ਸੋਨਮ ਕਪੂਰ ਦੇ ਹੱਥਾਂ ‘ਤੇ ਸਜੀ ਆਨੰਦ ਆਹੂਜਾ ਦੇ ਨਾਮ ਦੀ ਮਹਿੰਦੀ, ਜਮ ਕੇ ਕੀਤਾ ਡਾਂਸ

ਮੁੰਬਈ : ਸ਼ਨੀਵਾਰ ਨੂੰ ਸੋਨਮ ਨੇ ਆਪਣੇ ਹੱਥਾਂ ਵਿੱਚ ਆਨੰਦ ਦੇ ਨਾਮ ਦੀ ਮਹਿੰਦੀ ਲਗਵਾ ਲਈ। ਇਸ ਫੰਕਸ਼ਨ ਵਿੱਚ ਉਨ੍ਹਾਂ ਦਾ ਪੂਰਾ ਖਾਨਦਾਨ ਨਜ਼ਰ ਆਇਆ ਨਾਲ ਹੀ ਬਾਲੀਵੁੱਡ ਦੇ ਸਿਤਾਰੇ ਵੀ ਇਸਦਾ ਹਿੱਸਾ ਬਣੇ। ਸੈਰੇਮਨੀ ਵਿੱਚ ਸੋਨਮ ਅਤੇ ਆਨੰਦ ਇੱਕਠੇ ਦਿਖਾਈ ਦਿੱਤੇ। ਸੋਨਮ ਨੇ ਹੋਣ ਵਾਲੇ ਪਤੀ ਆਨੰਦ ਦੇ ਨਾਲ ਜਮ ਕੇ ਡਾਂਸ ਕੀਤਾ। ਸੋਨਮ ਦਾ ਡਾਂਸ ਵੀਡੀਓ ਵਾਇਰਲ ਹੋ ਗਿਆ ਹੈ।ਸੋਨਮ ਨੇ ਮਹਿੰਦੀ ਦੇ ਖਾਸ ਮੌਕੇ ਤੇ ਪੀਚ ਕਲਰ ਦਾ ਲਹਿੰਗਾ ਪਾਇਆ ਸੀ। ੳੁੱਥੇ ਆਨੰਦ ਵੀ ਪੀਚ ਕਲਰ ਦੇ ਆਊਟਫਿਟ ਵਿੱਚ ਨਜ਼ਰ ਆਏ। ਕਪੂਰ ਖਾਨਦਾਨ ਦੇ ਹਰ ਮੈਂਬਰ ਨੇ ਇਵੈਂਟ ਨੂੰ ਖੂਬ ਇੰਜੁਆਏ ਕੀਤਾ।ਇੰਟਰਨੈੱਟ ਤੇ ਕਈ ਵੀਡੀਓ ਵਾਇਰਲ ਹੋ ਰਹੇ ਹਨ।
ਸੋਨਮ ਕਪੂਰ ਦੀ ਮਹਿੰਦੀ ਵਿੱਚ ਸ਼ਨਾਇਆ ਕਪੂਰ, ਖੁਸ਼ੀ ਕਪੂਰ, ਜਾਨਵੀ ਕਪੂਰ ਅਤੇ ਅੰਸ਼ੁਲਾ ਕਪੂਰ ਇੱਕ ਹੀ ਫ੍ਰੇਮ ਵਿੱਚ ਨਜ਼ਰ ਆਈ।ਤਸਵੀਰ ਵਿੱਚ ਇਨ੍ਹਾਂ ਭੈਣਾਂ ਦੀ ਬਾਂਡਿੰਗ ਦੇਖਦੇ ਹੀ ਬਣਦੀ ਹੈ। ਅੰਸ਼ੁਲਾ ਦੇ ਨਾਲ ਜਾਨਵੀ-ਖੁਸ਼ੀ ਦੇ ਰਿਸ਼ਤੇ ਹੁਣ ਪਹਿਲਾਂ ਤੋਂ ਬਹਤੁ ਜਿਆਦਾ ਬੇਹਤਰ ਹੋਏ ਹਨ। ਇਹ ਤਸਵੀਰ ਪਰਫੈਕਟ ਸਿਸਟਰ ਲਵ ਸੋਸ਼ਲ ਮੀਡੀਆ ਤੇ ਫੈਨਜ਼ ਦੇ ਵਿੱਚ ਵਾਇਰਲ ਹੋ ਰਿਹਾ ਹੈ।
ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਅਤੇ ਬਿਜਨੈਸਮੈਨ ਆਨੰਦ ਆਹੂਜਾ ਦਾ ਵਿਆਹ 8 ਮਈ ਨੂੰ ਹੋਣ ਜਾ ਰਿਹਾ ਹੈ। ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ ਅਤੇ ਕਈ ਤਸਵੀਰਾਂ ਸੋਸ਼ਲ ਮੀਡੀਅ ਤੇ ਵਾਇਰਲ ਵੀ ਹੋ ਰਹੀਆਂ ਹਨ।ਬੀਤੇ ਦਿਨ ਐਤਵਾਰ ਨੂੰ ਸੋਨਮ ਦੀ ਮਹਿੰਦੀ ਦੀ ਰਸਮ ਪੂਰੀ ਹੋਈ। ਸੋਨਮ ਦੇ ਹੱਥਾਂ ਤੇ ਆਪਣੇ ਪਤੀ ਆਨੰਦ ਆਹੂਜਾ ਦੇ ਨਾਲ ਦਾ ਗਹਿਰਾ ਰੰਗ ਚੜ ਗਿਆ ਹੈ।
