01
May
ਧੋਨੀ ਨੇ ਆਪਣੇ ਤੂਫਾਨੀ ਅੰਦਾਜ ਨਾਲ ਲਗਾਇਆ 108 ਮੀਟਰ ਲੰਬਾ ਛੱਕਾ

ਨਵੀਂ ਦਿੱਲੀ : ਆਈ.ਪੀ.ਐੱਲ. 2018 ‘ਚ ਚੇਨਈ ਸੁਪਰ ਕਿੰਗਜ਼ ਅਤੇ ਦਿੱਲੀ ਡੇਅਰਡੇਵਿਲਜ਼ ਦੇ ਖਿਲਾਫ ਮੁਕਾਬਲਾ ਖੇਡਿਆ ਗਿਆ। ਮਹਿੰਦਰ ਸਿੰਘ ਧੋਨੀ ਅਤੇ ਸ਼ੇਨ ਵਾਟਸਨ ਦੀ ਧਮਾਕੇਦਾਰ ਪਾਰੀ ਨੇ ਚੇਨਈ ਸੁਪਰ ਕਿੰਗਜ਼ ਨੂੰ ਜਿੱਤਾ ਦਿੱਤਾ। ਇਸੇ ਦੌਰਾਨ ਇਸ ਮੈਚ ‘ਚ ਧੋਨੀ ਆਪਣੇ ਤੂਫਾਨੀ ਅੰਦਾਜ ‘ਚ ਨਜ਼ਰ ਆਏ।
ਧੋਨੀ ਨੇ ਇਸ ਪਾਰੀ ‘ਚ 5 ਛੱਕੇ ਜੜੇ, ਜਿਸ ‘ਚ ਖਾਸ ਸੀ ਉਹ ਛੱਕਾ ਜਿਸ ‘ਚ ਗੇਂਦ ਨੂੰ ਆਸਮਾਨ ਛੂਹਣ ਦੇ ਲਈ ਮਜ਼ਬੂਰ ਕਰ ਦਿੱਤਾ। ਗੇਂਦਬਾਜ਼ੀ ਕਰ ਰਹੇ ਆਵੇਸ਼ ਖਾਨ ਨੇ ਆਪਣੇ ਓਵਰ ‘ਚ ਅਜਿਹੀ ਗਲਤੀ ਕਰ ਦਿੱਤੀ। ਆਵੇਸ਼ ਖਾਨ ਨੇ ਧੋਨੀ ਨੂੰ ਇਕ ਛੱਕਾ ਲਗਾਉਣ ਦਾ ਮੌਕਾ ਦੇ ਦਿੱਤਾ। ਜਿਸਦਾ ਖਾਮਿਆਜਾ ਉਸਨੂੰ ਇਕ ਲੰਮੇ ਛੱਕੇ ਨਾਲ ਭਰਨਾ ਪਿਆ। ਧੋਨੀ ਨੇ ਆਪਣਾ ਬੱਲਾ ਜ਼ੋਰਦਾਰ ਤਰੀਕੇ ਨਾਲ ਘੁੰਮਾਇਆ ਅਤੇ ਗੇਂਦ ਆਸਮਾਨ ਦੀਆਂ ਉਚਾਈਆਂ ਨੂੰ ਛੂਹਨ ਲਈ ਮਜ਼ਬੂਰ ਹੋ ਗਈ।
Related posts:
ਭਾਰਤ ਨੇ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ: ਪਾਕਿਸਤਾਨ ਨੂੰ 4-3 ਨਾਲ ਹਰਾਇਆ
ਭਾਰਤ ਨੇ ਏਸ਼ੀਅਨ ਹਾਕੀ ਚੈਂਪੀਅਨਸ ਟਰਾਫੀ 'ਚ ਪਾਕਿਸਤਾਨ ਨੂੰ 3-1 ਨਾਲ ਹਰਾਇਆ, ਹਰਮਨਪ੍ਰੀਤ ਨੇ ਕੀਤੇ ਦੋ ਗੋਲ
ਨੀਰਜ ਚੋਪੜਾ ਸਮੇਤ 11 ਨੂੰ ਖੇਡ ਰਤਨ ਪੁਰਸਕਾਰ, ਲਵਲੀਨਾ ਤੇ ਮਿਤਾਲੀ ਦੇ ਨਾਂ ਵੀ ਸੂਚੀ 'ਚ ਸ਼ਾਮਲ
ਟੀਮ ਇੰਡੀਆ 'ਤੇ ਜਿੱਤ ਮਗਰੋਂ ਹੋਸ਼ ਗਵਾ ਬੈਠੇ ਪਾਕਿਸਤਾਨੀ, ਸੜਕਾਂ 'ਤੇ ਫਾਇਰਿੰਗ, 12 ਜ਼ਖ਼ਮੀ
ਗੁਰਜੀਤ ਕੌਰ ਅਤੇ ਹਰਮਨਪ੍ਰੀਤ ਸਿੰਘ ਸਰਵੋਤਮ ਖਿਡਾਰੀ ਐਲਾਨੇ
13ਵਾਂ ਲਾਇਨਜ਼ ਫੀਲਡ ਹਾਕੀ ਟੂਰਨਾਮੈਂਟ 8 ਤੋਂ 10 ਅਕਤੂਬਰ ਤੱਕ ਸਰੀ ਵਿੱਚ ਹੋਵੇਗਾ