ਗੋਲਫ ਟੂਰਨਾਮੈਂਟ ‘ਚ ਕੀਤਾ ਖਰਾਬ ਪ੍ਰਦਰਸ਼ਨ ਤਾਂ ਪਤਨੀ ਨੇ ਘਰ ਆਉਣ ‘ਤੇ ਕੁੱਟਿਆ, ਗ੍ਰਿਫਤਾਰ

ਵਾਸ਼ਿੰਗਟਨ : ਪੀ.ਜੀ.ਏ. ਸਟਾਰ ਲੁਕਾਸ ਗਲੋਵਰ ਦੀ ਪਤਨੀ ਨੂੰ ਬੀਤੇ ਦਿਨਾਂ ‘ਚ ਪੁਲਸ ਨੇ ਪਤੀ ਨੂੰ ਕੁੱਟਣ ਦੇ ਦੋਸ਼ ‘ਚ ਫਲੋਰਿਡਾ ਸਥਿਤ ਇਕ ਕਿਰਾਏ ਦੇ ਘਰ ਤੋਂ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕ੍ਰਿਸਟਾ ਦਿ ਪਲੇਅਰਸ ਚੈਂਪੀਅਨਸ਼ਿਪ ‘ਚ ਪਤੀ ਦੇ ਖਰਾਬ ਪ੍ਰਦਰਸ਼ਨ ਤੋਂ ਨਾਰਾਜ਼ ਸੀ। ਇਸ ਲਈ ਪਤੀ ਜਿਵੇਂ ਹੀ ਘਰ ਆਇਆ, ਦੋਹਾਂ ਵਿਚਾਲੇ ਬਹਿਸ ਹੋ ਗਈ। ਇਸੇ ਦੌਰਾਨ ਕ੍ਰਿਸਟਾ ‘ਤੇ ਲੁਕਾਸ ਨੂੰ ਕੁੱਟਣ ਦਾ ਦੋਸ਼ ਲੱਗਾ ਹੈ।
ਸੇਂਟ ਜੋਨਸ ਕਾਊਂਟੀ ਸ਼ੈਰਿਫ ਅਫਸਰ ਨੇ ਕਿਹਾ ਕਿ 36 ਸਾਲਾ ਦੀ ਕ੍ਰਿਸਟਾ ਨੇ 2009 ਦੇ ਯੂ.ਐੱਸ. ਓਪਨ ਵਿਨਰ ਪਤੀ ਨੂੰ ਸੱਸ ਅਤੇ ਬੱਚਿਆਂ ਦੇ ਸਾਹਮਣੇ ਕੁੱਟਿਆ। ਲੁਕਾਸ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਉਹ ਘਰ ਪਹੁੰਚਿਆ ਤਾਂ ਪਤਨੀ ਨੇ ਉਸ ਨੂੰ ਚੈਂਪੀਅਨਸ਼ਿਪ ‘ਚ ਖਰਾਬ ਪ੍ਰਦਰਸ਼ਨ ਕਰਨ ‘ਤੇ ਲੂਜ਼ਰਸ ਕਿਹਾ। ਉਸ ਨੇ ਰੋਕਿਆ ਤਾਂ ਪਤਨੀ ਲੜਨ ਲੱਗੀ। ਪੁਲਸ ਨੇ ਕ੍ਰਿਸਟਾ ਨੂੰ ਗ੍ਰਿਫਤਾਰ ਕਰ ਲਿਆ, ਜਿਸ ਨੂੰ ਬਾਅਦ ‘ਚ 2500 ਪੌਂਡ ਦੇ ਬਾਊਂਸ ਭਰ ਕੇ ਜ਼ਮਾਨਤ ਮਿਲੀ। ਹਾਲਾਂਕਿ ਬਾਅਦ ‘ਚ ਲੁਕਾਸ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਨੇ ਮਾਮਲਾ ਸੁਲਝਾ ਲਿਆ ਹੈ। ਕਾਗਜ਼ੀ ਕਾਰਵਾਈ ਵੀ ਛੇਤੀ ਪੂਰੀ ਕਰ ਦੇਣਗੇ।