26
May
ਕੈਨੇਡਾ ਟੀ-20 ਟੂਰਨਾਮੈਂਟ ਨਾਲ ਵਾਪਸੀ ਕਰੇਗਾ ਸਮਿਥ

ਮੈਲਬੋਰਨ : ਸਾਬਕਾ ਆਸਟਰੇਲੀਆਈ ਕਪਤਾਨ ਸਟੀਵ ਸਮਿਥ ਮਸ਼ਹੂਰ ਬਾਲ ਟੈਂਪਰਿੰਗ ਮਾਮਲੇ ਤੋਂ ਬਾਅਦ ਗਲੋਬਲ ਟੀ-20 ਕੈਨੇਡਾ ਲੀਗ ਟੂਰਨਾਮੈਂਟ ਰਾਹੀਂ ਕ੍ਰਿਕਟ ਦੇ ਮੈਦਾਨ ‘ਤੇ ਵਾਪਸੀ ਕਰੇਗਾ, ਜਿਥੇ ਉਹ ਬਤੌਰ ਮਾਰਕੀ ਖਿਡਾਰੀ ਖੇਡੇਗਾ।
ਦੱਖਣੀ ਅਫਰੀਕਾ ‘ਚ ਮਾਰਚ ਵਿਚ ਟੈਸਟ ਸੀਰੀਜ਼ ਦੌਰਾਨ ਗੇਂਦ ਨਾਲ ਛੇੜਛਾੜ ਮਾਮਲੇ ‘ਚ ਦੋਸ਼ੀ ਪਾਏ ਜਾਣ ਤੋਂ ਬਾਅਦ ਨਾ ਸਿਰਫ ਸਮਿਥ ਨੂੰ ਆਸਟਰੇਲੀਆਈ ਕ੍ਰਿਕਟ ਟੀਮ ਦਾ ਕਪਤਾਨ ਅਹੁਦਾ ਗੁਆਉਣਾ ਪਿਆ ਸੀ ਸਗੋਂ ਉਸ ‘ਤੇ ਇਕ ਸਾਲ ਲਈ ਰਾਸ਼ਟਰੀ ਤੇ ਰਾਜ ਪੱਧਰ ਦੀਆਂ ਟੀਮਾਂ ‘ਚ ਖੇਡਣ ‘ਤੇ ਵੀ ਬੈਨ ਲਾਇਆ ਗਿਆ ਹੈ, ਹਾਲਾਂਕਿ ਉਸ ਨੂੰ ਦੇਸ਼ ਅਤੇ ਦੁਨੀਆ ਵਿਚ ਹੋਣ ਵਾਲੀਆਂ ਘਰੇਲੂ ਕ੍ਰਿਕਟ ਲੀਗਾਂ ‘ਚ ਖੇਡਣ ਦੀ ਮਨਜ਼ੂਰੀ ਹੈ।
Related posts:
ਭਾਰਤ ਨੇ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ: ਪਾਕਿਸਤਾਨ ਨੂੰ 4-3 ਨਾਲ ਹਰਾਇਆ
ਭਾਰਤ ਨੇ ਏਸ਼ੀਅਨ ਹਾਕੀ ਚੈਂਪੀਅਨਸ ਟਰਾਫੀ 'ਚ ਪਾਕਿਸਤਾਨ ਨੂੰ 3-1 ਨਾਲ ਹਰਾਇਆ, ਹਰਮਨਪ੍ਰੀਤ ਨੇ ਕੀਤੇ ਦੋ ਗੋਲ
ਨੀਰਜ ਚੋਪੜਾ ਸਮੇਤ 11 ਨੂੰ ਖੇਡ ਰਤਨ ਪੁਰਸਕਾਰ, ਲਵਲੀਨਾ ਤੇ ਮਿਤਾਲੀ ਦੇ ਨਾਂ ਵੀ ਸੂਚੀ 'ਚ ਸ਼ਾਮਲ
ਟੀਮ ਇੰਡੀਆ 'ਤੇ ਜਿੱਤ ਮਗਰੋਂ ਹੋਸ਼ ਗਵਾ ਬੈਠੇ ਪਾਕਿਸਤਾਨੀ, ਸੜਕਾਂ 'ਤੇ ਫਾਇਰਿੰਗ, 12 ਜ਼ਖ਼ਮੀ
ਗੁਰਜੀਤ ਕੌਰ ਅਤੇ ਹਰਮਨਪ੍ਰੀਤ ਸਿੰਘ ਸਰਵੋਤਮ ਖਿਡਾਰੀ ਐਲਾਨੇ
13ਵਾਂ ਲਾਇਨਜ਼ ਫੀਲਡ ਹਾਕੀ ਟੂਰਨਾਮੈਂਟ 8 ਤੋਂ 10 ਅਕਤੂਬਰ ਤੱਕ ਸਰੀ ਵਿੱਚ ਹੋਵੇਗਾ