09
May
ਟੋਰਾਂਟੋ ਜੈਸ ਬੇਸਬਾਲ ਟੀਮ ਦਾ ਖਿਡਾਰੀ ਰੋਬਰਟੋ ਸ਼ੋਸ਼ਣ ਦੇ ਦੋਸ਼ਾਂ ‘ਚ ਗ੍ਰਿਫਤਾਰ
ਟੋਰਾਂਟੋ : ਟੋਰਾਂਟੋ ਬਲੂ ਜੈਸ ਬੇਸਬਾਲ ਟੀਮ ਦੇ ਖਿਡਾਰੀ ਰੋਬਰਟੋ ਓਸੁਨਾ ‘ਤੇ ਔਰਤ ਦਾ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਹਨ ਤੇ ਉਸ ਨੂੰ ਮੰਗਲਵਾਰ ਸਵੇਰੇ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਦੀ ਜਾਣਕਾਰੀ ਟੋਰਾਂਟੋ ਪੁਲਸ ਨੇ ਦਿੱਤੀ ਹੈ। ਕਥਿਤ ਘਟਨਾ ਦੇ ਵੇਰਵੇ ਅਜੇ ਪੁਲਸ ਵਲੋਂ ਮੁਹੱਈਆ ਨਹੀਂ ਕਰਵਾਏ ਗਏ ਹਨ। ਪੁਲਸ ਨੇ ਦੱਸਿਆ ਕਿ ਓਸੁਨਾ ਨੂੰ 18 ਜੂਨ ਦਿਨ ਸੋਮਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਬਲੂ ਜੈਸ ਨੇ ਘਟਨਾ ‘ਤੇ ਤੁਰੰਤ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਮੇਜਰ ਲੀਗ ਬੇਸਬਾਲ ਪਹਿਲਾਂ ਵੀ ਅਜਿਹੇ ਮਾਮਲਿਆਂ ਕਾਰਨ ਵਿਵਾਦਾਂ ‘ਚ ਰਹਿ ਚੁੱਕੀ ਹੈ। ਜੋਸ ਰੀਯਸ (51 ਖੇਡਾਂ), ਐਰੋਲਡਿਸ ਕੈਪਮੈਨ (30 ਖੇਡਾਂ), ਜੂਰੀ ਫੈਮਿਲੀਆ (15 ਖੇਡਾਂ) ਤੇ ਸਟੀਵਨ ਰਾਈਟ (15 ਖੇਡਾਂ) ਵੀ ਅਜਿਹੇ ਹੀ ਮਾਮਲਿਆਂ ‘ਚ ਸਸਪੈਂਡ ਕੀਤੇ ਜਾ ਚੁੱਕੇ ਹਨ।
Related posts:
ਕੈਨੇਡਾ ਅਤੇ ਹੋਰ ਦੇਸ਼ਾਂ ਦੀ ਮਜ਼ਦੂਰ ਯੂਨੀਅਨਾਂ ਅਤੇ ਕਮਿਊਨਿਟੀ ਸੰਸਥਾਂਵਾਂ ਦਾ ਭਾਰਤ ਦੇ ਕਿਸਾਨਾਂ ਦੇ ਸਮਰਥਨ ਵਿੱਚ ਬਿਆ...
ਪੰਜਾਬੀ ਖੇਡ ਸਾਹਿਤ 'ਤੇ ਪੀਐੱਚਡੀ ਕਰਨ ਵਾਲਾ ਪਹਿਲਾ ਰਿਸਰਚ ਸਕਾਲਰ ਡਾ. ਚਹਿਲ
ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮੀਟਿੰਗ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਰਹੀਂ ਸਮਰਪਿਤ
ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਨੇ ਅਠਾਰਵਾਂ ਮਾਂ-ਬੋਲੀ ਦਿਵਸ ਜ਼ੂਮ ਰਾਹੀਂ ਮਨਾਇਆ
ਸੋਨ ਤਮਗਾ ਵਿਜੇਤਾ ਮਨਜੀਤ ਚਾਹਲ ਨੌਕਰੀ ਦੀ ਉਡੀਕ 'ਚ ਓਵਰਏਜ਼ ਹੋ ਗਿਆ
ਵਾਲੀਬਾਲ ਖਿਡਾਰਨ ਪੂਜਾ ਗਹਿਲੋਤ ਲਈ ਸੌਖਾ ਨਹੀਂ ਸੀ ਪਹਿਲਵਾਨ ਬਣਨਾ