ਪਿਤਾ-ਧੀ ਦੀ ਜੋੜੀ ਨੇ ਫਤਿਹ ਕੀਤਾ ਮਾਊਂਟ ਐਵਰੇਸਟ

ਨਵੀਂ ਦਿੱਲੀ : ਅਜੀਤ ਬਜਾਜ ਅਤੇ ਦੀਆ ਬਜਾਜ ਦੀ ਪਿਤਾ-ਧੀ ਦੀ ਜੋੜੀ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਵਰੇਸਟ ‘ਤੇ ਫਤਿਹ ਹਾਸਲ ਕਰ ਲਈ ਹੈ । ਰੋਮਾਂਚਕ ਯਾਤਰਾਵਾਂ ਦੇ ਸ਼ੌਕੀਨ ਅਜੀਤ ਬਜਾਜ ਅਤੇ ਉਨ੍ਹਾਂ ਦੀ ਧੀ ਦੀਆ ਨੇ 16 ਅਪ੍ਰੈਲ ਨੂੰ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ । ਰਸਤੇ ਦੇ ਤਮਾਮ ਖ਼ਤਰਿਆਂ ਅਤੇ ਉਚਾਈ ‘ਤੇ ਤੇਜੀ ਨਾਲ ਬਦਲਦੇ ਮੌਸਮ ਤੋਂ ਜੂਝਦੇ ਹੋਏ ਆਖ਼ਿਰਕਾਰ ਇਹ ਜੋੜੀ ਮਾਉਂਟ ਐਵਰੇਸਟ ‘ਤੇ ਫਤਿਹ ਹਾਸਲ ਕਰਨ ਵਿੱਚ ਕਾਮਯਾਬ ਰਹੀ ।
ਅਜੀਤ ਨੇ ਦੱਸਿਆ ਕਿ ਜਿਵੇਂ ਹੀ ਉਹ ਦੋਵੇਂ ਮਾਉਂਟ ਐਵਰੇਸਟ ਦੇ ਕਰੀਬ ਪੁੱਜੇ, ਉਹ ਸੰਸਾਰ ਦੇ ਕੁਦਰਤੀ ਅਜੂਬਿਆਂ ਵਿੱਚੋਂ ਇੱਕ ਇਸ ਸਿੱਖਰ ਨੂੰ ਦੇਖਣ ਲੱਗੇ । ਉਨ੍ਹਾਂ ਨੇ ਕਿਹਾ- ਸਾਨੂੰ ਉੱਥੇ ਪਹੁੰਚ ਕੇ ਮਹਿਸੂਸ ਹੋਇਆ ਕਿ ਅਸੀਂ ਕਦੇ ਵੀ ਪਹਾੜ ਉੱਤੇ ਫਤਿਹ ਹਾਸਲ ਨਹੀਂ ਕਰ ਸਕਦੇ ਅਤੇ ਸਾਨੂੰ ਪੂਰੇ ਸਨਮਾਨ ਅਤੇ ਨਿਮਰਤਾ ਦੇ ਨਾਲ ਪਹਾੜ ‘ਤੇ ਚੜ੍ਹਨਾ ਸਿੱਖਣਾ ਹੋਵੇਗਾ । ।
ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੀ ਇਸ ਯਾਤਰਾ ਅਤੇ ਉਨ੍ਹਾਂ ਦੇ ਪਿਤਾ ਵਲੋਂ ਮਿਲ ਰਿਹਾ ਪ੍ਰੋਤਸਾਹਨ ਦੇਸ਼ ਦੀਆਂ ਕੁੜੀਆਂ ਲਈ ਪ੍ਰਕਾਸ਼ ਥੰਮ ਬਣੇਗਾ । ਅਜੀਤ ਉੱਤਰੀ ਅਤੇ ਦੱਖਣ ਧਰੁਵ ਉੱਤੇ ਸਕੀਇੰਗ ਕਰਨ ਵਾਲੇ ਪਹਿਲੇ ਭਾਰਤੀ ਹਨ । ਉਨ੍ਹਾਂ ਨੂੰ ਇਸ ਉਪਲਬਧੀ ਲਈ ਪਦਮਸ਼੍ਰੀ ਨਾਲ ਵੀ ਨਵਾਜ਼ਿਆ ਜਾ ਚੁੱਕਿਆ ਹੈ ।

Leave a Reply

Your email address will not be published. Required fields are marked *