ਇਸ ਦੌਰਾਨ ਇਹ ਨਵੀਂ ਦੁਲਹਨ ਕਾਫੀ ਸੁੰਦਰ ਦਿਖਾਈ ਦੇ ਰਹੀਆਂ ਸਨ। ਦੱਸ ਦੇਈਏ ਕਿ ਮਹਿੰਦੀ ਸੈਰੇਮਨੀ ਵਿੱਚ ਬਾਲੀਵੁੱਡ ਵਿੱਚ ਕਈ ਫੇਮਸ ਸਿਤਾਰੇ ਸ਼ਾਮਿਲ ਰਹੇ। ਇਸ ਆਯੋਜਨ ਵਿੱਚ ਜਾਨਵੀ, ਰਾਣੀ ਮੁਖਰਜੀ, ਕਰਨ ਜੌਹਰ, ਕੁਨਾਲ ਰਾਵਲ ਆਦਿ ਸਿਤਾਰ ਸ਼ਾਮਿਲ ਹੋਏ ਸਨ।
ਸੋਸ਼ਲ ਮੀਡੀਆ ‘ਤੇ ਸੋਨਮ ਦੀ ਮਹਿੰਦੀ ਦੀਆਂ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇੱਕ ਤਸਵੀਰ ਵਿੱਚ ਸੋਨਮ ਕਪੂਰ ਦੀ ਭੈਣ ਰਿਆ ਕਪੂਰ ਅਤੇ ਕਜ਼ਨ ਨੇ ਵੀ ਮਹਿੰਦੀ ਲਗਵਾਈ ਹੈ। ਉੱਥੇ ਖੁਸ਼ੀ ਕਪੂਰ ਵੀ ਮਹਿੰਦੀ ਲਗਵਾ ਕੇ ਕਾਫੀ ਖੁਸ਼ ਦਿਖਾਈ ਦੇ ਰਹੀ ਸੀ।ਇਸ ਦੌਰਾਨ ਸੋਨਮ ਦੇ ਦੁਲਹੇਰਾਜਾ ਆਨੰਦ ਆਹੂਜਾ ਵੀ ਆਪਣੀ ਹੋਣ ਵਾਲੀ ਜੀਵਣਸਾਥੀ ਦੇ ਹੱਥਾਂ ਦੀ ਮਹਿੰਦੀ ਦੇਖਣ ਪਹੁੰਚੇ।ਉਹ ਦੋਵੇਂ ਇਕੱਠੇ ਕਾਫੀ ਚੰਗੇ ਲੱਗ ਰਹੇ ਸਨ।
ਦੱਸ ਦੇਈਏ ਕਿ ਸੋਨ ਕਪੂਰ ਦੇ ਵਿਆਹ ਦੀ ਤਾਰੀਕ ਦਾ ਐਲਾਨ ਕਰਦੇ ਹੋਏ ਪਿਤਾ ਅਨਿਲ ਕਪੂਰ ਨੇ ਵਿਆਹ ਵਿੱਚ ਪ੍ਰਾਈਵੇਸੀ ਰੱਖਣ ਦੀ ਅਪੀਲ ਕੀਤੀ ਸੀ, ਅਜਿਹੇ ਵਿੱਚ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਹਨ।ਦੱਸ ਦੇਈਏ ਕਿ ਸੋਨਮ ਅਤੇ ਆਨੰਦ ਆਹੂਜਾ ਪਿਛਲੇ ਤਿੰਨ ਸਾਲ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।
ਦੋਹਾਂ ਦੇ ਵਿੱਚ ਕਾਫੀ ਚੰਗੀ ਅੰਡਰਸਟੈਡਿੰਗ ਹੈ।ਆਨੰਦ ਨੂੰ ਕਈ ਵਾਰ ਸੋਨਮ ਕਪੂਰ ਦੇ ਫੈਮਿਲੀ ਫੰਕਸ਼ਨ ਵਿੱਚ ਦੇਖਿਆ ਗਿਆ ਹੈ। ਆਨੰਦ ਦਿੱਲੀ ਦੇ ਇੱਕ ਵੱਡੇ ਬਿਜਨੈੱਸਮੈਨ ਹਨ। ਦੋਹਾਂ ਨੇ ਵਿਆਹ ਦੇ ਐਲਾਨ ਤੋਂ ਪਹਿਲਾਂ ਕਦੇ ਆਪਣੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲਬਾਤ ਨਹੀਂ ਕੀਤੀ ਪਰ ਸੋਸ਼ਲ ਮੀਡੀਆ ਤੇ ਅਕਸਰ ਵਾਇਰਲ ਹੋਣ ਵਾਲੀਆਂ ਤਸਵੀਰਾਂ ਉਨ੍ਹਾਂ ਦੇ ਫੈਨਜ਼ ਦੀ ਐਕਸਾਈਟਮੈਂਟ ਨੂੰ ਜ਼ਰੂਰ ਵਧਾਉਂਦੀ ਰਹਿੰਦੀਆਂ ਹਨ।