ਸੰਤਰਾ ਕਈ ਬੀਮਾਰੀਆਂ ਨੂੰ ਕਰਦਾ ਹੈ ਜੜ੍ਹੋਂ ਖਤਮ

ਲੋਕ ਸੰਤਰੇ ਦੀ ਵਰਤੋਂ ਕਈ ਤਰੀਕਿਆਂ ਨਾਲ ਕਰਦੇ ਹਨ। ਕੁਝ ਲੋਕ ਇਸ ਨੂੰ ਜੂਸ ਦੇ ਰੂਪ ‘ਚ ਵਰਤੋਂ ਕਰਦੇ ਹਨ ਤਾਂ ਕੁਝ ਇਸ ਨੂੰ ਇੰਝ ਹੀ ਖਾਣਾ ਪਸੰਦ ਕਰਦਾ ਹੈ। ਸੰਤਰਾ ਕਈ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ‘ਚ ਵਿਟਾਮਿਨ ਸੀ, ਏ, ਅਮੀਨੋ ਐਸਿਡ, ਕੈਲਸ਼ੀਅਮ, ਫਾਸਫੋਰਸ, ਸੋਡੀਅਮ ਵਰਗੇ ਮਿਨਰਲਸ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ। ਇਸ ਫਲ ਨੂੰ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਰੋਜ਼ਾਨਾ ਸਿਰਫ ਇਕ ਸੰਤਰਾ ਖਾਣ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿੰਦਾ ਹੈ। ਇਸ ਦੇ ਕਈ ਫਾਇਦੇ ਹਨ ਜਿਵੇਂ :-
J ਬਲੱਡ ਪ੍ਰੈਸ਼ਰ ਲੋਅ ਹੋਣ ਤੋਂ ਬਚਾਉਣ ਲਈ ਸਭ ਤੋਂ ਜ਼ਰੂਰੀ ਹੈ ਸੋਡੀਅਮ ਦੀ ਮਾਤਰਾ ਨੂੰ ਬੈਲੰਸ ਰੱਖਣਾ, ਸੰਤਰਾ ਸੋਡੀਅਮ ਦੀ ਮਾਤਰਾ ਨੂੰ ਨਾਰਮਲ ਰੱਖ ਕੇ ਬਲੱਡ ਪ੍ਰੈਸ਼ਰ ਨੂੰ ਸਹੀ ਰੱਖਦਾ ਹੈ। ਇਸ ਲਈ ਜਿਸ ਨੂੰ ਵੀ ਹਾਈ ਜਾਂ ਲੋਅ ਬਲੱਡ ਪ੍ਰੈਸ਼ਰ ਦੀ ਪ੍ਰੇਸ਼ਾਨੀ ਹੋਵੇ ਉਹ ਆਪਣੀ ਡਾਈਟ ‘ਚ ਸੰਤਰੇ ਨੂੰ ਜ਼ਰੂਰ ਸ਼ਾਮਲ ਕਰੋ।
J ਵਿਟਾਮਿਨ ਸੀ ਨਾਲ ਭਰਪੂਰ ਸੰਤਰਾ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਫ੍ਰੀ ਰੈਡਿਕਲਸ ਤੋਂ ਸੁਰੱਖਿਅਤ ਰੱਖਦਾ ਹੈ। ਨਾਲ ਹੀ ਇਸ ‘ਚ ਮੌਜੂਦ ਲਾਈਮੋਨਿਨ ਕੈਂਸਰ ਸੈੱਲਸ ਨੂੰ ਵਧਣ ਤੋਂ ਰੋਕਦਾ ਹੈ। ਸੰਤਰੇ ‘ਚ ਵਿਟਾਮਿਨ ਏ ਭਰਪੂਰ ਮਾਤਰਾ ‘ਚ ਮੌਜੂਦ ਹੁੰਦਾ ਹੈ। ਰੋਜ਼ਾਨਾ ਸੰਤਰਾ ਖਾਣ ਨਾਲ ਲੀਵਰ ਦੇ ਕੈਂਸਰ ਦਾ ਖਤਰਾ ਘੱਟ ਹੋ ਜਾਂਦਾ ਹੈ।
J ਰੋਜ਼ਾਨਾ ਸੰਤਰੇ ਦੀ ਵਰਤੋਂ ਕਰਨ ਨਾਲ ਕਿਡਨੀ ‘ਚ ਹੋਣ ਵਾਲੀ ਪੱਥਰੀ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਲਈ ਤੁਸੀਂ ਸੰਤੇਰ ਨੂੰ ਰੋਜ਼ਾਨਾ ਆਪਣੀ ਡਾਈਟ ‘ਚ ਸ਼ਾਮਲ ਕਰੋ।
J ਸੰਤਰਾ ਪੇਟ ਦੇ ਅਲਸਰ ਨੂੰ ਖਤਮ ਕਰਦਾ ਹੈ ਅਤੇ ਬਵਾਸੀਰ ਤੋਂ ਰਾਹਤ ਦਿਵਾਉਂਦਾ ਹੈ। ਇਸ ਲਈ ਰੋਜ਼ਾਨਾ ਖਾਣਾ ਖਾਣ ਦੇ ਬਾਅਦ ਇਕ ਗਲਾਸ ਸੰਤਰੇ ਦਾ ਜੂਸ ਪੀਓ। ਬਵਾਸੀਰ ਦੇ ਮਰੀਜ ਸੰਤਰੇ ਦੇ ਛਿਲਕੇ ਦੇ ਪਾਊਡਰ ਨੂੰ ਵੀ ਪਾਣੀ ‘ਚ ਮਿਲਾ ਕੇ ਪੀ ਸਕਦੇ ਹਨ।
J ਸੰਤਰੇ ‘ਚ ਮੌਜੂਦ ਵਿਟਾਮਿਨ ਸੀ ਜੁਕਾਮ ਤੋਂ ਰਾਹਤ ਦਿਵਾਉਂਦਾ ਹੈ। ਲੋਕਾਂ ਦਾ ਅਜਿਹਾ ਮੰਨਣਾ ਹੈ ਕਿ ਸੰਤਰੇ ਦੀ ਤਾਸੀਰ ਠੰਡੀ ਹੁੰਦੀ ਹੈ। ਇਸ ਲਈ ਜੁਕਾਮ ਦੀ ਸਮੱਸਿਆ ਹੋਣ ‘ਤੇ ਇਸ ਨੂੰ ਨਹੀਂ ਖਾਣਾ ਚਾਹੀਦਾ ਹੈ ਜਦਕਿ ਇਹ ਗਲਤ ਹੈ ਇਸ ‘ਚ ਮੌਜੂਦ ਵਿਟਾਮਿਨ ਸੀ ਜੁਕਾਮ ਤੋਂ ਰਾਹਤ ਦਿਵਾਉਂਦਾ ਹੈ।
J ਜੋ ਲੋਕ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਰੋਜ਼ਾਨਾ ਸੰਤਰੇ ਦੀ ਵਰਤੋਂ ਕਰਨੀ ਚਾਹੀਦੀ ਹੈ। ਤੁਸੀਂ ਚਾਹੋ ਤਾਂ ਇਸ ਦਾ ਜੂਸ ਵੀ ਪੀ ਸਕਦੇ ਹੋ।
J ਰੋਜ਼ਾਨਾ ਸੰਤਰੇ ਦੀ ਵਰਤੋਂ ਕਰਨ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ। ਇਸ ਲਈ ਰੋਜ਼ਾਨਾ ਸੰਤਰੇ ਦੀ ਵਰਤੋਂ ਕਰਨੀ ਚਾਹੀਦੀ ਹੈ। ਬੱਚਿਆਂ ਲਈ ਤਾਂ ਇਹ ਫਲ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ।