28
May
ਇੰਗਲੈਂਡ ਦੀ ਪਾਕਿ ਹੱਥੋਂ ਕਰਾਰੀ ਹਾਰ
ਲੰਡਨ : ਪਾਕਿਸਤਾਨ ਨੇ ਇੰਗਲੈਂਡ ਨੂੰ ਅੱਜ ਇਥੇ ਪਹਿਲੇ ਟੈਸਟ ਕ੍ਰਿਕਟ ਮੈਚ ‘ਚ 9 ਵਿਕਟਾਂ ਨਾਲ ਕਰਾਰੀ ਹਾਰ ਦੇ ਕੇ ਦੋ ਮੈਚਾਂ ਦੀ ਲੜੀ ਵਿਚ 1-0 ਦੀ ਬੜ੍ਹਤ ਬਣਾਈ। ਇੰਗਲੈਂਡ ਨੇ ਖੇਡ ਦੇ ਚੌਥੇ ਦਿਨ ਅੱਜ ਆਪਣੀ ਦੂਜੀ ਪਾਰੀ ਵਿਚ ਬਾਕੀ ਬਚੀਆਂ 4 ਵਿਕਟਾਂ 25 ਗੇਂਦਾਂ ਦਾ ਸਾਹਮਣਾ ਕਰ ਕੇ ਗੁਆਈਆਂ ਤੇ ਉਸ ਦੀ ਟੀਮ 242 ਦੌੜਾਂ ‘ਤੇ ਆਊਟ ਹੋ ਗਈ। ਪਾਕਿਸਤਾਨ ਨੂੰ ਜਿੱਤ ਲਈ 64 ਦੌੜਾਂ ਦਾ ਟੀਚਾ ਮਿਲਿਆ ਸੀ ਤੇ ਉਸ ਨੇ ਲੰਚ ਤੋਂ ਪਹਿਲਾਂ ਹੀ ਇਕ ਵਿਕਟ ‘ਤੇ 66 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕਰ ਲਈ।
ਇੰਗਲੈਂਡ ਨੂੰ ਦੋਵਾਂ ਪਾਰੀਆਂ ‘ਚ ਚੋਟੀਕ੍ਰਮ ਦੇ ਬੱਲੇਬਾਜ਼ਾਂ ਦੇ ਮਾੜੇ ਪ੍ਰਦਰਸ਼ਨ ਕਾਰਨ ਹਾਰ ਝੱਲਣੀ ਪਈ। ਟਾਸ ਜਿੱਤਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦਿਆਂ ਉਸ ਦੀ ਟੀਮ 1884 ਦੌੜਾਂ ‘ਤੇ ਢੇਰ ਹੋ ਗਈ ਸੀ। ਪਾਕਿਸਤਾਨ ਨੇ ਇਸ ਦੇ ਜਵਾਬ ‘ਚ 363 ਦੌੜਾਂ ਬਣਾਈਆਂ ਸਨ।
Related posts:
ਡੋਪ ਟੈਸਟ ਫੇਲ੍ਹ ਹੋਣ ਕਾਰਨ ਸਤਨਾਮ ਸਿੰਘ ਭੰਮਰਾ ’ਤੇ ਦੋ ਸਾਲ ਦੀ ਪਾਬੰਦੀ
ਆਸਟਰੇਲੀਆ ਨੇ ਪਹਿਲਾ ਵਨਡੇ ਜਿੱਤਿਆ, 289 ਦਿਨ ਬਾਅਦ ਮੈਚ ਖੇਡਣ ਉੱਤਰੀ ਟੀਮ ਇੰਡੀਆ
ਡੋਪਿੰਗ ਮਾਮਲੇ 'ਚ ਕੋਲਮੈਨ ’ਤੇ ਦੋ ਸਾਲਾਂ ਲਈ ਪਾਬੰਦੀ
ਅਮਰੀਕਾ ਦੀ ਐੱਫਐੱਲਸੀਏ ਵੱਲੋਂ ਖੇਡੇਗਾ ਮੁਹਾਲੀ ਦਾ ਅਮਾਨ ਸੰਧੂ
ਆਈਪੀਐੱਲ : ‘ਬਾਇਓ ਬਬਲ’ ਦਾ ਉਲੰਘਣ ਕਰਨ ’ਤੇ ਖਿਡਾਰੀ ਹੋਵੇਗਾ ਟੀਮ ’ਚੋਂ ਬਾਹਰ
ਕਰੋਨਾ : ਥੌਮਸ ਅਤੇ ਉਬੇਰ ਕੱਪ ਟੂਰਨਾਮੈਂਟ ਮੁਲਤਵੀ