25
Jun
ਪੰਜਾਬ ‘ਚ 27 ਜੂਨ ਮਗਰੋਂ ਹੋਏਗਾ ਜਲਥਲ

ਚੰਡੀਗੜ੍ਹ: ਪੰਜਾਬ ਦੇ ਮੌਸਮ ਵਿੱਚ ਬਦਲਾਅ ਸ਼ੁਰੂ ਹੋ ਗਿਆ ਹੈ। ਸ਼ਨੀਵਾਰ ਸੂਬੇ ਦੇ ਕੁਝ ਹਿੱਸਿਆਂ ਵਿੱਚ ਬੂੰਦਾਬਾਂਦੀ ਹੋਈ। ਮੌਸਮ ਵਿਭਾਗ ਮੁਤਾਬਕ ਮਾਨਸੂਨ ਦੇ ਮੁੜ ਸੁਰਜੀਤ ਹੋਣ ’ਤੇ 27 ਜੂਨ ਮਗਰੋਂ ਪੰਜਾਬ ਵਿੱਚ ਪ੍ਰੀ-ਮਾਨਸੂਨ ਹਲਚਲ ਤੇਜ਼ ਹੋਏਗੀ। ਇਸ ਦੌਰਾਨ ਹਲ਼ਕੀ ਤੇ ਦਰਮਿਆਨੀ ਬਾਰਸ਼ ਹੋ ਸਕਦੀ ਹੈ। ਇਸ ਦੇ ਇਲਾਵਾ ਸੋਮਵਾਰ ਤੋਂ ਅਗਲੇ ਤਿੰਨ ਦਿਨਾਂ ਤਕ ਵੀ ਕਿਤੇ-ਕਿਤੇ ਬੂੰਦਾਬਾਂਦੀ ਹੋ ਸਕਦੀ ਹੈ। ਇਸ ਸਾਲ ਸੂਬੇ ਵਿੱਚ ਜੁਲਾਈ ਵਿੱਚ ਮਾਨਸੂਨ ਆ ਜਾਏਗਾ।
ਮੌਸਮ ਵਿਭਾਗ ਵੱਲੋਂ ਜਾਰੀ ਸੂਚਨਾ ਮੁਤਾਬਕ 26 ਜੂਨ ਨੂੰ ਹਲਕੀ ਬੂੰਦਾ-ਬਾਂਦੀ ਹੋਏਗੀ। ਇਸ ਤੋਂ ਬਾਅਦ 29 ਜੂਨ ਨੂੰ ਚੰਗਾ ਮੀਂਹ ਪੈਣ ਦੀ ਸੰਭਾਵਨਾ ਹੈ। ਪਹਿਲੀ ਤੇ ਦੋ ਜੁਲਾਈ ਨੂੰ ਮੀਂਹ ਪੈਣ ਦੇ 50 ਫ਼ੀਸਦੀ ਆਸਾਰ ਹਨ। ਮਾਹਿਰਾਂ ਮੁਤਾਬਕ ਜੁਲਾਈ ਦੇ ਪਹਿਲੇ ਹਫ਼ਤੇ ਵਿੱਚ ਚੰਡੀਗੜ੍ਹ ’ਚ ਮਾਨਸੂਨ ਦਸਤਕ ਦੇ ਸਕਦਾ ਹੈ। ਹਾਲਾਂਕਿ ਹਾਲ਼ੇ ਮਾਨਸੂਨ ਉੜੀਸਾ ਵਿੱਚ ਭਟਕਿਆ ਹੋਇਆ ਹੈ। ਹਾਲੇ ਮਾਨਸੂਨ ਮੱਧ ਪ੍ਰਦੇਸ਼ ’ਚ ਵੀ ਨਹੀਂ ਅੱਪੜਿਆ।
Related posts:
ਲੁਧਿਆਣਾ ਬੰਬ ਧਮਾਕਾ ਮਾਮਲਾ: ਗਗਨਦੀਪ ਦੀ ਦੋਸਤ ਮਹਿਲਾ ਕਾਂਸਟੇਬਲ 'ਤੇ ਕਾਰਵਾਈ, ਵਿਭਾਗ ਨੇ ਕੀਤਾ ਮੁਅੱਤਲ
ਪੰਜਾਬ 'ਚ ਕਿਸਾਨ ਸ਼ਕਤੀ ਦਾ ਪ੍ਰਦਰਸ਼ਨ: ਰਾਜੇਵਾਲ ਨੇ ਕਿਹਾ-ਕਿਸਾਨਾਂ ਦੇ ਅੰਦੋਲਨ ਕਾਰਨ ਚੰਡੀਗੜ੍ਹ 'ਚ 'ਆਪ' ਦੀ ਜਿੱਤ ਹੋ...
ਕੋਰੋਨਾ 'ਤੇ ਰਾਜਨੀਤੀ: ਚੰਨੀ ਨੇ ਓਮਾਈਕਰੋਨ ਦੀ ਸਖ਼ਤੀ ਨੂੰ ਚੋਣਾਂ ਮੁਲਤਵੀ ਕਰਨ ਦੀ ਸਾਜ਼ਿਸ਼ ਦੱਸਿਆ; ਰਾਤ ਦੇ ਕਰਫਿਊ ਨੂ...
ਚੰਡੀਗੜ੍ਹ ਨਗਰ ਨਿਗਮ 'ਚ ਕਿਸੇ ਵੀ ਪਾਰਟੀ ਨੂੰ ਨਹੀਂ ਮਿਲਿਆ ਬਹੁਮਤ; 'ਆਪ' ਨੇ ਪਹਿਲੀ ਵਾਰ 14 ਸੀਟਾਂ ਜਿੱਤੀਆਂ, ਭਾਜਪਾ ਸ...
ਡਰੱਗਜ਼ ਮਾਮਲੇ 'ਚ ਫਸੇ ਮਜੀਠੀਆ ਦੀ ਅਗਾਊਂ ਜ਼ਮਾਨਤ ਖਾਰਜ, ਹੁਣ ਹਾਈਕੋਰਟ ਜਾਣਗੇ
ਮੁੱਖ ਮੰਤਰੀ ਨੇ ਕਿਸਾਨ ਵਫ਼ਦ ਨੂੰ 5 ਮੰਗਾਂ ਲਾਗੂ ਕਰਨ ਦਾ ਭਰੋਸਾ ਦਿੱਤਾ