ਗੇਂਦ ਨਾਲ ਛੇੜਛਾੜ ਦੇ ਮਾਮਲੇ ‘ਤੇ ਹੋਰ ਸਖਤ ਨਿਯਮ ਬਣਾਵੇਗੀ ICC

ਨਵੀਂ ਦਿੱਲੀ : ਕ੍ਰਿਕਟ ‘ਚ ਆਏ ਦਿਨ ਬਾਲ ਟੈਂਪਰਿੰਗ ਦਾ ਮਾਮਲਾ ਸਾਹਮਣੇ ਆ ਜਾਂਦਾ ਹੈ। ਗੇਂਦ ਨਾਲ ਛੇੜਛਾੜ ਨੂੰ ਲੈ ਕੇ ਹੁਣ ਇੰਟਰਨੈਸ਼ਨਲ ਕ੍ਰਿਕਟ ਕਾਊਂਸਿਲ (ਆਈ.ਸੀ.ਸੀ.) ਹੋਰ ਸਖਤ ਰੁਖ ਅਪਣਾਉਣ ਦੀ ਤਿਆਰੀ ‘ਚ ਹੈ। ਮੰਨਿਆ ਜਾ ਰਿਹਾ ਹ ਕਿ ਆਈ.ਸੀ.ਸੀ. ਅਗਲੇ ਮਹੀਨੇ ਹੋਣ ਵਾਲੀ ਆਪਣੀ ਸਾਲਾਨਾ ਕਾਨਫਰੈਂਸ ਮੀਟਿੰਗ ‘ਚ ਬਾਲ ਟੈਂਪਰਿੰਗ ਦੇ ਖਿਲਾਫ ਨਿਯਮ ਹੋਰ ਸਖਤ ਕਰਨ ਦੇ ਪ੍ਰਸਤਾਵ ਨੂੰ ਮਾਨਤਾ ਦੇਵੇਗਾ। ਇਨ੍ਹਾਂ ਨਵੇਂ ਨਿਯਮਾਂ ਨੂੰ ਜੇਕਰ ਮਾਨਤਾ ਮਿਲਦੀ ਹੈ, ਤਾਂ ਫਿਰ ਬਾਲ ਟੈਂਪਰਿੰਗ ਲੇਵਲ 2 ਦੀ ਜਗ੍ਹਾ 3 ਦਾ ਅਪਰਾਧ ਹੋ ਜਾਵੇਗਾ ਅਤੇ ਉਦੋਂ ਖਿਡਾਰੀਆਂ ਦੀ ਸਜ੍ਹਾ ਮੌਜੂਦਾ ਨਿਯਮ ਤੋਂ 4 ਗੁਣਾ ਅਧਿਕ ਹੋ ਜਾਵੇਗੀ। ਯਾਨੀ ਉਦੋਂ ਬਾਲ ਟੈਂਪਰਿੰਗ ‘ਚ ਦੋਸ਼ੀ ਪਾਏ ਗਏ ਖਿਡਾਰੀ ਨੂੰ 4 ਟੈਸਟ ਜਾਂ 8 ਵਨਡੇਅ ਮੈਚਾਂ ਦਾ ਬੈਨ ਸਹਿਣਾ ਹੋਵੇਗਾ। ਫਿਲਹਾਲ ਇਹ ਸਜਾ 1 ਟੈਸਟ ਅਤੇ 2 ਵਨਡੇਅ ਮੈਚ ਤੱਕ ਹੀ ਸੀਮਿਤ ਹੈ।
ਸ਼ਨੀਵਾਰ ਨੂੰ ਵੈਸਟ ਇੰਡੀਜ਼ ਦੇ ਖਿਲਾਫ ਸੇਂਟ ਲੂਸੀਆ ‘ਚ ਖੇਡੇ ਜਾ ਰਹੇ ਟੈਸਟ ਮੈਚ ਦੇ ਤੀਜੇ ਦਿਨ ਬਾਲ ਟੈਂਪਰਿੰਗ ਦਾ ਦੋਸ਼ ਸ਼੍ਰੀਲੰਕਾ ਦੇ ਕਪਤਾਨ ਦਿਨੇਸ਼ ਚੰਡੀਮਲ ‘ਤੇ ਵੀ ਲਗਾ। ਚੰਡੀਮਲ ਨੂੰ ਜੇਕਰ ਬਾਲ ਟੈਂਪਰਿੰਗ ‘ਚ ਦੋਸ਼ੀ ਪਾਇਆ ਜਾਂਦਾ ਹੈ, ਤਾਂ ਹਜੇ ਉਨ੍ਹਾਂ ‘ਤੇ ਲੇਵਲ 2 ਦੇ ਅਨੁਸਾਰ ਦੀ ਕਾਰਵਾਈ ਹੋਵੇਗੀ, ਜਿਸਦੇ ਤਹਿਤ ਉਨ੍ਹਾਂ ‘ਤੇ 2 ਡਿਮੇਰਿਟ ਪੁਆਇੰਟ ਕੱਟਣਗੇ। ਇਸਦੇ ਤਹਿਤ ਉਨ੍ਹਾਂ ਨੂੰ 1 ਟੈਸਟ ਜਾਂ 2 ਵਨਡੇਅ ਦਾ ਬੈਨ ਸਹਿਣਾ ਹੋਵੇਗਾ। ਈ.ਐੱਸ.ਪੀ.ਐੱਨ. ਕ੍ਰਿਕ ਇਨਫੋ ਡਾਟ ਕਾਮ ਦੀ ਇਕ ਰਿਪੋਰਟ ਦੀ ਮੰਨੀਏ ਤਾਂ ਨਵੇਂ ਨਿਯਮਾਂ ਨੂੰ ਜੇਕਰ ਮਾਨਤਾ ਮਿਲ ਜਾਂਦੀ ਹੈ, ਉਦੋਂ ਬਾਲ ਟੈਂਪਰਿੰਗ ‘ਚ ਦੋਸ਼ੀ ਪਾਏ ਜਾਣ ਵਾਲੇ ਖਿਡਾਰੀ ‘ਤੇ 4 ਤੋਂ ਲੈ ਕੇ 8 ਸਸਪੈਂਸ਼ਨ ਅੰਕ ਕੱਟੇ ਜਾਣਗੇ।