ਇੰਗਲੈਂਡ ਦੇ ਕੇਨ ਨੇ ਰੋਨਾਲਡੋ ਨੂੰ ਪਛਾੜਿਆ

ਮਾਸਕੋ : ਇੰਗਲੈਂਡ ਨੇ ਫੁਟਬਾਲ ਵਰਲਡ ਕੱਪ ਮੁਕਾਬਲੇ ਵਿੱਚ ਆਪਣੀ ਜਿੱਤ ਦਰਜ ਕਰਕੇ ਰਾਊਂਡ ਆਫ 16 ਵਿੱਚ ਐਂਟਰੀ ਕਰ ਲਈ ਹੈ। ਇੰਗਲੈਂਡ ਨੇ ਪਨਾਮਾ ਨੂੰ 6-1 ਦੇ ਫਰਕ ਨਾਲ ਦਰੜਿਆ। ਇਸ ਦੇ ਨਾਲ ਹੀ ਇੰਗਲੈਂਡ ਦੇ ਹੈਰੀ ਕੇਨ ਨੇ ਪੁਰਤਗਾਲ ਦੇ ਰੋਨਾਲਡੋ ਤੇ ਬੈਲਜੀਅਮ ਦੇ ਲੁਕਾਕੂ ਨੂੰ ਵੀ ਪਛਾੜ ਦਿੱਤਾ ਹੈ।
ਟਿਊਨੀਸ਼ੀਆ ਖ਼ਿਲਾਫ਼ ਇੰਗਲੈਂਡ ਲਈ 2 ਗੋਲ ਕਰਨ ਵਾਲੇ ਕੇਨ ਨੇ ਪਨਾਮਾ ਖਿਲਾਫ ਹੈਟ੍ਰਿਕ ਲਾਈ। 2 ਮੈਚਾਂ ਵਿੱਚ ਕੁਲ 5 ਗੋਲ ਕਰਕੇ ਕੇਨ, ਫਿਲਹਾਲ ਵਿਸ਼ਵ ਕੱਪ ਦੇ ਹਾਈਐਸਟ ਸਕੋਰਰ ਬਣ ਗਏ ਹਨ। ਅੱਜ ਦੇ ਮੈਚ ਵਿੱਚ ਇੰਗਲੈਂਡ ਲਈ ਕੇਨ ਦੇ 3 ਗੋਲਾਂ ਤੋਂ ਇਲਾਵਾ, ਸਟੋਨਸ ਨੇ 2 ਤੇ ਲਿੰਗਾਰਡ ਨੇ ਇੱਕ ਗੋਲ ਕੀਤਾ।
ਦੂਜੇ ਪਾਸੇ ਜਾਪਾਨ ਤੇ ਸੈਨੇਗਲ ਦਾ ਮੈਚ 2-2 ਦੀ ਬਰਾਬਰੀ ’ਤੇ ਖਤਮ ਹੋਇਆ। ਜਾਪਾਨ ਲਈ ਇਨੁਈ ਤੇ ਹੌਂਡਾ ਨੇ 1-1 ਗੋਲ ਕੀਤਾ, ਜਦਕਿ ਸੈਨੇਗਲ ਲਈ ਮਾਨੇ ਤੇ ਵੇਗ ਨੇ ਗੋਲ ਕੀਤੇ।

Leave a Reply

Your email address will not be published. Required fields are marked *