੁਰੱਖਿਆ ਕਾਊਂਸਿਲ ਵੱਲੋਂ ਲਾਈਆਂ ਪਾਬੰਦੀਆਂ ਦਾ ਸਮਰਥਨ ਕਰਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮਰਥਨ ‘ਚ ਮੈਰੀਟਾਈਮ ਪੈਟਰੋਲ ਏਅਰਕ੍ਰਾਫਟ ਮੁਹੱਈਆ ਕਰਾਇਆ ਜਾਵੇਗਾ ਅਤੇ ਕਰੀਬ 40 ਮੁਲਾਜ਼ਮ ਸਹਾਇਤਾ ਲਈ ਹਾਜ਼ਰ ਰਹਿਣ। ਜੇਕਰ ਇਹ ਤੈਅ ਹੋਇਆ ਤਾਂ ਉੱਤਰ ਕੋਰੀਆ ‘ਤੇ ਯੂ. ਐੱਨ. ਐੱਸ. ਸੀ. ਦੀਆਂ ਪਾਬੰਦੀਆਂ ਨੂੰ ਸਖਤ ਰੂਪ ਢੰਗ ਨਾਲ ਲਾਗੂ ਕੀਤੀਆਂਜਾਣਗੀਆਂ।
ਕੈਨੇਡੀਅਨ ਫੌਜ ਦੇ ਜਹਾਜ਼, ਜਿਹੜਾ ਕਿ ਜਾਪਾਨ ‘ਚ ਫੌਜ ਦੇ ਕੈਨੇਡਾ ਹਵਾਈ ਟਿਕਾਣੇ ‘ਤੇ ਰਹੇਗਾ ਅਤੇ ਇਹ ਜਹਾਜ਼ ਵੀ ਅਮਰੀਕੀ, ਜਾਪਾਨੀ ਅਤੇ ਬ੍ਰਿਟਿਸ਼ ਹਵਾਈ ਅਤੇ ਸਮੁੰਦਰੀ ਜਹਾਜ਼ ਫੌਜ ‘ਚ ਸ਼ਾਮਲ ਹੋ ਗਿਆ ਹੈ। ਇਹ ਸਭ ਕੁਝ ਅਸਲ ‘ਚ ਉੱਤਰ ਕੋਰੀਆ ਵੱਲੋਂ ਯੂ. ਐੱਨ. ‘ਤੇ ਹਮਲਾ ਕਰਨ ਦੀਆਂ ਨੂੰ ਤਿਆਰੀਆਂ ਨੂੰ ਰੋਕਣ ਲਈ ਕੀਤਾ ਜਾ ਰਿਹਾ ਹੈ। ਜਿਸ ਨਾਲ ਸਾਥੀ ਦੇਸ਼ ਸਮਗਲਿੰਗ ਰੋਕਣ ਲਈ ਸਮੁੰਦਰ ‘ਚ ਉੱਤਰੀ ਕੋਰੀਆ ਦੇ ਸਮੁੰਦਰੀ ਬੇੜਿਆਂ ‘ਤੇ ਨਜ਼ਰ ਰੱਖਣਗੇ।
ਸਾਲ 2006 ਤੋਂ ਹੀ ਯੂ. ਐੱਨ. ਦੀ ਸੁਰੱਖਿਆ ਕਾਊਂਸਿਲ ਵੱਲੋਂ ਉੱਤਰ ਕੋਰੀਆ ਖਿਲਾਫ ਸਖਤ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਇਹ ਸਾਰੀਆਂ ਪਾਬੰਦੀਆਂ ਉੱਤਰ ਕੋਰੀਆ ਵੱਲੋਂ ਕੀਤੇ ਗਏ ਪ੍ਰਮਾਣੂ ਪ੍ਰੀਖਣਾਂ ਨੂੰ ਬੰਦ ਕਰਨ ਅਤੇ ਹਥਿਆਰਾਂ ਨੂੰ ਖਤਮ ਕਰਨ ਲਈ ਲਾਈਆਂ ਗਈਆਂ ਹਨ। ਉਥੇ ਹੀ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਨੇ ਬਿਆਨ ਜਾਰੀ ਕਰ ਕਿਹਾ ਹੈ ਕਿ ਜੇਕਰ ਅਮਰੀਕਾ ਵਾਅਦਾ ਕਰੇ ਕਿ ਉਹ ਸਾਡੇ ‘ਤੇ ਹਮਲਾ ਨਹੀਂ ਕਰੇਗਾ ਤਾਂ ਅਸੀਂ ਪ੍ਰਮਾਣੂ ਹਥਿਆਰਾਂ ਨੂੰ ਖਤਮ ਕਰਨ ਲਈ ਤਿਆਰ ਹਾਂ।