24
Oct
ਸਭ ਤੋਂ ਅਨੋਖੇ ਹਨ ਰੀਓ ਪੈਰਾਲੰਪਿਕ ਖੇਡਾਂ ਦੇ ਮੈਡਲ

ਰੀਓ (ਨਦਬ): ਬ੍ਰਾਜ਼ੀਲ ਦੇ ਰੀਓ ਵਿਚ ਖ਼ਤਮ ਹੋਈਆਂ ਪੈਰਾਲੰਪਿਕ ਖੇਡਾਂ ਵਿਚ ਮੈਡਲ ਜਿੱਤਣ ਵਾਲਿਆਂ ਲਈ ਇਸ ਵਾਰ ਅਨੋਖਾ ਉਪਰਾਲਾ ਕੀਤਾ ਗਿਆ। ਇਸ ਵਾਰ ਜੇਤੂਆਂ ਲਈ ਅਜਿਹੇ ਮੈਡਲ ਤਿਆਰ ਕੀਤੇ ਗਏ, ਜਿਨ੍ਹਾਂ ਨੂੰ ਟਣਕਾਅ ਕੇ ਉਹ ਜਿੱਤ ਦੀ ਖੁਸ਼ੀ ਦਾ ਅਹਿਸਾਸ ਕਰ ਸਕਦੇ ਹਨ। ਇਨ੍ਹਾਂ ਮੈਡਲਾਂ ਵਿਚ ਸਟੀਲ ਬਾਲਜ਼ ਪਾਈਆਂ ਹਨ ਤਾਂ ਜੋ ਨੇਤਰਹੀਣ ਖਿਡਾਰੀ ਇਨ੍ਹਾਂ ਨੂੰ ਟਣਕਾਅ ਕੇ ਮਹਿਸੂਸ ਕਰ ਸਕਣ। ਰੀਓ ਉਲੰਪਿਕ ਖੇਡਾਂ ਵਿਚ ਜਿੱਥੇ ਜੇਤੂ ਖਿਡਾਰੀਆਂ ਵੱਲੋਂ ਮੈਡਲਾਂ ਨੂੰ ਦੰਦੀ ਵੱਢਣ ਦਾ ਦ੍ਰਿਸ਼ ਆਮ ਦੇਖਿਆ ਗਿਆ ਸੀ, ਉੱਥੇ ਪੈਰਾਲੰਪਿਕ ਖੇਡਾਂ ਵਿਚ ਖਿਡਾਰੀ ਇਨ੍ਹਾਂ ਮੈਡਲਾਂ ਨੂੰ ਟਣਕਾਉਂਦੇ ਦਿਖਾਈ ਦੇ ਰਹੇ ਹਨ। ਬਰੋਨਜ਼ ਮੈਡਲ ਵਿਚ 16 ਸਟੀਲ ਦੀਆਂ ਬਾਲਜ਼, ਸਿਲਵਰ ਮੈਡਲ ਵਿਚ 20 ਬਾਲਜ਼ ਅਤੇ ਗੋਲਡ ਮੈਡਲ ਵਿਚ 28 ਬਾਲਜ਼ ਪੀਆਂ ਗਈਆਂ ਹਨ, ਤਾਂ ਜੋ ਇਨ੍ਹਾਂ ਮੈਡਲ ਦੇ ਹਿਸਾਬ ਨਾਲ ਇਨ੍ਹਾਂ ਦੀ ਆਵਾਜ਼ ਵੀ ਵਧੇ-ਘਟੇ।
Related posts:
ਭਾਰਤ ਨੇ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ: ਪਾਕਿਸਤਾਨ ਨੂੰ 4-3 ਨਾਲ ਹਰਾਇਆ
ਭਾਰਤ ਨੇ ਏਸ਼ੀਅਨ ਹਾਕੀ ਚੈਂਪੀਅਨਸ ਟਰਾਫੀ 'ਚ ਪਾਕਿਸਤਾਨ ਨੂੰ 3-1 ਨਾਲ ਹਰਾਇਆ, ਹਰਮਨਪ੍ਰੀਤ ਨੇ ਕੀਤੇ ਦੋ ਗੋਲ
ਨੀਰਜ ਚੋਪੜਾ ਸਮੇਤ 11 ਨੂੰ ਖੇਡ ਰਤਨ ਪੁਰਸਕਾਰ, ਲਵਲੀਨਾ ਤੇ ਮਿਤਾਲੀ ਦੇ ਨਾਂ ਵੀ ਸੂਚੀ 'ਚ ਸ਼ਾਮਲ
ਟੀਮ ਇੰਡੀਆ 'ਤੇ ਜਿੱਤ ਮਗਰੋਂ ਹੋਸ਼ ਗਵਾ ਬੈਠੇ ਪਾਕਿਸਤਾਨੀ, ਸੜਕਾਂ 'ਤੇ ਫਾਇਰਿੰਗ, 12 ਜ਼ਖ਼ਮੀ
ਗੁਰਜੀਤ ਕੌਰ ਅਤੇ ਹਰਮਨਪ੍ਰੀਤ ਸਿੰਘ ਸਰਵੋਤਮ ਖਿਡਾਰੀ ਐਲਾਨੇ
13ਵਾਂ ਲਾਇਨਜ਼ ਫੀਲਡ ਹਾਕੀ ਟੂਰਨਾਮੈਂਟ 8 ਤੋਂ 10 ਅਕਤੂਬਰ ਤੱਕ ਸਰੀ ਵਿੱਚ ਹੋਵੇਗਾ