ਛੋਟੇ ਕਾਰੋਬਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਓਨਟਾਰੀਓ ਨੇ ਕੀਤੀ ਖਾਸ ਪੇਸ਼ਕਸ਼

ਓਨਟਾਰੀਓ L: ਓਨਟਾਰੀਓ ਨੇ ਨਵੀਂ ਡਿਜੀਟਲ ਤਕਨਾਲੋਜੀਆਂ ਅਪਣਾਉਣ ਅਤੇ ਆਨਲਾਈਨ ਮੌਜੂਦਗੀ ਦੀ ਉਸਾਰੀ ਲਈ ਮੁੱਖ ਸੜਕਾਂ ਉੱਤੇ ਚੱਲਦੇ ਕਾਰੋਬਾਰਾਂ ਲਈ 2500 ਡਾਲਰ ਸਹਾਇਤਾ ਵਜੋਂ ਦੇਣ ਦਾ ਐਲਾਨ ਕੀਤਾ ਹੈ। ਬਰੈਂਪਟਨ—ਸਪਰਿੰਗਡੇਲ ਤੋਂ ਐੱਮ.ਪੀ.ਪੀ. ਹਰਿੰਦਰ ਮੱਲ੍ਹੀ ਨੇ ਬਰੈਂਪਟਨ ਦੇ ਡਾਊਨਟਾਊ੍ਵ ਫੋਟੋਗ੍ਰਾਫੀ ਸਟੂਡੀਓ ਵਿਖੇ ਮੁੱਖ ਸੜਕ ਡਿਜੀਟਲ (ਮੇਨ ਸਟਰੀਟ ਡਿਜੀਟਲ) ਪਹਿਲ ਦੀ ਸ਼ੁਰੂਆਤ ਕੀਤੀ। ਇਸ ਪਹਿਲ ਨਾਲ ਛੋਟੇ ਕਾਰੋਬਾਰੀਆਂ ਦੀਆਂ ਡਿਜੀਟਲ ਸਮਰੱਥਾਵਾਂ ‘ਚ ਵਾਧ ਹੋਵੇਗਾ। ਉਹ ਆਪਣੇ ਕਾਰੋਬਾਰ ਨੂੰ ਪ੍ਰਫੁੱਲਤ ਕਰਨ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰ ਸਕਣਗੇ। ਸਰਕਾਰ ਨੇ ਅਪ੍ਰੈਲ ਮਹੀਨੇ ਦੇ ਸ਼ੁਰੂ ‘ਚ ਇਸ ਪਹਿਲੇ ਲਈ ਸੂਬੇ ਭਰ ‘ਚ ਟੋਰਾਂਟੋ-ਆਧਾਰਤ ਪ੍ਰੋਗਰਾਮ ‘ਚ ਵਾਧਾ ਕਰਨ ਅਤੇ 12 ਮਿਲੀਅਨ ਡਾਲਰ, ਨਿਵੇਸ਼ ਕਰਨ ਦਾ ਐਲਾਨ ਕੀਤਾ ਸੀ। ਤਕਨਾਲੋਜੀ ਨੂੰ ਅਪਣਾਉਣ ਲਈ ਕਾਰੋਬਾਰੀਆਂ ਨੂੰ ਡਿਜੀਟਲ ਟਰਾਂਸਫਾਰਮੇਸ਼ਨ ਟ੍ਰੇਨਿੰਗ ਅਤੇ 2500 ਤੋਂ ਵਧ ਡਾਲਰ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਛੋਟੇ ਕਾਰੋਬਾਰੀਆਂ ਨੂੰ ਡਿਜੀਟਲ ਸੇਵਾਵਾਂ ਤਕ ਪਹੁੰਚ ਲਈ ਉੱਚ ਸਿੱਖਿਆ ਪ੍ਰਾਪਤ ਸਰਵਿਸ ਟੀਮ ਵਲੋਂ ਡਿਜੀਟਲ ਸਿਖਲਾਈ ਅਤੇ ਸਹਾਇਤਾ ਉਪਲੱਬਧ ਕਰਵਾਈ ਜਾਵੇਗੀ।

Leave a Reply

Your email address will not be published. Required fields are marked *