11
May
ਨਡਾਲ ਨੇ ਲਗਾਤਾਰ 50ਵਾਂ ਸੈਟ ਜਿੱਤ ਕੇ ਮੈਕੇਨਰੋ ਦਾ ਰਿਕਾਰਡ ਤੋੜਿਆ
ਮੈਡ੍ਰਿਡ : ਟੈਨਿਸ ਵਿਸ਼ਵ ਦੀਆਂ ਪ੍ਰਮੁੱਖ ਖੇਡਾਂ ‘ਚ ਆਪਣਾ ਖਾਸ ਸਥਾਨ ਰਖਦੀ ਹੈ। ਟੈਨਿਸ ਦੇ ਕਈ ਰਾਸ਼ਟਰੀ ਅਤੇ ਕਈ ਅੰਤਰਰਾਸ਼ਟਰੀ ਮੁਕਾਬਲੇ ਕਰਾਏ ਜਾਂਦੇ ਹਨ।
ਇਸੇ ਲੜੀ ‘ਚ ਰਾਫੇਲ ਨਡਾਲ ਨੇ ਕਲੇਕੋਰਟ ‘ਤੇ ਲਗਾਤਾਰ 50ਵਾਂ ਸੈਟ ਜਿੱਤ ਕੇ ਜਾਨ ਮੈਕੇਨਰੋ ਦਾ 34 ਸਾਲ ਪੁਰਾਣਾ ਰਿਕਾਰਡ ਤੋੜਦੇ ਹੋਏ ਮੈਡ੍ਰਿਡ ਓਪਨ ‘ਚ ਡਿਏਗੋ ਸ਼ਵਾਤਰਜਮੈਨ ਨੂੰ ਹਰਾਇਆ। ਨਡਾਲ ਨੇ 6-3, 6-4 ਨਾਲ ਜਿੱਤ ਦਰਜ ਕਰਕੇ ਕੁਆਰਟਰਫਾਈਨਲ ‘ਚ ਜਗ੍ਹਾ ਬਣਾ ਲਈ। ਮੈਕੇਨਰੋ ਨੇ 1984 ‘ਚ ਲਗਾਤਾਰ 49 ਸੈਟ ਜਿੱਤੇ ਸਨ ਜਿਸ ‘ਚ ਮੈਡ੍ਰਿਡ ਓਪਨ ਖਿਤਾਬ ਸ਼ਾਮਲ ਸੀ। ਹੁਣ ਉਹ ਆਸਟ੍ਰੀਆ ਦੇ ਡੋਮਿਨਿਕ ਥਿਏਮ ਨਾਲ ਖੇਡਣਗੇ।
Related posts:
ਡੋਪ ਟੈਸਟ ਫੇਲ੍ਹ ਹੋਣ ਕਾਰਨ ਸਤਨਾਮ ਸਿੰਘ ਭੰਮਰਾ ’ਤੇ ਦੋ ਸਾਲ ਦੀ ਪਾਬੰਦੀ
ਆਸਟਰੇਲੀਆ ਨੇ ਪਹਿਲਾ ਵਨਡੇ ਜਿੱਤਿਆ, 289 ਦਿਨ ਬਾਅਦ ਮੈਚ ਖੇਡਣ ਉੱਤਰੀ ਟੀਮ ਇੰਡੀਆ
ਡੋਪਿੰਗ ਮਾਮਲੇ 'ਚ ਕੋਲਮੈਨ ’ਤੇ ਦੋ ਸਾਲਾਂ ਲਈ ਪਾਬੰਦੀ
ਅਮਰੀਕਾ ਦੀ ਐੱਫਐੱਲਸੀਏ ਵੱਲੋਂ ਖੇਡੇਗਾ ਮੁਹਾਲੀ ਦਾ ਅਮਾਨ ਸੰਧੂ
ਆਈਪੀਐੱਲ : ‘ਬਾਇਓ ਬਬਲ’ ਦਾ ਉਲੰਘਣ ਕਰਨ ’ਤੇ ਖਿਡਾਰੀ ਹੋਵੇਗਾ ਟੀਮ ’ਚੋਂ ਬਾਹਰ
ਕਰੋਨਾ : ਥੌਮਸ ਅਤੇ ਉਬੇਰ ਕੱਪ ਟੂਰਨਾਮੈਂਟ ਮੁਲਤਵੀ