ਏਸ਼ੀਆ ਦੇ ਟਾਪ-10 ‘ਚ ਜਗ੍ਹਾ ਬਣਾਉਣਾ ਪਹਿਲਾ ਟੀਚਾ : ਸ਼ੇਤਰੀ

ਨਵੀਂ ਦਿੱਲੀ : ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਤੇ ਸਟਾਰ ਸਟ੍ਰਾਈਕਰ ਸੁਨੀਲ ਸ਼ੇਤਰੀ ਦਾ ਮੰਨਣਾ ਹੈ ਕਿ ਭਾਰਤ ਨੂੰ ਸਭ ਤੋਂ ਪਹਿਲਾਂ ਏਸ਼ੀਆ ਦੇ ਟਾਪ-10 ਦੇਸ਼ਾਂ ‘ਚ ਜਗ੍ਹਾ ਬਣਾਉਣ ਦਾ ਟੀਚਾ ਰੱਖਣਾ ਪਵੇਗਾ ਤਾਂ ਹੀ ਉਹ ਭਵਿੱਖ ‘ਚ ਫੀਫਾ ਵਿਸ਼ਵ ਕੱਪ ਵਿਚ ਖੇਡਣ ਬਾਰੇ ਸੋਚ ਸਕੇਗਾ।
ਕੌਮਾਂਤਰੀ ਮੁਕਾਬਲਿਆਂ ‘ਚ ਦੇਸ਼ ਲਈ ਸਭ ਤੋਂ ਵੱਧ ਗੋਲ ਕਰਨ ਵਾਲੇ ਸ਼ੇਤਰੀ ਨੇ ਐਤਵਾਰ ਗੁੜਗਾਓਂ ਸਥਿਤ ਹੈਰੀਟੇਜ ਸਕੂਲ ਵਿਚ ‘ਕਿਆ ਮਾਸਟਰਸ ਇੰਡੀਆ’ ਵਲੋਂ ਸਕੂਲੀ ਫੁੱਟਬਾਲ ਖਿਡਾਰੀਆਂ ਲਈ ਆਯੋਜਿਤ ਟ੍ਰਾਇਲ ਦੌਰਾਨ ਪੱਤਰਕਾਰਾਂ ਨੂੰ ਇਹ ਗੱਲ ਕਹੀ। ਕਿਆ ਮਾਸਟਰਸ ਇੰਡੀਆ ‘ਫੀਫਾ ਦਾ ਅਧਿਕਾਰਤ ਪਾਰਟਨਰ ਹੈ ਅਤੇ ਉਸ ਨੇ ਪਹਿਲੀ ਵਾਰ ਇਸ ਤਰ੍ਹਾਂ ਦਾ ਟ੍ਰਾਇਲ ਆਯੋਜਿਤ ਕੀਤਾ ਹੈ, ਜਿਸ ‘ਚ ਚੁਣੇ ਗਏ 6 ਬੱਚਿਆਂ ਨੂੰ ਇਸ ਸਾਲ ਰੂਸ ‘ਚ ਹੋਣ ਵਾਲੇ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦਾ ਹਿੱਸਾ ਬਣਨ ਦਾ ਯਾਦਗਾਰੀ ਮੌਕਾ ਮਿਲੇਗਾ।
ਭਾਰਤੀ ਕਪਤਾਨ ਤੋਂ ਭਾਰਤ ਦੇ ਭਵਿੱਖ ਵਿਚ ਕਦੇ ਵਿਸ਼ਵ ਕੱਪ ਵਿਚ ਖੇਡਣ ਦੀਆਂ ਸੰਭਾਵਨਾਵਾਂ ਬਾਰੇ ਪੁੱਛੇ ਜਾਣ ‘ਤੇ ਉਸ ਨੇ ਕਿਹਾ, ”ਭਾਰਤ ਨੂੰ ਫੀਫਾ ਵਿਸ਼ਵ ਕੱਪ ਵਿਚ ਹਿੱਸਾ ਲੈਣ ਲਈ ਅਜੇ ਲੰਬਾ ਸਫਰ ਤਹਿ ਕਰਨਾ ਪਵੇਗਾ।”