ਧੋਨੀ ਦੁਨੀਆ ਦਾ ਸਭ ਤੋਂ ਸ਼ਾਨਦਾਰ ਵਿਕਟਕੀਪਰ : ਮਾਇਕ ਹਸੀ

ਨਵੀਂ ਦਿੱਲੀ— ਚੇਨਈ ਸੁਪਰ ਕਿੰਗਜ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਤਾਰੀਫ ਕਰਦੇ ਹੋਏ ਟੀਮ ਦੇ ਬੱਲੇਬਾਜ਼ੀ ਕੋਚ ਮਾਇਕ ਹਸੀ ਨੇ ਕਿਹਾ ਕਿ ਸਪਿੰਨਰਾਂ ਦੀ ਗੇਂਦ ‘ਤੇ ਸਟੰਪਿੰਗ ਦੇ ਮਾਮਲੇ ‘ਚ ਧੋਨੀ ਸਭ ਤੋਂ ਤੇਜ਼ ਵਿਕਟਕੀਪਰ ਹੈ।
ਸ਼ਨੀਵਾਰ ਨੂੰ ਰਾਈਲ ਚੈਲੇਂਜ਼ਰਸ ਬੈਂਗਲੁਰੂ ਖਿਲਾਫ 6 ਵਿਕਟਾਂ ਨਾਲ ਜਿੱਤ ਦਰਜ਼ ਕਰਨ ਤੋਂ ਬਾਅਦ ਹਸੀ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਪਿੰਨਰਾਂ ਦੀ ਗੇਂਦ ‘ਤੇ ਵਿਕਟਕੀਪਿੰਗ ਦੌਰਾਨ ਸਟੰਪਿੰਗ ਦੇ ਮਾਮਲੇ ‘ਚ ਧੋਨੀ ਦੁਨੀਆ ਦੇ ਸਭ ਤੋਂ ਕੁਸ਼ਲ ਵਿਕਟਕੀਪਰ ਹਨ। ਉਹ ਕਾਫੀ ਤੇਜ਼ ਵਿਕਟਕੀਪਰ ਹੈ।
ਮੈਚ ‘ਚ ਧੋਨੀ ਨੇ ਹਰਭਜਨ ਸਿੰਘ ਦੀ ਗੇਂਦ ‘ਤੇ ਪਹਿਲਾਂ ਏਬੀ ਡਿਵੀਲਿਅਰਸ ਅਤੇ ਫਿਰ ਮੁਰੂਗਨ ਅਸ਼ਵਿਨ ਨੂੰ ਸਟੰਪ ਕੀਤਾ। ਜਿਸ ਨਾਲ ਬੈਂਗਲੁਰੂ ਦੀ ਟੀਮ 20 ਓਵਰਾਂ ‘ਚ 9 ਵਿਕਟਾਂ ‘ਤੇ 127 ਦੌੜਾਂ ਹੀ ਬਣਾ ਸਕੀ ਅਤੇ ਚੇਨਈ ਸੁਪਰ ਕਿੰਗਜ ਨੇ ਦੋ ਓਵਰ ਬਾਕੀ ਰਹਿੰਦੇ ਟੀਚੇ ਨੂੰ ਹਾਸਲ ਕਰ ਲਿਆ।
ਧੋਨੀ ਨੇ ਬੈਂਗਲੁਰੂ ਖਿਲਾਫ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਯੁਜਵੇਂਦਰ ਚਹਲ ਦੇ ਓਵਰ ‘ਚ ਤਿੰਨ ਛੱਕੇ ਲਗਾਏ ਉਸ ਨੇ 23 ਗੇਂਦਾਂ ‘ਚ ਅਜੇਤੂ 31 ਦੌੜਾਂ ਦੀ ਪਾਰੀ ਖੇਡੀ। ਹਸੀ ਨੇ ਕਿਹਾ ਕਿ ਧੋਨੀ ਟੀਮ ਦੇ ਕਾਫੀ ਅਹਿੰਮ ਖਿਡਾਰੀ ਹੈ। ਉਹ ਸ਼ਾਨਦਾਰ ਵਿਕਟਕੀਪਰ ਹੈ। ਬੱਲੇਬਾਜ਼ੀ ਵੀ ‘ਚ ਸ਼ਾਨਦਾਰ ਫਾਰਮ ‘ਚ ਹੈ। ਪਿਛਲੇ ਕੁਝ ਸਾਲਾਂ ‘ਚ ਮੈਂ ਉਸ ਨੂੰ ਇਸ ਫਾਰਮ ‘ਚ ਨਹੀਂ ਦੇਖਿਆ।
ਹਸੀ ਨੇ ਟੀਮ ਦੇ ਸਪਿਨ ਗੇਂਦਬਾਜ਼ਾਂ ਹਰਭਜਨ ਸਿੰਘ ਅਤੇ ਰਵਿੰਦਰ ਜਡੇਜਾ ਦੀ ਤਾਰੀਫ ਕੀਤੀ। ਉਸ ਨੇ ਕਿਹਾ ਕਿ ਹਰਭਜਨ ਪਿਛਲੇ ਕੁਝ ਮੈਚਾਂ ਤੋਂ ਵਧੀਆ ਗੇਂਦਬਾਜ਼ੀ ਕਰ ਰਿਹਾ ਹੈ ਅਤੇ ਉਹ ਵਿਚਾਲੇ ਦੇ ਓਵਰਾਂ ‘ਚ ਸਾਡੇ ਲਈ ਕਮਾਲ ਦਾ ਕੰਮ ਕਰ ਰਹੇ ਹਨ। ਜਡੇਜਾ ਨੇ ਬਹੁਤ ਵਧੀਆ ਗੇਂਦਬਾਜ਼ੀ ਕੀਤੀ। ਕਪਤਾਨ ਨੇ ਉਸ ‘ਤੇ ਭਰੋਸਾ ਜਤਾਇਆ ਜੋ ਜਰੂਰੀ ਸੀ ਅਤੇ ਇਸ ਨਾਲ ਉਸ ਦਾ ਆਤਮਵਿਸ਼ਵਾਸ਼ ਵਧਿਆ।