ਗ੍ਰੀਨਬੈਲਟ ਦੀ ਵਰਤੋਂ ਨਾਲ ਘੱਟ ਹੋ ਸਕਦੀ ਹੈ ਘਰਾਂ ਦੀ ਕੀਮਤ: ਡੱਗ

ਟੋਰਾਂਟੋ : ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੇ ਡੱਗ ਫੋਰਡ ਨੇ ਕਿਹਾ ਕਿ ਜੇਕਰ ਆਉਣ ਵਾਲੀਆਂ ਚੋਣ ‘ਚ ਪ੍ਰੋਗਰੈਸਿਵ ਪਾਰਟੀ ਦੀ ਜਿੱਤ ਹੁੰਦੀ ਹੈ ਤਾਂ ਉਹ ਡਿਵਲੈਪਰਜ਼ ਨੂੰ ਗ੍ਰੇਟਰ ਟੋਰਾਂਟੋ ਏਰੀਆ ਤੇ ਹੈਮਿਲਟਨ ‘ਚ ਜ਼ਮੀਨ ਦਾ ਵੱਡਾ ਹਿੱਸਾ ਉਨ੍ਹਾਂ ਨੂੰ ਮੁਹੱਈਆ ਕਰਵਾਉਣਗੇ।
12 ਫਰਵਰੀ ਨੂੰ ਰਿਕਾਰਡ ਕੀਤੇ ਇਕ ਵੀਡੀਓ ਜਿਸ ਨੂੰ ਸੱਤਾਧਾਰੀ ਧਿਰ ਵਲੋਂ ਸੋਮਵਾਰ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ ਗਿਆ, ‘ਚ ਫੋਰਡ ਕਹਿ ਰਹੇ ਹਨ ਕਿ 8,00,000 ਹੈਕਟੇਅਰ ਵਾਤਾਵਰਣ ਪੱਖੋਂ ਸੰਵੇਦਨਸ਼ੀਲ ਤੇ ਖੇਤੀਬਾੜੀ ਯੋਗ ਜ਼ਮੀਨ, ਜਿਸ ਨੂੰ ਗ੍ਰੀਨਬੈਲਟ ਆਖਿਆ ਜਾਂਦਾ ਹੈ, ਕਿਸਾਨਾਂ ਦੇ ਖੇਤ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਬਿਲਕੁਲ ਕਮਿਊਨਿਟੀ ਦੇ ਨਾਲ ਲੱਗਵੇਂ ਹਨ। ਸਾਨੂੰ ਇਨ੍ਹਾਂ ਨੂੰ ਖੋਲ੍ਹਣ ਦੀ ਲੋੜ ਹੈ ਤੇ ਇੱਥੇ ਸਪਲਾਈ ਮੁਹੱਈਆ ਕਰਵਾਉਣ ਦੀ ਲੋੜ ਹੈ। ਇਸ ਨਾਲ ਗ੍ਰੇਟਰ ਟੋਰਾਂਟੋ ਏਰੀਆ ਤੇ ਹੈਮਿਲਟਨ ‘ਚ ਹਾਊਸਿੰਗ ਦੀਆਂ ਕੀਮਤਾਂ ‘ਚ ਕਮੀ ਆ ਸਕਦੀ ਹੈ।
ਫਰਵਰੀ ‘ਚ ਪੀਸੀ ਪਾਰਟੀ ਆਗੂ ਨੇ ਕਿਹਾ ਕਿ ਉਹ ਪਹਿਲਾਂ ਹੀ ਦੇਸ਼ ਦੇ ਵੱਡੇ ਡਿਵੈਲਪਰਜ਼ ਨਾਲ ਗੱਲ ਕਰ ਚੁੱਕੇ ਹਨ ਤੇ ਉਹ ਚਾਹੁੰਦੇ ਹਨ ਕਿ ਉਹ ਕਹਿ ਸਕਣ ਕਿ ਇਹ ਉਨ੍ਹਾਂ ਦਾ ਆਈਡੀਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਕਿਫਾਇਤੀ ਹਾਊਸਿੰਗ ਦੀ ਉਨ੍ਹਾਂ ਦੀ ਯੋਜਨਾ ਹੈ, ਜਿਸ ਨਾਲ ਘਰਾਂ ਦੀਆਂ ਕੀਮਤਾਂ ਘੱਟ ਹੋ ਜਾਣਗੀਆਂ।