fbpx Nawidunia - Kul Sansar Ek Parivar

FIFA World Cup: ਮੈਕਸਿਕੋ ਨੇ ਜਰਮਨੀ ਨੂੰ 1-0 ਨਾਲ ਹਰਾਇਆ

ਮਾਸਕੋ— ਸਾਬਕਾ ਚੈਂਪੀਅਨ ਜਰਮਨੀ ਨੂੰ ਫੀਫਾ ਵਿਸ਼ਵ ਕੱਪ ਦੇ ਗਰੁੱਪ-ਐੱਫ ਮੁਕਾਬਲੇ ਵਿਚ ਐਤਵਾਰ ਨੂੰ ਆਪਣੀ ਖਿਤਾਬ ਬਚਾਓ ਮੁਹਿੰਮ ਦੀ ਸ਼ੁਰੂਆਤ ਵਿਚ ਹੀ ਮੈਕਸੀਕੋ ਸਾਹਮਣੇ ਨਤਮਸਤਕ ਹੋਣਾ ਪਿਆ, ਜਿਸ ਨੇ 1-0 ਦੀ ਰੋਮਾਂਚਕ ਜਿੱਤ ਆਪਣੇ ਨਾਂ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਬ੍ਰਾਜ਼ੀਲ ਵਿਚ 2014 ਵਿਚ ਫੀਫਾ ਵਿਸ਼ਵ ਕੱਪ ਦੀ ਚੈਂਪੀਅਨ ਜਰਮਨੀ ਨੂੰ ਮੈਕਸੀਕੋ ਨੇ ਇਕਲੌਤੇ ਗੋਲ ਨਾਲ ਹਰਾਇਆ, ਜਿਹੜਾ ਹਾਇਰਵਿੰਗ ਲੋਜਾਨੋ ਨੇ ਮੈਚ ਦੇ 34ਵੇਂ ਮਿੰਟ ਵਿਚ ਕੀਤਾ। ਲੁਜ਼ਹਿੰਕੀ ਸਟੇਡੀਅਮ ਵਿਚ ਮੈਕਸੀਕਨ ਟੀਮ ਦੇ ਇਸ ਗੋਲ ਤੋਂ ਬਾਅਦ ਦਰਸ਼ਕ ਵੀ ਇਸ ਕਦਰ ਨੱਚ ਉਠੇ ਕਿ ਪੂਰੇ ਸਟੇਡੀਅਮ ਕੰਨ ਪਾੜ ਦੇਣ ਵਾਲੀਆਂ ਆਵਾਜ਼ਾਂ ਨਾਲ ਗੂੰਜਣ ਲੱਗ ਪਿਆ।
ਕੁਆਲੀਫਾਇੰਗ ‘ਚ ਕਮਾਲ ਦਾ ਪ੍ਰਦਰਸ਼ਨ ਕਰ ਕੇ ਇਕ ਵਾਰ ਫਿਰ ਖਿਤਾਬ ਦੀ ਵੱਡੀ ਦਾਅਵੇਦਾਰ ਦੇ ਰੂਪ ਵਿਚ ਉਤਰੀ ਚਾਰ ਵਾਰ ਦੀ ਚੈਂਪੀਅਨ ਜਰਮਨੀ ਟੀਮ ਵਿਸ਼ਵ ਕੱਪ ਦੇ ਓਪਨਿੰਗ ਮੈਚ ਵਿਚ ਹੀ ਓਨੀ ਮਜ਼ਬੂਤ ਦਿਖਾਈ ਨਹੀਂ ਦਿੱਤੀ, ਜਿਸ ਦੀ ਉਮੀਦ ਕੀਤੀ ਜਾ ਰਹੀ ਸੀ, ਜਦਕਿ ਮੈਕਸੀਕੋ ਦੇ ਖਿਡਾਰੀਆਂ ਨੇ ਬਿਹਤਰ ਖੇਡ ਦਾ ਪ੍ਰਦਰਸ਼ਨ ਕੀਤਾ।
ਮੈਕਸੀਕੋ ਦੀ 88 ਸਾਲ ਵਿਚ ਜਰਮਨੀ ‘ਤੇ ਇਹ ਪਹਿਲੀ ਜਿੱਤ ਹੈ। ਮੌਜੂਦਾ ਵਿਸ਼ਵ ਚੈਂਪੀਅਨ ਰਹਿੰਦਿਆਂ ਜਰਮਨੀ ਪਹਿਲੀ ਵਾਰ ਆਪਣੀ ਸ਼ੁਰੂਆਤੀ ਮੁਕਾਬਲਾ ਹਾਰਿਆ ਹੈ। ਇਸ ਤੋਂ ਪਹਿਲਾਂ ਉਸ ਨੇ 1958 ਵਿਚ ਆਪਣੇ ਪਹਿਲੇ ਮੈਚ ਵਿਚ ਅਰਜਨਟੀਨਾ ਨੂੰ 3-1 ਨਾਲ ਹਰਾਇਆ ਸੀ। 1978 ਵਿਚ ਪਹਿਲਾ ਮੈਚ ਪੋਲੈਂਡ ਨਾਲ 0-0 ਨਾਲ ਡਰਾਅ ਖੇਡਿਆ ਸੀ। ਮੈਕਸੀਕੋ ਨੇ ਰੂਸ ਵਿਸ਼ਵ ਕੱਪ ਵਿਚ ਨਾ ਸਿਰਫ ਇਸ ਜਿੱਤ ਦੇ ਨਾਲ ਗਰੁੱਪ-ਐੱਫ ਵਿਚ ਜੇਤੂ ਸ਼ੁਰੂਆਤ ਕੀਤੀ, ਸਗੋਂ ਇਹ 12 ਮੈਚਾਂ ਵਿਚ ਜਰਮਨੀ ਟੀਮ ਵਿਰੁੱਧ ਉਸਦੀ ਦੂਜੀ ਹੀ ਜਿੱਤ ਹੈ।

Share this post

Leave a Reply

Your email address will not be published. Required fields are marked *