fbpx Nawidunia - Kul Sansar Ek Parivar

ਫੈਡਰਰ ਨੇ ਸਟੁਟਗਾਰਡ ‘ਚ ਜਿੱਤਿਆ 98ਵਾਂ ATP ਖਿਤਾਬ

ਸਟੁਟਗਾਰਡ : ਰੋਜਰ ਫੈਡਰਰ ਨੇ ਅੱਜ ਸਟੁਟਗਾਰਡ ਕੱਪ ਟੈਨਿਸ ਟੂਰਨਾਮੈਂਟ ‘ਚ ਮਿਲੋਸ ਰਾਉਨਿਚ ਨੂੰ ਹਰਾ ਕੇ 98ਵਾਂ ਏ.ਟੀ.ਪੀ. ਖਿਤਾਬ ਆਪਣੇ ਨਾਮ ਕੀਤਾ ਹੈ। ਸਿਖਰ ਦਰਜਾ ਪ੍ਰਾਪਤ ਫੈਡਰਰ ਇਸ ਮੁਕਾਬਲੇ ‘ਤੋਂ ਪਹਲਾਂ ਹੀ ਰੈਂਕਿੰਗ ‘ਚ ਪਹਿਲੇ ਸਥਾਨ ‘ਤੇ ਸਨ ਜਿਸਦੀ ਆਫੀਸ਼ਿਅਲ ਪੁਸ਼ਟੀ ਸੋਮਵਾਰ ਨੂੰ ਜਾਰੀ ਹੋਣ ਵਾਲੀ ਰੈਂਕਿੰਗ ‘ਚ ਹੋਵੇਗੀ। ਉਹ ਅਗਲੇ ਹਫਤੇ ਹਾਲੇ ‘ਚ ਸਿਖਰ ਦਰਜਾ ਪ੍ਰਾਪਤ ਖਿਡਾਰੀ ਦੇ ਤੌਰ ‘ਤੇ ਖੇਡਣਗੇ। ਉਨ੍ਹਾਂ ਅੱਜ ਫਾਈਨਲ ‘ਚ ਕੈਨੇਡਾ ਦੇ ਖਿਡਾਰੀ ਨੂੰ ਸਿੱਧੇ ਸੈਟਾਂ ‘ਚ 6-4, 7-6 ਨਾਲ ਹਰਾ ਕੇ ਗ੍ਰਾਸ ਕੋਰਟ ‘ਚ ਆਪਣੀ ਬਾਦਸ਼ਾਹਤ ਬਰਕਰਾਰ ਰੱਖੀ ਹੈ। ਅਗਲੇ ਮਹੀਨੇ ਆਪਣੇ ਨੌਵੇਂ ਵਿੰਬਲਡਨ ਖਿਤਾਬ ਦੀ ਦਾਅਵੇਦਾਰੀ ਪੇਸ਼ ਕਰਨ ਦੀ ਤਿਆਰੀ ਕਰ ਰਹੇ ਫੈਡਰਰ ਤੀਜੀ ਕੋਸ਼ਿਸ ‘ਚ ਜਿੱਤ ਦਰਜ ਕਰਨ ‘ਚ ਕਾਮਯਾਬ ਰਹੇ। ਉਨ੍ਹਾਂ 2016 ‘ਚ ਡੋਮਿਨਿਕ ਥਿਏਮ ਨੇ ਸੈਮੀਫਾਈਨਲ ‘ਚ ਹਰਾਇਆ ਸੀ ਜਦਕਿ ਪਿਛਲੇ ਸਾਲ ਟਾਮੀ ਹਾਸ ਨੇ ਪਹਿਲੇ ਦੌਰ ‘ਚ ਉਨ੍ਹਾਂ ਨੂੰ ਹਰਾ ਕੇ ਬਾਹਰ ਦਾ ਰਾਹ ਦਿਖਾਇਆ ਸੀ। ਫੈਡਰਰ ਨੇ 78 ਮਿੰਟ ਚਲੇ ਮੁਕਾਬਲੇ ‘ਚ ਜਿੱਤ ਦਰਜ ਕਰਨ ਦੇ ਬਾਅਦ ਕਿਹਾ, ਮੇਰੇ ਲਈ ਇਹ ਸ਼ਾਨਦਾਰ ਵਾਪਸੀ ਹੈ। ਮੈਂ ਆਪਣੇ ਤੀਜੀ ਕੋਸ਼ਿਸ਼ ‘ਚ ਇਸ ਟੂਰਨਾਮੈਂਟ ਨੂੰ ਜਿੱਤ ਕੇ ਬੇਹਦ ਖੁਸ਼ ਹਾਂ।

Share this post

Leave a Reply

Your email address will not be published. Required fields are marked *