ਰਿਟਾਇਰਮੈਂਟ ਵਾਲੇ ਦਿਨ ਖੁਲ੍ਹੀ ਕਿਸਮਤ, ਲੱਗੀ 2 ਮਿਲੀਅਨ ਡਾਲਰ ਦੀ ਲਾਟਰੀ

ਓਟਾਵਾ : ਕੈਨੇਡਾ ਦੇ ਪਿੰਗ ਕੁਏਨ ਸ਼ੁਮ ਲਈ ਆਪਣੀ ਨੌਕਰੀ ਤੋਂ ਰਿਟਾਇਰ ਹੋਣ ਵਾਲਾ ਦਿਨ ਹਮੇਸ਼ਾ ਲਈ ਯਾਦਗਾਰ ਬਣ ਗਿਆ ਹੈ। ਦਰਅਸਲ ਜਿਸ ਦਿਨ ਪਿੰਗ ਆਪਣੀ ਨੌਕਰੀ ਤੋਂ ਰਿਟਾਇਰ ਹੋਏ ਉਸ ਦਿਨ ਉਨ੍ਹਾਂ ਦਾ ਜਨਮਦਿਨ ਵੀ ਸੀ, ਨਾਲ ਹੀ ਉਸ ਦਿਨ ਉਨ੍ਹਾਂ ਦੀ ਜ਼ਿੰਦਗੀ ‘ਚ ਕੁਝ ਅਜਿਹਾ ਹੋਇਆ, ਜੋ ਉਨ੍ਹਾਂ ਦੇ ਲਈ ਹਮੇਸ਼ਾ ਲਈ ਯਾਦਗਾਰ ਬਣ ਗਿਆ।
ਇਸ ਦਿਨ ਪਿੰਗ ਨੂੰ 2 ਮਿਲੀਡਨ ਡਾਲਰ ਦੀ ਲਾਟਰੀ ਦਾ ਜੈੱਕਪਾਟ ਵੀ ਮਿਲਿਆ। ਪਿੰਗ ਨੇ ਦੱਸਿਆ ਕਿ ਉਸ ਨੇ 28 ਅਪ੍ਰੈਲ ਨੂੰ ਲਾਟਰੀ ਦੀ ਟਿਕਟ ਖਰੀਦੀ ਸੀ ਅਤੇ ਸ਼ੁੱਕਰਵਾਰ ਨੂੰ ਉਸ ਦੇ ਹੱਥ ਇਹ ਜੈੱਕਪਾਟ ਲੱਗ ਗਿਆ। ਉਨ੍ਹਾਂ ਦਾ ਮੰਨਣਾ ਹੈ ਕਿ 28 ਅਪ੍ਰੈਲ ਦਾ ਦਿਨ ਉਨ੍ਹਾਂ ਦੇ ਲਈ ਬਹੁਤ ਹੀ ਅਹਿਮ ਅਤੇ ਕਿਸਮਤ ਵਾਲਾ ਰਿਹਾ।
ਪਿੰਗ ਨੇ ਦੱਸਿਆ ਕਿ 28 ਅਪ੍ਰੈਲ ਦੀ ਰਾਤ ਡ੍ਰਾਅ ‘ਚ ਉਸ ਨੇ 1 ਡਾਲਰ ਦੀ ਟਿਕਟ ਖਰੀਦ ਕੇ ਜੈੱਕਪਾਟ ਜਿੱਤਣ ਲਈ ਸਾਰੇ 6 ਨੰਬਰਾਂ ਨੂੰ ਮਿਲਾ ਲਿਆ ਸੀ। ਇਸ ਹਫਤੇ ਜਿੱਤ ਦਾ ਐਲਾਨ ਤੋਂ ਬਾਅਦ ਸ਼ੁਮ ਨੇ ਕਿਹਾ, ‘ਇਹ ਬੇਮਿਸਾਲ ਹੈ ਕਿ ਸਾਰੀਆਂ ਅਹਿਮ ਗੱਲਾਂ ਮੇਰੀ ਜ਼ਿੰਦਗੀ ‘ਚ ਇਕ ਹੀ ਦਿਨ ਹੋਈਆਂ, ਮੈਂ ਨੌਕਰੀ ਤੋਂ ਰਿਟਾਇਰ ਹੋਇਆ, ਮੇਰਾ ਜਨਮਦਿਨ ਸੀ ਅਤੇ ਮੇਰੇ ਹੱਥ ਇੰਨਾ ਵੱਡਾ ਜੈੱਕਪਾਟ ਲੱਗਾ।
ਪਿੰਗ ਨੇ ਦੱਸਿਆ ਕਿ ਮੈਂ ਕਈ ਸਾਲਾਂ ਤੋਂ ਬਹੁਤ ਮਿਹਨਤ ਕੀਤੀ ਹੈ ਅਤੇ ਮੈਂ ਆਪਣੇ ਇਸ ਚੰਗੇ ਵੇਲੇ ਨੂੰ ਆਪਣੇ ਪਰਿਵਾਰ ਨਾਲ ਸਾਂਝਾ ਕਰਨ ਲਈ ਕਾਫੀ ਉਤਸ਼ਾਹਿਤ ਹਾਂ। ਉਸ ਨੇ ਆਪਣਾ ਜਨਮਦਿਨ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਵੈਨਕੂਵਰ ‘ਚ ਮਨਾਇਆ। ਹੁਣ ਇਸ ਤੋਂ ਬਾਅਦ ਉਹ ਆਪਣੀ ਜਿੱਤੀ ਹੋਈ ਰਾਸ਼ੀ ਦੇ ਨਾਲ ਚੀਨ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹਨ।