ਫੁਟਬਾਲ ਵਿਸ਼ਵ ਕੱਪ ਜੇਤੂ ਨੂੰ ਮਿਲਣਗੇ 255 ਕਰੋੜ

ਰੂਸ (ਨਦਬ) : ਬ੍ਰਾਜ਼ੀਲ ਵਿਚ ਹੋਏ ਪਿਛਲੇ ਵਰਲਡ ਕੱਪ ਦੀ ਤੁਲਨਾ ਵਿਚ ਇਸ ਵਾਰ ਇਨਾਮੀ ਰਾਸ਼ੀ 281 ਕਰੋੜ ਰੁਪਏ ਜ਼ਿਆਦਾ ਹੈ। ਇਸ ਵਾਰ ਫੀਫਾ ਦੀ ਇਨਾਮੀ ਰਾਸ਼ੀ 2014 ਵਿਚ ਬ੍ਰਾਜ਼ੀਲ ਵਿਚ ਹੋਏ ਵਰਲਡ ਕਪ ਨਾਲੋਂ 42 ਮਿਲੀਅਨ ਡਾਲਰ (281 ਕਰੋੜ ਰੁਪਏ) ਜ਼ਿਆਦਾ ਹੈ।
ਰੂਸ ਵਿਚ 14 ਜੂਨ ਤੋਂ ਸ਼ੁਰੂ ਹੋਏ ਵਰਲਡ ਕਪ ਵਿਚ ਭਾਗ ਲੈਣ ਵਾਲੀਆਂ ਟੀਮਾਂ ਨੂੰ ਇਨਾਮ ਦੇ ਰੂਪ ਵਿਚ 400 ਮਿਲੀਅਨ ਡਾਲਰ (2684 ਕਰੋੜ ਰੁਪਏ) ਮਿਲਣਗੇ। ਭਾਰਤ ਦੇ ਸਭ ਤੋਂ ਹਰਮਨ ਪਿਆਰੇ ਖੇਲ ਕ੍ਰਿਕੇਟ ਵਰਲਡ ਕਪ ਦੀ ਇਨਾਮੀ ਰਾਸ਼ੀ ਨਾਲੋਂ ਜੇ ਤੁਲਨਾ ਕਰੀਏ ਤਾਂ ਇਹ 39 ਗੁਣਾ ਜ਼ਿਆਦਾ ਹੈ। ਕ੍ਰਿਕੇਟ ਵਰਲਡ ਕਪ 2015 ਵਿਚ ਕੁਲ 1 ਕਰੋੜ ਡਾਲਰ (ਕਰੀਬ 67 ਕਰੋੜ ਰੁਪਏ) ਦਾਅ ਉੱਤੇ ਲੱਗੇ ਸਨ। 2015 ਵਿਚ ਰਗਬੀ ਵਰਲਡ ਕਪ ਜਿੱਤਣ ਵਾਲੀ ਨਿਊਜ਼ੀਲੈਂਡ ਦੀ ਟੀਮ ਨੂੰ ਵੀ ਸਿਰਫ਼ 25 ਕਰੋੜ ਰੁਪਏ ਹੀ ਮਿਲੇ ਸਨ।
ਫੁਟਬਾਲ ਵਰਲਡ ਕਪ 2018 ਦੀ ਜੇਤੂ ਟੀਮ ਨੂੰ 38 ਮਿਲੀਅਨ ਡਾਲਰ (255 ਕਰੋੜ ਰੁਪਏ) ਦਿੱਤੇ ਜਾਣਗੇ। ਉਥੇ ਹੀ ਫਾਇਨਲ ਹਾਰਨ ਵਾਲੀ ਟੀਮ ਨੂੰ 28 ਮਿਲੀਅਨ ਡਾਲਰ (188 ਕਰੋੜ ਰੁਪਏ) ਦੀ ਰਾਸ਼ੀ ਮਿਲੇਗੀ। ਤੀਜੇ ਅਤੇ ਚੌਥੇ ਨੰਬਰ ਉੱਤੇ ਰਹਿਣ ਵਾਲੀ ਟੀਮ ਨੂੰ 24 ਮਿਲੀਅਨ ਡਾਲਰ (161 ਕਰੋੜ ਰੁਪਏ) ਅਤੇ 22 ਮਿਲੀਅਨ ਡਾਲਰ (148 ਕਰੋੜ ਰੁਪਏ) ਦੀ ਰਾਸ਼ੀ ਇਨਾਮ ਦੇ ਤੌਰ ਉੱਤੇ ਮਿਲੇਗੀ। ਉਥੇ ਹੀ 5ਵੇਂ ਤੋਂ 8ਵਾਂ ਸਥਾਨ ‘ਤੇ ਰਹਿਣ ਵਾਲੀ ਹਰ ਟੀਮ ਦੇ ਹਿੱਸੇ 16-16 ਮਿਲੀਅਨ ਡਾਲਰ (107 ਕਰੋੜ ਰੁਪਏ) ਆਉਣਗੇ।
ਜਦੋਂ ਕਿ 9ਵੇਂ ਤੋਂ 16ਵੇਂ ਸਥਾਨ ‘ਤੇ ਰਹਿਣ ਵਾਲੀ ਹਰ ਟੀਮ ਨੂੰ 12-12 ਮਿਲੀਅਨ ਡਾਲਰ (81 ਕਰੋੜ ਰੁਪਏ) ਦਿੱਤੇ ਜਾਣਗੇ। ਖਾਸ ਇਹ ਹੈ ਕਿ ਫੁਟਬਾਲ ਦੇ ਇਸ ਮਹਾਕੁੰਭ ਵਿਚ ਇੱਕ ਵੀ ਮੈਚ ਨਾ ਜਿੱਤਣ ਵਾਲੀ ਟੀਮ ਵੀ ਆਪਣੀ ਝੋਲੀ ਵਿਚ ਕਰੋੜਾਂ ਲੈ ਕੇ ਜਾਵੇਗੀ। ਫੀਫਾ ਦੇ ਨਿਯਮਾਂ ਮੁਤਾਬਕ, 17ਵੇਂ ਤੋਂ 32ਵੇਂ ਸਥਾਨ ਉੱਤੇ ਰਹਿਣ ਵਾਲੀ ਹਰ ਟੀਮ ਨੂੰ 8-8 ਮਿਲੀਅਨ ਡਾਲਰ (ਕਰੀਬ 54 ਕਰੋੜ ਰੁਪਏ) ਦੀ ਰਾਸ਼ੀ ਮਿਲੇਗੀ।
ਫੀਫਾ ਵਿਸ਼ਵ ਕੱਪ 2018 ਦੇ ਮੈਚਾਂ ਦਾ ਆਯੋਜਨ ਰੂਸ ਦੇ 11 ਸ਼ਹਿਰਾਂ ਦੇ 12 ਸਟੇਡੀਅਮ ‘ਚ ਹੋਵੇਗਾ।
ਲੁਜਾਹਿਕੀ ਸਟੇਡੀਅਮ : ਇਹ ਸਟੇਡੀਅਮ ਰੂਸ ਦੀ ਰਾਜਧਾਨੀ ਮਾਸਕੋ ‘ਚ ਸਥਿਤ ਹੈ ਜਿਸ ਦੀ ਦਰਸ਼ਕ ਸਮਰੱਥਾ 81,006 ਹੈ। ਵਿਸ਼ਵ ਕੱਪ 2018 ਦੇ ਮੈਚਾਂ ਦੇ ਆਯੋਜਨ ਲਈ ਇਸ ਦੇ ਪੂਰਨ ਨਿਰਮਾਣ ‘ਚ 41 ਕਰੋੜ ਡਾਲਰ ਦੀ ਲਾਗਤ ਲਗਾਈ ਹੈ। ਇਸ ਸਟੇਡੀਅਮ ਦਾ ਨਿਰਮਾਣ 1950 ‘ਚ ਹੋਇਆ ਸੀ। ਫੀਫਾ ਵਿਸ਼ਵ ਕੱਪ 2018 ਦਾ ਫਾਈਨਲ ਮੁਕਾਬਲਾ ਇਸ ਸਟੇਡੀਅਮ ‘ਚ ਖੇਡਿਆ ਜਾਵੇਗਾ।
ਸਪਾਰਟਕ ਸਟੇਡੀਅਮ : ਇਹ ਸਟੇਡੀਅਮ ਵੀ ਰੂਸ ਦੀ ਕੈਪਟਿਲ ਸਿਟੀ ਮਾਸਕੋ ‘ਚ ਹੀ ਸਥਿਤ ਹੈ। ਇਸ ਸਟੇਡੀਅਮ ਦੀ ਦਰਸ਼ਕ ਸਮਰੱਥਾ 43,298 ਹੈ। ਇਸ ਸਟੇਡੀਅਮ ਦਾ ਨਿਰਮਾਣ 2014 ‘ਚ ਹੋਇਆ ਸੀ, ਜਿਸ ‘ਚ 25 ਕਰੋੜ ਡਾਲਰ ਦਾ ਖਰਚ ਆਇਆ ਸੀ।
ਸੇਂਟ ਪੀਟਰਸਬਰਗ ਸਟੇਡੀਅਮ : ਇਹ ਸਟੇਡੀਅਮ ਰੂਸ ਦੇ ਖੂਬਸੂਰਤ ਅਤੇ ਇਤਿਹਾਸਕ ਸ਼ਹਿਰ ਸੇਂਟ ਪੀਟਰਸਬਰਗ ‘ਚ ਸਥਿਤ ਹੈ। ਇਸ ਸਟੇਡੀਅਮ ਦੀ ਦਰਸ਼ਕ ਸਮਰੱਥਾ 68,134 ਹੈ। ਜਿਸ ਦੇ ਨਿਰਮਾਣ ‘ਚ 73.5 ਕਰੋੜ ਡਾਲਰ ਖਰਚ ਹੋਏ ਹਨ। ਸਪੇਸ ਸ਼ਟਲ ਦੀ ਤਰ੍ਹਾਂ ਦਿਖਣ ਵਾਲੇ ਇਸ ਸਟੇਡੀਅਮ ਦੇ ਨਿਰਮਾਣ ਕਾਰਜ ਦੌਰਾਨ ਹਾਦਸੇ ਵਿਚ 8 ਮਜਦੂਰਾਂ ਦੀ ਵੀ ਮੌਤ ਹੋ ਗਈ ਸੀ। ਫੀਫਾ ਵਿਸ਼ਵ ਕੱਪ 2018 ਦੇ ਸੈਮੀਫਾਈਨਲ ਮੈਚ ਇਸ ਸਟੇਡੀਅਮ ‘ਚ ਖੇਡੇ ਜਾਣਗੇ।
ਫਿਸਟ ਸਟੇਡੀਅਮ : ਰੂਸ ਦੇ ਸ਼ਹਿਰ ਸੋਚੀ ਸਥਿਤ ਇਸ ਸਟੇਡੀਅਮ ਦੀ ਸਮਰੱਥਾ 47,700 ਦਰਸ਼ਕਾਂ ਦੀ ਹੈ। ਇਸ ਸਟੇਡੀਅਮ ਦੇ ਨਿਰਮਾਣ ‘ਚ 40 ਕਰੋੜ ਦਾ ਖਰਚ ਆਇਆ ਸੀ। ਬਾਅਦ ‘ਚ ਫੁੱਟਬਾਲ ਮੈਚ ਦੇ ਉਪਯੁਕਤ ਬਣਨ ਲਈ ਇਸ ‘ਤੇ 6.8 ਕਰੋੜ ਡਾਲਰ ਹੋਰ ਖਰਚ ਕੀਤੇ ਗਏ।
ਕਜਾਨ ਐਰੀਨਾ : ਰੂਸ ਦੇ ਕਜਾਨ ਸ਼ਹਿਰ ‘ਚ ਸਥਿਤ ਇਸ ਸਟੇਡੀਅਮ ਦੀ ਸਮਰੱਥਾ 44,779 ਹੈ ਅਤੇ ਇਸ ਦੇ ਨਿਰਮਾਣ ‘ਚ 25 ਕਰੋੜ ਡਾਲਰ ਦਾ ਖਰਚ ਆਇਆ ਹੈ।
ਸਮਾਰਾ ਐਰੀਨਾ : ਰੂਸ ਦੇ ਸਮਾਰਾ ਸ਼ਹਿਰ ‘ਚ ਸਥਿਤ ਇਸ ਸਟੇਡੀਅਮ ਦੀ ਦਰਸ਼ਕ ਸਮਰੱਥਾ 44,807 ਹੈ। ਇਸ ਦੇ ਨਿਰਮਾਣ ‘ਚ 31 ਕਰੋੜ ਡਾਲਰ ਦਾ ਖਰਚ ਆਇਆ ਹੈ।
ਨਿਜੀ ਨੋਵਗੋਰੋਦ ਸਟੇਡੀਅਮ : ਰੂਸ ਦੇ ਸ਼ਹਿਰ ਨਿਜਨੀ ਨੋਵਗੋਰੋਦ ‘ਚ ਸਥਿਤ ਇਸ ਸਟੇਡੀਅਮ ਦੀ ਸਮਰੱਥਾ 45,331 ਦਰਸ਼ਕਾਂ ਦੀ ਹੈ, ਜਿਸ ਦੇ ਨਿਰਮਾਣ ‘ਚ 30.7 ਕਰੋੜ ਡਾਲਰ ਦੀ ਲਾਗਤ ਆਈ। ਡਿਜਾਇਨ ਦੇ ਮਾਮਲੇ ‘ਚ ਇਹ ਰੂਸ ਦੇ ਪ੍ਰਭਾਵਸ਼ਾਲੀ ਵਿਚ ਫੀਫਾ ਵਿਸ਼ਵ ਕੱਪ 2018 ਦੇ ਕੁਆਰਟਰਫਾਈਨਲ ਮੁਕਾਬਲੇ ਖੇਡੇ ਜਾਣਗੇ।
ਰੋਸਤੋਵ ਐਰੀਨਾ : ਰੂਸ ਦੇ ਰੋਸਤੋਵ-ਆਨ-ਡਾਨ ਸ਼ਹਿਰ ‘ਚ ਸਥਿਤ ਇਸ ਸਟੇਡੀਅਮ ਦੀ ਦਰਸ਼ਕ ਸਮਰੱਥਾ 45,145 ਹੈ। ਇਸ ਦੇ ਨਿਰਮਾਣ ‘ਚ 33 ਕਰੋੜ ਡਾਲਰ ਦਾ ਖਰਚ ਆਇਆ ਹੈ।
ਵੋਲਗੋਗ੍ਰਾਦ ਐਰੀਨਾ : ਰੂਸ ਦੇ ਵੋਲਗੋਗ੍ਰਾਦ ਸ਼ਹਿਰ ‘ਚ ਸਥਿਤ ਇਸ ਸਟੇਡੀਅਮ ਦੀ ਦਰਸ਼ਕ ਸਮਰੱਥਾ 45,568 ਹੈ। ਇਸ ਸਟੇਡੀਅਮ ਦੇ ਨਿਰਮਾਣ ‘ਚ 30 ਕਰੋੜ ਡਾਲਰ ਦਾ ਖਰਚ ਆਇਆ। ਇਕ ਸਮੇਂ ਸਟਾਲਿਨਗ੍ਰਾਦ ਦੇ ਨਾਂ ਨਾਲ ਪਛਾਣੇ ਜਾਣ ਵਾਲੇ ਵੋਲਗੋਗ੍ਰਾਦ ਸ਼ਹਿਰ ਦੀ ਤਰ੍ਹਾਂ ਇਸ ਸਟੇਡੀਅਮ ‘ਚ ਵੀ ਯੁੱਧ ਦਾ ਇਤਿਹਾਸ ਦਿਖਾਇਆ ਹੈ।
ਯੇਕਾਤੇਰਿਨਬਰਗ ਐਰੀਨਾ : ਰੂਸ ਦੇ ਯੇਕਾਤੇਰਿਨਬਰਗ ਸ਼ਹਿਰ ‘ਚ ਸਥਿਤ ਇਸ ਸਟੇਡੀਅਮ ਦੀ ਦਰਸ਼ਕ ਸਮਰੱਥਾ 35,696 ਹੈ। ਜਿਸ ਦੇ ਪੂਰੇ ਨਿਰਮਾਣ ‘ਚ 22 ਕਰੋੜ ਡਾਲਰ ਦਾ ਖਰਚ ਆਇਆ।
ਮੋਰਦੋਵਿਆ ਐਰੀਨਾ : ਰੂਸ ਦੇ ਸਰਾਂਸਕ ਸ਼ਹਿਰ ‘ਚ ਸਥਿਤ ਇਸ ਸਟੇਡੀਅਮ ਦੀ ਦਰਸ਼ਕ ਸਮਰੱਥਾ 44,442 ਹੈ। ਇਸ ਸਟੇਡੀਅਮ ਦੇ ਨਿਰਮਾਣ ‘ਚ 29.5 ਕਰੋੜ ਡਾਲਰ ਦਾ ਖਰਚ ਆਇਆ ਹੈ।
ਕੈਲੀਨਿਨਗ੍ਰਾਦ ਸਟੇਡੀਅਮ : ਰੂਸ ਦੇ ਕੈਲੀਨਿਨਗ੍ਰਾਦ ਸ਼ਹਿਰ ‘ਚ ਸਥਿਤ ਇਸ ਸਟੇਡੀਅਮ ਦੀ ਦਰਸ਼ਕ ਸਮਰੱਥਾ 35,212 ਹੈ। ਇਸ ਸਟੇਡੀਅਮ ਦੇ ਨਿਰਮਾਣ ‘ਚ 30 ਕਰੋੜ ਡਾਲਰ ਦਾ ਖਰਚ ਆਇਆ ਹੈ।