01
May
ਰਾਸ਼ਟਰਮੰਡਲ ਤਮਗਾ ਜੇਤੂਆਂ ਨੂੰ ਮਿਲੇ ਪ੍ਰਧਾਨ ਮੰਤਰੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਲੋਕ ਕਲਿਆਣ ਮਾਰਗ ਸਥਿਤ ਆਪਣੇ ਅਧਿਕਾਰਤ ਨਿਵਾਸ ‘ਤੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂ ਖਿਡਾਰੀਆਂ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ ਸਾਰੇ ਤਮਗਾ ਜੇਤੂ ਭਾਰਤੀ ਐਥਲੀਟਾਂ ਨੂੰ ਤਮਗਾ ਜਿੱਤਣ ‘ਤੇ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਜਿਹੜੇ ਖਿਡਾਰੀ ਤਮਗਾ ਨਹੀਂ ਜਿੱਤ ਸਕੇ, ਉਨ੍ਹਾਂ ਦਾ ਵੀ ਹੌਸਲਾ ਵਧਾਇਆ ਤੇ ਉਨ੍ਹਾਂ ਦੀ ਵੀ ਚੰਗਾ ਪ੍ਰਦਰਸ਼ਨ ਕਰਨ ‘ਤੇ ਸ਼ਲਾਘਾ ਕੀਤੀ।
ਸ਼੍ਰੀ ਮੋਦੀ ਨੇ ਕਿਹਾ ਕਿ ਗੋਲਡ ਕੋਸਟ ਵਰਗੇ ਵੱਡੇ ਮੰਚ ‘ਤੇ ਖਿਡਾਰੀਆਂ ਦੇ ਪ੍ਰਦਰਸ਼ਨ ਨੇ ਸਾਰਿਆਂ ਨੂੰ ਬਹੁਤ ਉਤਸ਼ਾਹਿਤ ਕੀਤਾ ਹੈ। ਉਨ੍ਹਾਂ ਕਿਹਾ, ”ਸਾਡੇ ਖਿਡਾਰੀਆਂ ਦੇ ਪ੍ਰਦਰਸ਼ਨ ਨੇ ਭਾਰਤ ਦੇ ਪੱਧਰ ਨੂੰ ਕਾਫੀ ਉੱਚਾ ਕੀਤਾ ਹੈ। ਜਦੋਂ ਵੀ ਕੋਈ ਭਾਰਤੀ ਐਥਲੀਟ ਵਿਸ਼ਵ ਪੱਧਰੀ ਮੰਚ ‘ਤੇ ਖੜ੍ਹਾ ਹੁੰਦਾ ਹੈ ਤੇ ਸਾਡਾ ਤਿਰੰਗਾ ਲਹਿਰਾਉਂਦਾ ਹੈ ਤਾਂ ਉਹ ਇਕ ਬਹੁਤ ਹੀ ਸਨਮਾਨਿਤ ਕਰਨ ਵਾਲਾ ਪਲ ਹੁੰਦਾ ਹੈ।”
Related posts:
ਪੰਜਾਬੀ ਖੇਡ ਸਾਹਿਤ 'ਤੇ ਪੀਐੱਚਡੀ ਕਰਨ ਵਾਲਾ ਪਹਿਲਾ ਰਿਸਰਚ ਸਕਾਲਰ ਡਾ. ਚਹਿਲ
ਸੋਨ ਤਮਗਾ ਵਿਜੇਤਾ ਮਨਜੀਤ ਚਾਹਲ ਨੌਕਰੀ ਦੀ ਉਡੀਕ 'ਚ ਓਵਰਏਜ਼ ਹੋ ਗਿਆ
ਵਾਲੀਬਾਲ ਖਿਡਾਰਨ ਪੂਜਾ ਗਹਿਲੋਤ ਲਈ ਸੌਖਾ ਨਹੀਂ ਸੀ ਪਹਿਲਵਾਨ ਬਣਨਾ
ਐੱਨ ਰਤਨਬਾਲਾ ਦੇਵੀ: ਭਾਰਤੀ ਫ਼ੁੱਟਬਾਲ ਟੀਮ ਦੀ ਜਾਨ
ਭਾਰਤ ਨੇ ਆਸਟਰੇਲੀਆ ਖ਼ਿਲਾਫ਼ ਤਿੰਨ ਵਿਕਟਾਂ ਨਾਲ ਇਤਿਹਾਸਕ ਜਿੱਤ ਦਰਜ ਕੀਤੀ
ਡੋਪ ਟੈਸਟ ਫੇਲ੍ਹ ਹੋਣ ਕਾਰਨ ਸਤਨਾਮ ਸਿੰਘ ਭੰਮਰਾ ’ਤੇ ਦੋ ਸਾਲ ਦੀ ਪਾਬੰਦੀ